ਚੇਤ ਨਵਰਾਤਰੇ ''ਤੇ ਮਾਤਾ ਰਾਣੀ ਦੀ ਪੂਜਾ ਇਨ੍ਹਾਂ ਸਮੱਗਰੀਆਂ ਤੋਂ ਬਿਨਾਂ ਹੈ ਅਧੂਰੀ, ਪੂਰੀ ਸੂਚੀ ਕਰੋ ਨੋਟ

4/8/2021 6:09:56 PM

ਨਵੀਂ ਦਿੱਲੀ - ਚੇਤ ਨਵਰਾਤਰੀ 13 ਅਪ੍ਰੈਲ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਨਵਰਾਤਰੀ ਵਿਚ ਮਾਂ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਵਰਾਤਰੀ ਦੇ ਪਹਿਲੇ ਦਿਨ ਮਾਂ ਦੁਰਗਾ ਦੇ ਸ਼ੈਲਪੁਤਰੀ (ਮਾਤਾ ਸ਼ੈਲਪੁਤਰੀ) ਦੇ ਰੂਪ ਦੀ ਪੂਜਾ ਕਰਨ ਦਾ ਨਿਯਮ ਹੈ। ਮਾਂ ਸ਼ੈਲਪੁਤਰੀ ਨੂੰ ਇਹ ਨਾਮ ਪਰਵਤਾਰਜ ਹਿਮਾਲਿਆ ਦੇ ਘਰ ਇੱਕ ਬੇਟੀ ਦੇ ਤੌਰ 'ਤੇ ਪੈਦਾ ਹੋਣ ਕਰਕੇ ਮਿਲਿਆ। ਨਵਰਾਤਰਿਆਂ ਵਿਚ, ਪਹਿਲੇ ਦਿਨ ਸਵੇਰੇ ਜੌਂ ਦੇ ਪੌਦੇ ਲਗਾ ਕੇ, ਕਲਸ਼ ਦੀ ਸਥਾਪਨਾ ਕਰਕੇ ਦੀਵਾ ਜਗਾ ਕੇ ਪੂਜਾ ਆਰੰਭ ਕੀਤੀ ਜਾਂਦੀ ਹੈ। ਵੱਖ ਵੱਖ ਕਿਸਮਾਂ ਦੀ ਪੂਜਾ ਸਮੱਗਰੀ ਦਾ ਨਵਰਾਤਰੀ ਪੂਜਾ ਵਿਚ ਵਿਸ਼ੇਸ਼ ਮਹੱਤਵ ਹੈ।

ਜੇ ਪੂਜਾ ਦੀ ਸਮਗਰੀ ਸੰਪੂਰਨ ਨਹੀਂ ਹੁੰਦੀ ਤਾਂ ਨਵਰਤਰੀ ਦਾ ਵਰਤ ਅਤੇ ਪੂਜਾ ਨੂੰ ਵੀ ਅਧੂਰਾ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿਚ ਜੇ ਤੁਸੀਂ ਨਵਰਾਤਰੀ ਤੋਂ ਪਹਿਲਾਂ ਸਾਰੀਆਂ ਸਮੱਗਰੀਆਂ ਦੀ ਸੂਚੀ ਤਿਆਰ ਕਰਦੇ ਹੋ, ਤਾਂ ਤੁਹਾਡੀ ਪੂਜਾ ਵਿਚ ਕੋਈ ਵਿਘਨ ਨਹੀਂ ਪਏਗਾ ਅਤੇ ਪੂਜਾ ਵੀ ਪੂਰੀ ਹੋ ਜਾਵੇਗੀ ਅਤੇ ਤੁਹਾਨੂੰ ਮਾਤਾ ਰਾਣੀ ਦਾ ਆਸ਼ੀਰਵਾਦ ਮਿਲੇਗਾ।

ਇਹ ਵੀ ਪੜ੍ਹੋ : ਸੂਰਜ ਦੇਵਤਾ ਦਾ ਜਨਮ ਕਿਵੇਂ ਹੋਇਆ? ਇਸ ਕਥਾ ਜ਼ਰੀਏ ਜਾਣੋ ਰਾਜ਼

ਆਓ ਜਾਣਦੇ ਹਾਂ ਪੂਜਾ ਪਦਾਰਥਾਂ ਦੀ ਸੂਚੀ/ ਨਵਰਾਤਰੀ ਪੂਜਾ ਥਾਲੀ ਸਮੱਗਰੀ

ਸ਼੍ਰੀਦੁਰਗਾ ਦੀ ਸੁੰਦਰ ਮੂਰਤੀ ਜਾਂ ਫੋਟੋ, ਸਿੰਧੂਰ, ਕੇਸਰ, ਕਪੂਰ, ਧੂਪ, ਕੱਪੜੇ, ਸ਼ੀਸ਼ਾ, ਕੰਘੀ, ਕੰਗਣ-ਚੂੜੀਆਂ, ਖੁਸ਼ਬੂਦਾਰ ਤੇਲ, ਬੰਦਨਾਵਰ ਅੰਬ ਦੇ ਪੱਤੇ, ਫੁੱਲ, ਦੁਰਵਾ, ਗੁਲਾਮਲੀ(ਮਹਿੰਦੀ), ਬਿੰਦੀ, ਸੁਪਾਰੀ, ਸਾਬਤ, ਹਲਦੀ ਦੀ ਗੰਢ ਅਤੇ ਪਾਊਡਰ ਹਲਦੀ, ਪੱਤਰਾ, ਆਸਨ, ਚੌਕੀ, ਰੋਲੀ, ਮੌਲੀ, ਫੁੱਲਾਂ ਦਾ ਹਾਰ, ਬੇਲਪਤਰਾ, ਕਮਲਗੱਟਾ, ਦੀਪਕ, ਦੀਪਬੱਤੀ, ਨਵੇਦਯ, ਸ਼ਹਿਦ, ਸ਼ੱਕਰ, ਪੰਚਮੇਵਾ, ਜੈਫਲ, ਲਾਲ ਰੰਗ ਦੀ ਗੋਟੇ ਵਾਲੀ ਚੁੰਨੀ, ਰੇਸ਼ਮ ਦੀਆਂ ਚੂੜੀਆਂ, ਸਿੰਦੂਰ, - ਅੰਬ ਦੇ ਪੱਤੇ, ਲਾਲ ਕੱਪੜੇ, ਲੰਬੀ ਬੱਤੀ ਜਾਂ ਰੂੰ , ਧੂਪ,ਅਗਰਬੱਤੀ, ਮਾਚਿਸ,ਚੌਕੀ, ਚੌਕੀ ਲਈ ਲਾਲ ਰੰਗ ਦਾ ਕੱਪੜਾ, ਪਾਣੀ ਨਾਲ ਭਰੇ ਨਾਰਿਅਲ, ਦੁਰਗਾਸਪਤਸ਼ਤੀ ਕੀਤਾਬ, ਕਲਸ਼, ਸਾਫ਼ ਚਾਵਲ, ਕੁੰਮਕਮ, ਮੌਲੀ, ਮੇਕਅਪ ਦਾ ਸਮਾਨ, ਦੀਵੇ, ਘਿਓ / ਤੇਲ, ਫੁੱਲ, ਫੁੱਲ ਦੇ ਹਾਰ, ਪਾਨ, ਸੁਪਾਰੀ , ਲਾਲ ਝੰਡਾ, ਲੌਂਗ, ਇਲਾਇਚੀ, ਬਤਾਸ਼ੇ ਜਾਂ ਮਿਸ਼ਰੀ, ਅਸਲ ਕਪੂਰ, ਉਪਲੇ, ਫਲ / ਮਿਠਾਈਆਂ, ਦੁਰਗਾ ਚਾਲੀਸਾ ਅਤੇ ਆਰਤੀ ਕਿਤਾਬ, ਕਲਾਵਾ, ਸੁੱਕੇ ਫਲ, ਹਵਨ ਲਈ ਅੰਬ ਦੀ ਲੱਕੜ, ਜੌ, ਪੰਜ ਗਿਰੀ, ਘਿਓ,ਲੋਬਾਨ,  ਗੁੱਗੂਲ, ਲੌਂਗ, ਕਮਲ ਗੱਟਾ, ਸੁਪਾਰੀ, ਕਪੂਰ ਅਤੇ ਹਵਨ ਕੁੰਡ ਆਦਿ। 

ਨੋਟ : ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਵਿਸ਼ਵਾਸਾਂ 'ਤੇ ਅਧਾਰਤ ਹੈ।

ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਪੂਜਾ ਕਰਦੇ ਸਮੇਂ ਵਰਤੋ ਇਹ ਸਾਵਧਾਨੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur