ਮੰਗਲਵਾਰ ਵਾਲੇ ਦਿਨ ਕਰੋ ਹਨੂੰਮਾਨ ਜੀ ਦੀ ਪੂਜਾ, ਪ੍ਰੇਸ਼ਾਨੀਆਂ ਖ਼ਤਮ ਹੋਣ ਦੇ ਨਾਲ-ਨਾਲ ਘਰ ਆਵੇਗਾ ਧਨ
3/25/2024 1:07:26 PM
ਜਲੰਧਰ (ਬਿਊਰੋ) - ਪੌਰਾਣਿਕ ਮਾਨਤਾਵਾਂ ਦੇ ਅਨੁਸਾਰ, ਬਜਰੰਗਬਲੀ ਯਾਨੀ ਹਨੂੰਮਾਨ ਜੀ ਦਾ ਜਨਮ ਮੰਗਲਵਾਰ ਨੂੰ ਹੀ ਹੋਇਆ ਸੀ। ਇਸ ਕਾਰਨ ਇਹ ਦਿਨ ਉਸ ਦੀ ਪੂਜਾ ਨੂੰ ਸਮਰਪਿਤ ਹੈ। ਇਸ ਦਿਨ ਪੂਜਾ ਕਰਨ ਨਾਲ ਬਜਰੰਗਬਲੀ ਜਲਦ ਖੁਸ਼ ਹੋ ਜਾਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਨ੍ਹਾਂ ਵਲੋਂ ਮੰਗਲਵਾਰ ਨੂੰ ਹਨੂੰਮਾਨ ਜੀ ਦਾ ਵਰਤ ਰੱਖਿਆ ਜਾਂਦਾ ਹੈ। ਇਸ ਦਿਨ ਵਰਤ ਰੱਖਦੇ ਸਮੇਂ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਹਨੂੰਮਾਨ ਜੀ ਨਾਲ ਮੰਗਲ ਦਾ ਸਬੰਧ ਵੀ ਮੰਨਿਆ ਜਾਂਦਾ ਹੈ, ਇਸ ਲਈ ਮੰਗਲਵਾਰ ਨੂੰ ਹਨੂੰਮਾਨ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ, ਜਿਸ ਨਾਲ ਘਰ ਵਿਚ ਧਨ ਆਉਂਦਾ ਹੈ।
ਮੰਗਲਵਾਰ ਵਾਲੇ ਦਿਨ ਜ਼ਰੂਰ ਕਰੋ ਹਨੂੰਮਾਨ ਜੀ ਦੀ ਪੂਜਾ :-
1. ਹਨੂੰਮਾਨ ਚਾਲੀਸਾ ਦੇ ਪਾਠ ਦੀ ਸ਼ੁਰੂਆਤ
ਸਭ ਤੋਂ ਪਹਿਲਾਂ ਜਾਣ ਲਓ ਕਿ ਹਨੂੰਮਾਨ ਚਾਲੀਸਾ ਦੇ ਪਾਠ ਦੀ ਸ਼ੁਰੂਆਤ ਮੰਗਲਵਾਰ ਜਾਂ ਸ਼ਨੀਵਾਰ ਤੋਂ ਕਰਕੇ 40 ਦਿਨਾਂ ਦਾ ਅਨੁਸਰਣ ਕਰੋ। ਉਸ ਤੋਂ ਬਾਅਦ ਅਗਲੇ 11 ਸ਼ਨੀਵਾਰ ਅਤੇ ਅਗਲੇ 11 ਮੰਗਲਵਾਰ ਤਕ ਇਕ ਦਿਨ ਦੇ ਅੰਦਰ 21 ਪਾਠ ਕਰੋ। ਧਿਆਨ ਰੱਖੋ ਕਿ ਪਾਠ ਸਿਰਫ਼ ਸਵੇਰੇ-ਸਵੇਰੇ 4 ਵਜੇ ਸ਼ੁਰੂ ਕਰਨਾ ਹੋਵੇਗਾ ਤਾਂ ਹੀ ਲਾਭ ਪ੍ਰਾਪਤ ਹੋਵੇਗਾ।
2. ਪਰਸ 'ਚ ਰੱਖੋ ਬੜ ਦੇ ਦਰੱਖ਼ਤ ਦਾ ਇਕ ਪੱਤਾ
ਮੰਗਲਵਾਰ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਬੜ ਦੇ ਦਰੱਖ਼ਤ ਦਾ ਇਕ ਪੱਤਾ ਤੋੜੋ ਅਤੇ ਇਸ ਨੂੰ ਸਾਫ਼ ਪਾਣੀ ਨਾਲ ਧੋ ਲਓ। ਫਿਰ ਇਸ ਪੱਤੇ ਨੂੰ ਕੁਝ ਦੇਰ ਹਨੂੰਮਾਨ ਜੀ ਦੀ ਪ੍ਰਤਿਮਾ ਸਾਹਮਣੇ ਰੱਖੋ ਅਤੇ ਇਸ ਤੋਂ ਬਾਅਦ ਇਸ 'ਤੇ ਕੇਸਰ ਨਾਲ ਸ਼੍ਰੀ ਰਾਮ ਲਿਖੋ। ਇਸ ਤੋਂ ਬਾਅਦ ਇਸ ਪੱਤੇ ਨੂੰ ਆਪਣੇ ਪਰਸ 'ਚ ਰੱਖ ਲਓ। ਇਸ ਉਪਾਅ ਕਰਨ ਨਾਲ ਤੁਹਾਡੇ ਪੈਸਿਆਂ ਦੀ ਕੋਈ ਘਾਟ ਨਹੀਂ ਰਹੇਗੀ ਅਤੇ ਘਰ 'ਚ ਹਮੇਸ਼ਾ ਬਰਕਤ ਬਣੀ ਰਹੇਗੀ। ਜਦੋਂ ਇਹ ਪੱਤਾ ਪੂਰੀ ਤਰ੍ਹਾਂ ਨਾਲ ਸੁੱਕ ਜਾਵੇ ਤਾਂ ਇਸ ਪੱਤੇ ਨੂੰ ਨਦੀ 'ਚ ਵਹਾਅ ਦਿਓ ਅਤੇ ਇਸ ਪ੍ਰਕਾਰ ਨਾਲ ਇਕ ਹੋਰ ਪੱਤਾ ਅਭਿਮੰਤਰਿਤ ਕਰਕੇ ਆਪਣੇ ਪਰਸ 'ਚ ਰੱਖ ਲਓ।
3. ਹਨੂੰਮਾਨ ਜੀ ਨੂੰ ਚੋਲਾ ਚੜ੍ਹਾਓ ਅਤੇ ਗੁੜ-ਛੋਲੇ ਦਾ ਭੋਗ ਲਗਾਓ
ਮੰਗਲਵਾਰ ਵਾਲੇ ਦਿਨ ਹਨੂੰਮਾਨ ਜੀ ਦੀ ਪੂਜਾ ਕਰਨ ਤੋਂ ਬਾਅਦ ਉਹਨਾਂ ਨੂੰ ਚੋਲਾ ਚੜ੍ਹਾਓ। ਹਨੂੰਮਾਨ ਜੀ ਨੂੰ ਚੋਲਾ ਚੜ੍ਹਾਉਣ ਤੋਂ ਪਹਿਲਾਂ ਤੁਸੀ ਇਸ਼ਨਾਨ ਕਰੋ ਅਤੇ ਸ਼ੁੱਧ ਹੋ ਜਾਓ ਅਤੇ ਸਾਫ ਕੱਪੜੇ ਪਹਿਨੋ। ਚੋਲਾ ਚੜਾਉਣ ਲਈ ਚਮੇਲੀ ਦੇ ਤੇਲ ਦਾ ਇਸਤੇਮਾਲ ਕਰੋ ਅਤੇ ਨਾਲ ਹੀ ਚੋਲਾ ਚੜਾਉਂਦੇ ਸਮੇਂ ਇਕ ਦੀਵਾ ਹਨੂੰਮਾਨ ਜੀ ਦੇ ਸਾਹਮਣੇ ਜਗਾ ਕੇ ਰੱਖ ਦਿਓ। ਦੀਵੇ 'ਚ ਵੀ ਚਮੇਲੀ ਦੇ ਤੇਲ ਦਾ ਇਸਤੇਮਾਲ ਕਰੋ। ਚੋਲਾ ਚੜਾਉਣ ਤੋਂ ਬਾਅਦ ਹਨੂੰਮਾਨ ਜੀ ਨੂੰ ਗੁਲਾਬ ਦੇ ਫੁੱਲਾਂ ਦੀ ਮਾਲਾ ਚੜ੍ਹਾਓ ਅਤੇ ਕੇਵੜੇ ਦਾ ਇਤਰ ਹਨੂੰਮਾਨ ਜੀ ਦੀ ਪ੍ਰਤਿਮਾ ਦੇ ਦੋਵਾਂ ਮੋਢਿਆਂ 'ਤੇ ਥੋੜ੍ਹਾ-ਥੋੜ੍ਹਾ ਛਿੜਕ ਦਿਓ। ਹੁਣ ਇਕ ਸਾਬੂਤ ਪਾਨ ਦਾ ਪੱਤਾ ਲਓ ਅਤੇ ਇਸ ਦੇ 'ਤੇ ਥੋੜ੍ਹਾ ਗੁੜ ਅਤੇ ਥੋੜ੍ਹੇ ਛੋਲੇ ਰੱਖ ਕੇ ਹਨੂੰਮਾਨ ਜੀ ਨੂੰ ਇਸ ਦਾ ਭੋਗ ਲਗਾਓ। ਭੋਗ ਲਗਾਉਣ ਤੋਂ ਬਾਅਦ ਉਸੇ ਸਥਾਨ 'ਤੇ ਥੋੜ੍ਹੀ ਦੇਰ ਬੈਠ ਕੇ ਤੁਲਸੀ ਦੀ ਮਾਲਾ ਨਾਲ ਹੇਠਾਂ ਲਿਖੇ ਮੰਤਰ ਦਾ ਜਾਪ ਕਰੋ। ਘੱਟ ਤੋਂ ਘੱਟ 5 ਮਾਲਾ ਜਾਪ ਜ਼ਰੂਰ ਕਰੋ।
ਮੰਗਲਵਾਰ ਦੇ ਦਿਨ ਹਨੂੰਮਾਨ ਮੰਤਰ ਦਾ ਵਿਧੀ-ਵਿਧਾਨ ਨਾਲ ਜਾਪ ਕਰੋ :-
ਓਮ ਨਮੋ ਹਨੂਮਤੇ ਰੂਦਰਾਵਤਾਰਾਏ ਸਰਵਸ਼ਤਰੁ ਸੰਹਾਰਣਾਏ ਸਰਵਰੋਗ ਹਰਾਏ ਸਰਵਵਸ਼ੀਕਰਣਾਏ ਰਾਮਦੂਤਾਏ ਸਵਾਹਾ।
ਸਵੇਰੇ ਜਲਦੀ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਆਦਿ ਕਰੋ ਅਤੇ ਇਸ ਤੋਂ ਬਾਅਦ ਆਪਣੇ ਮਾਤਾ-ਪਿਤਾ, ਗੁਰੂ, ਇਸ਼ਟ ਅਤੇ ਕੁਲ ਦੇਵਤਾ ਨੂੰ ਨਮਸਕਾਰ ਕਰੋ। ਹਨੂੰਮਾਨ ਪ੍ਰਤਿਮਾ ਦੇ ਸਾਹਮਣੇ ਇਸ ਮੰਤਰ ਦਾ ਜਾਪ ਕਰੋ। ਇਸ ਨਾਲ ਵਿਸ਼ੇਸ਼ ਫਲ ਮਿਲਦਾ ਹੈ। ਜਾਪ ਲਈ ਲਾਲ ਹਕੀਕ ਦੀ ਮਾਲਾ ਦਾ ਪ੍ਰਯੋਗ ਕਰੋ।
ਇਸ ਮੰਤਰ ਦਾ ਕਰੋ ਜਾਪ :—
ਰਾਮ ਰਾਮੇਤੀ ਰਾਮੇਤੀ ਰਮੇ ਰਾਮੇ ਮਨੋਰਮੇ।
ਸਹਸਤਰ ਨਾਮ ਤਤੂਨਯੰ ਰਾਮ ਨਾਮ ਵਰਾਨਨੇ।
ਹੁਣ ਹਨੂੰਮਾਨ ਜੀ ਨੂੰ ਚੜ੍ਹਾਏ ਗਏ ਗੁਲਾਬ ਦੇ ਫੁੱਲਾਂ ਦੀ ਮਾਲਾ 'ਚੋਂ ਇਕ ਫੁਲ ਤੋੜ ਕੇ ਉਸ ਨੂੰ ਇਕ ਲਾਲ ਕੱਪੜੇ 'ਚ ਲਪੇਟ ਕੇ ਆਪਣੇ ਧਨ ਵਾਲੀ ਥਾਂ ਤਿਜੋਰੀ 'ਚ ਰੱਖ ਲਓ। ਇਸ ਨਾਲ ਤਿਜੋਰੀ 'ਚ ਬਰਕਤ ਬਣੀ ਰਹਿੰਦੀ ਹੈ।