ਨਰਾਤੇ ਦੇ ਦੂਜੇ ਦਿਨ ਮਾਂ ਬ੍ਰਹਮਚਾਰਿਨੀ ਦੀ ਕਰੋ ਪੂਜਾ ! ਜਾਣੋ ਵਿਧੀ ਤੇ ਮਨਪਸੰਦ ਭੋਗ
10/11/2026 2:55:18 PM
ਨਵੀਂ ਦਿੱਲੀ - ਸ਼ਾਰਦੀਆ ਨਰਾਤੇ ਦੇ ਦੂਜੇ ਦਿਨ ਮਾਂ ਦੂਰਗਾ ਦੇ ਨੌਂ ਰੂਪਾਂ 'ਚੋਂ ਮਾਂ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਬ੍ਰਹਮਚਾਰਿਣੀ ਨੂੰ ਤੱਪ, ਤਿਆਗ ਤੇ ਸੰਜਮ ਤੇ ਸਾਧਨਾ ਦੀ ਦੇਵੀ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਮਾਂ ਬ੍ਰਹਮਚਾਰਿਣੀ ਦੀ ਪੂਜਾ ਕਰਨ ਨਾਲ ਮਨ ਸ਼ਾਂਤ ਰਹਿੰਦਾ ਹੈ ਤੇ ਵਿਅਕਤੀ ਦਾ ਆਤਮ ਵਿਸ਼ਵਾਸ ਵਧਦਾ ਹੈ। ਦੇਵੀ ਆਪਣੇ ਭਗਤਾਂ ਨੂੰ ਔਖੇ ਸਮੇਂ 'ਚ ਹਿੰਮਤ ਬਣਾਈ ਰੱਖਣ ਤੇ ਸਹੀ ਰਾਹ 'ਤੇ ਚੱਲਣ ਦੀ ਪ੍ਰਰੇਣਾ ਦਿੰਦੀ ਹੈ।
ਇਹ ਮਾਨਤਾ ਹੈ ਕਿ ਜਿਹੜਾ ਭਗਤ ਸੱਚੇ ਦਿਲਾਂ ਦੇਵੀ ਦੀ ਪੂਜਾ ਕਰਦੈ ਤਾਂ ਉਸ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਹੈ। ਮਾਂ ਬ੍ਰਹਮਚਾਰਿਣੀ ਦਾ ਰੂਪ ਵਿਦਿਆਰਥੀਆਂ, ਸਾਧਕਾਂ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਯਤਨਸ਼ੀਲ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਪ੍ਰੇਰਨਾਦਾਇਕ ਮੰਨਿਆ ਜਾਂਦਾ ਹੈ।
ਮਾਂ ਬ੍ਰਹਮਚਾਰਿਣੀ ਦਾ ਰੂਪ
ਨਰਾਤੇ ਦੇ ਨੌਂ ਦਿਨਾਂ ਦੌਰਾਨ ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ 'ਚੋਂ ਦੂਜਾ ਰੂਪ ਮਾਂ ਬ੍ਰਹਮਚਾਰਿਣੀ ਦਾ ਹੈ। ਉਨ੍ਹਾਂ ਦੇ ਨਾਂ ਦਾ ਅਰਥ ਹੈ ਬ੍ਰਹਮਾ, ਜਿਸਦਾ ਅਰਥ ਹੈ ਤਪੱਸਿਆ ਅਤੇ ਧਿਆਨ ਦੇ ਮਾਰਗ 'ਤੇ ਚੱਲਣ ਵਾਲੀ ਦੇਵੀ ਹੈ। ਮਾਂ ਬ੍ਰਹਮਚਾਰਿਣੀ ਦੇ ਰੂਪ ਬਹੁਤ ਹੀ ਸ਼ਾਂਤ, ਸਰਲ ਅਤੇ ਤੇਜ਼ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਪਹਿਰਾਵਾ ਸਫੇਦ ਹੈ। ਉਨ੍ਹਾਂ ਦੇ ਇਕ ਹੱਥ 'ਚ ਜੱਪ ਦੀ ਮਾਲਾ ਹੈ ਤੇ ਦੂਜੇ ਹੱਥ ਕਮੰਡਲ ਫੜਿਆ ਹੋਇਆ ਹੈ। ਮਾਲਾ ਨੂੰ ਧਿਆਨ ਅਤੇ ਭਗਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਦੋਂ ਕਿ ਕਮੰਡਲੂ ਤਿਆਗ, ਸਾਦਗੀ ਅਤੇ ਸੰਜਮ ਦਾ ਸੰਦੇਸ਼ ਦਿੰਦਾ ਹੈ।
ਭੋਗ
ਨਰਾਤੇ ਦੇ ਦੂਜੇ ਦਿਨ ਮਾਂ ਬ੍ਰਹਿਚਾਰਿਣੀ ਨੂੰ ਪੂਜਾ ਦੌਰਾਨ ਫਲ, ਮਿਸ਼ਰੀ ਤੇ ਸ਼ੱਕਰ ਦਾ ਭੋਗ ਲੱਗਦਾ ਹੈ। ਕਈ ਥਾਵਾਂ 'ਤੇ ਉਨ੍ਹਾਂ ਨੂੰ ਦੁੱਧ ਤੇ ਦੁੱਧ ਨਾਲ ਬਣੀ ਮਠਿਆਈਆਂ ਦਾ ਵੀ ਭੋਗ ਲੱਗਦਾ ਹੈ। ਇਸ ਦੇ ਇਲਾਵਾ ਕਈ ਖੇਤਰਾਂ ਕਈ ਖੇਤਰਾਂ 'ਚ, ਪੰਚਾਮ੍ਰਿਤ ਜਾਂ ਹੋਰ ਮਿਠਾਈਆਂ ਵੀ ਦੇਵੀ ਨੂੰ ਚੜ੍ਹਾਈਆਂ ਜਾਂਦੀਆਂ ਹਨ।
ਪੂਜਾ ਦੀ ਵਿਧੀ
ਦੂਜੇ ਨਰਾਤੇ ਦੇ ਦਿਨ ਪੂਜਾ ਕਰਨ ਵਾਲੀ ਥਾਂ ਦੀ ਸਫਾਈ ਕਰੋ ਤੇ ਫਿਰ ਉਸ ਨੂੰ ਗੰਗਾਜਲ ਨਾਲ ਸ਼ੁੱਧ ਕਰੋ। ਆਪਣੇ ਹੱਥਾਂ 'ਚ ਇਕ ਫੁੱਲ ਨੂੰ ਲੈ ਕੇ ਧਿਆਨ ਲਗਾਓ ਤੇ ਪ੍ਰਾਰਥਣਾ ਕਰੋ। ਇਸ ਤੋਂ ਬਾਅਦ ਦੇਵੀ ਨੂੰ ਪੰਚਅੰਮ੍ਰਿਤ ਨਾਲ ਸਨਾਨ ਕਰਾਓ। ਇਸ ਤੋਂ ਬਾਅਦ, ਵੱਖ-ਵੱਖ ਕਿਸਮਾਂ ਦੇ ਫੁੱਲ, ਅਕਸ਼ਤ, ਕੁਮਕੁਮ, ਸਿੰਦੂਰ ਆਦਿ ਚੜ੍ਹਾਓ। ਦੇਵੀ ਨੂੰ ਸਫੇਤ ਤੇ ਖੁਸ਼ਬੂਦਾਰ ਫੁੱਲਾਂ ਦੇ ਨਾਲ-ਨਾਲ ਕਮਲ ਦੇ ਫੁੱਲ ਵੀ ਚੜ੍ਹਾਓ। ਦੇਵੀ ਨੂੰ ਉਨ੍ਹਾਂ ਦਾ ਮਨਪਸੰਦ ਭੋਗ ਲਗਾਓ। ਮਾਂ ਬ੍ਰਹਮਚਾਰਿਣੀ ਦੀ ਕਥਾ ਦਾ ਪਾਠ ਕਰੋ। ਇਸ ਤੋਂ ਬਾਅਦ ਮੰਤਰਾਂ ਦਾ ਜਾਪ ਕਰੋ ਅਤੇ ਸ਼ਰਧਾ ਨਾਲ ਆਰਤੀ ਕਰੋ।
