ਨਰਾਤੇ ਦੇ ਤੀਜੇ ਦਿਨ ਕਰੋ ਮਾਂ ਚੰਦਰਘੰਟਾ ਦੀ ਪੂਜਾ , ਜਾਣੋ ਵਿਧੀ ਤੇ ਉਨ੍ਹਾਂ ਦਾ ਮਨਪਸੰਦ ਭੋਗ
10/13/2026 9:09:51 AM
ਨਵੀਂ ਦਿੱਲੀ - ਸ਼ਾਰਦੀਆ ਨਰਾਤੇ ਦੇ ਤੀਜੇ ਦਿਨ ਦੇਵੀ ਚੰਦਰਘੰਟਾ ਦੀ ਪੂਜਾ ਕੂੀਤੀ ਹਾਂਦੀ ਹੈ। ਦੇਵੀ ਚੰਦਰਘੰਟਾ ਨੂੰ ਕਲਿਆਣਕਾਰੀ ਤੇ ਸ਼ਾਂਤੀ ਦਾ ਰੂਪ ਮੰਨਿਆ ਜਾਂਦਾ ਹੈ। ਦੇਵੀ ਦੇ ਮੱਥੇ 'ਚੇ ਘੰਟੇ ਦਾ ਆਕਾਰ ਦਾ ਇਕ ਚੰਦਰਮਾ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਦੇਵੀ ਚੰਦਰਘੰਟਾ ਕਿਹਾ ਜਾਂਦਾ ਹੈ। ਦੇਵੀ ਦੀ ਪੂਜਾ ਕਰਨ ਨਾਲ ਤੁਹਾਨੂੰ ਰੋਗਾਂ ਤੋਂ ਮੁਕਤੀ ਮਿਲਦੀ ਹੈ ਅਤੇ ਨਾਲ ਹੀ ਤੁਹਾਡੇ ਸਾਰੇ ਦੁੱਖਾਂ ਦਾ ਨਿਵਾਰਨ ਵੀ ਹੁੰਦਾ ਹੈ। ਅਜਿਹੇ 'ਚ ਤੁਸੀਂ ਜੇਕਰ ਨਰਾਤੇ ਰੱਖੇ ਹਨ ਤਾਂ ਆਓ ਇਸ ਖਬਰ ਰਾਹੀਂ ਜਾਣੀਏ ਕਿ ਦੇਵੀ ਚੰਦਰਘੰਟਾ ਦੀ ਪੂਜਾ ਕਰਦੇ ਸਮੇਂ ਤੁਹਾਨੂੰ ਕਿਨ੍ਹਾਂ ਸਾਵਧਾਨੀਆਂ ਦੀ ਲੋੜ ਹੁੰਦੀ ਹੈ।
ਕਥਾ
ਦੇਵੀ ਚੰਦਰਘੰਟਾ ਦੀ ਪ੍ਰਸਿੱਧ ਕਹਾਣੀ ਅਨੁਸਾਰ ਜਦੋਂ ਦੈਂਤਾਂ ਦੀ ਦਹਿਸ਼ਤ ਵਧਣ ਲੱਗੀ ਤਾਂ ਦੇਵੀ ਦੁਰਗਾ ਨੇ ਚੰਦਰਘੰਟਾ ਦਾ ਰੂਪ ਧਾਰਨ ਕੀਤਾ ਸੀ। ਉਸ ਸਮੇਂ ਦੌਰਾਨ ਦੇਵਤਿਆਂ ਦੀ ਭਿਆਨਕ ਮਹਿਸ਼ਾਸੁਰ ਨਾਲ ਯੁੱਧ ਚੱਲ ਰਿਹਾ ਸੀ। ਕਿਹਾ ਜਾਂਦਾ ਹੈ ਕਿ ਮਹਿਸ਼ਾਸੁਰ ਦੇਵਰਾਜ ਇੰਦਰ ਦਾ ਸਿੰਘਾਸਣ ਹੜੱਪਣਾ ਚਾਹੁੰਦਾ ਸੀ ਅਤੇ ਸਵਰਗ ਲੋਕ'ਤੇ ਆਪਣਾ ਰਾਜ ਜਮਾਉਣਾ ਚਾਹੁੰਦਾ ਸੀ ਪਰ ਜਦੋਂ ਦੇਵਰਾਜ ਇੰਦਰ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਚਿੰਤਤ ਹੋ ਗਏ ਅਤੇ ਭਗਵਾਨ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਕੋਲ ਗਏ। ਇਲ ਦੌਰਾਨ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੇ ਦੇਵਤਿਆਂ ਗੱਲ ਜਦੋਂ ਤੁਸੀਂ ਤਾਂ ਉਨਾਂ ਦੇ ਮੂੰਹੋਂ ਊਰਜਾ ਨਿਕਲੀ ਅਤੇ ਉਸ ਊਰਜਾ ਤੋਂ ਇਕ ਦੇਵੀ ਦਾ ਅਵਤਾਰ ਹੋਇਆ। ਇਸ ਤੋਂ ਬਾਅਦ ਉਸ ਦੇਵੀ ਨੂੰ ਭਗਵਾਨ ਸ਼ਿਵ ਨੇ ਆਪਣੇ ਤ੍ਰਿਸ਼ੂਲ, ਭਗਵਾਨ ਵਿਸ਼ਨਬੂੰ ਨੇ ਆਪਣਾ ਚੱਕਰ ਤੇ ਇੰਦਰ ਨੇ ਆਪਣਾ ਘੰਟਾ, ਸੂਰਜ ਨੇ ਆਪਣਾ ਤੇਜ ਤੇ ਤਲਵਾਰ ਅਤੇ ਸਿੰਘ ਪ੍ਰਦਾਨ ਕੀਤਾ। ਇਸ ਦੇ ਬਾਅਦ ਦੇਵੀ ਚੰਦਰਘੰਟਾ ਨੇ ਮਹਿਸ਼ਾਸੁਰ ਨੂੰ ਮਾਰ ਕੇ ਦੇਵਤਿਆਂ ਦੀ ਰੱਖਿਆ ਕੀਤੀ।
ਪੂਜਾ ਵਿਧੀ
ਨਰਾਤੇ ਦੇ ਤੀਜੇ ਦਿਨ ਜਲਦੀ ਉੱਠੋ ਅਤੇ ਇਸ਼ਨਾਨ ਕਰੋ। ਇਸ਼ਨਾਨ ਤੋਂ ਬਾਅਦ ਸਾਫ ਕੱਪੜੇ ਪਹਿਨਾ ਤੇ ਘਰ 'ਚ ਮੌਜੂਦ ਮੰਦਰ 'ਚ ਮਾਂ ਦੇ ਰੂਪ ਨੂੰ ਯਾਦ ਕਰੋ। ਮਾਂ ਚੰਦਰਘੰਟਾ ਦੀ ਪੂਜਾ ਸ਼ੁਰੂ ਕਰਨ ਤੋਂ ਪਹਿਲਾਂ ਮਾਤਾ ਨੂੰ ਕੇਸਰ ਤੇ ਕੇਵੜੇ ਦੇ ਜਲ ਨਾਲ ਇਸ਼ਨਾਨ ਕਰਾਉਣਾ ਬਹੁਤ ਜ਼ਰੂਰੀ ਹੈ ਉਸ ਉਪਰੰਤ ਸੁਨਹਿਰੇ ਰੰਗ ਦੇ ਕੱਪੜੇ ਪਹਿਣਾ ਕੇ ਕਮਲ ਅਤੇ ਪੀਲੇ ਰੰਗ ਦੇ ਫੁੱਲ ਚੜਾਓ ਅਤੇ ਨਾਲ ਹੀ ਮਾਲਾ ਵੀ ਚੜਾਓ। ਇਸ ਤੋਂ ਬਾਅਦ ਤੁਸੀਂ ਭੋਗ ਲਈ ਪੰਚਾਮ੍ਰਿਤ, ਮਿਸ਼ਰੀ ਅਤੇ ਮਠਿਆਈ ਆਦਿ ਦਾ ਭੋਗ ਲਾ ਕੇ ਉਨ੍ਹਾਂ ਦਾ ਮੰਤਰਾਂ ਦਾ ਜਾਪ ਕਰੋ। ਇਹ ਮਾਨਤਾ ਹੈ ਕਿ ਵਿਅਕਤੀ ਨੂੰ ਮਾਨਸਿਕ, ਸਰੀਰਕ ਅਤੇ ਆਰਥਿਕ ਕਸ਼ਟਾਂ ਤੋਂ ਮੁਕਤੀ ਪਾਉਣ ਲਈ ਮਾਤਾ ਚੰਦਰਘੰਟਾ ਨੂੰ ਦੁੱਧ ਨਾਲ ਬਣੀਆਂ ਮਠਿਆਈਆਂ ਦਾ ਭੋਗ ਲਾਉਣਾ ਚਾਹੀਦਾ ਹੈ।
