Vastu Tips : ਦਫ਼ਤਰ 'ਚ ਇਸ ਦਿਸ਼ਾ 'ਚ ਬੈਠ ਕੇ ਕੰਮ ਕਰਨ ਨਾਲ ਜਲਦੀ ਖੁੱਲ੍ਹਦੇ ਹਨ ਤਰੱਕੀ ਦੇ ਰਾਹ
7/20/2021 7:18:50 PM
ਨਵੀਂ ਦਿੱਲੀ - ਜੇਕਰ ਬਹੁਤ ਮਿਹਨਤ ਕਰਨ ਦੇ ਬਾਵਜੂਦ ਆਰਥਿਕ ਸਥਿਤੀ ਮਜਬੂਤ ਨਹੀਂ ਹੋ ਰਹੀ ਤਾਂ ਵਾਸਤੂ ਸ਼ਾਸਤਰ ਦੇ ਇਨ੍ਹਾਂ ਟਿਪਸ ਨੂੰ ਅਜ਼ਮਾ ਕੇ ਵੇਖੋ। ਜੇਕਰ ਦਫ਼ਤਰ ਵਿਚ ਹਰ ਚੀਜ਼ ਵਾਸਤੂ ਸ਼ਾਸਤਰ ਮੁਤਾਬਕ ਰੱਖੀ ਜਾਵੇ ਤਾਂ ਸਫਲਤਾ ਦੇ ਰਾਹ ਜਲਦੀ ਖੁੱਲ੍ਹਦੇ ਹਨ। ਆਓ ਅਸੀਂ ਤੁਹਾਨੂੰ ਕੰਮ ਵਾਲੀ ਥਾਂ ਨਾਲ ਜੁੜੀਆਂ ਕੁਝ ਵਾਸਤੂ ਨੂੰ ਸਹੀ ਦਿਸ਼ਾ ਵਿਚ ਰੱਖਣ ਬਾਰੇ ਦੱਸਦੇ ਹਾਂ।
ਇਹ ਵੀ ਪੜ੍ਹੋ: ਜਾਣੋ ਸੂਰਜ ਦੇਵਤਾ ਨੂੰ ਕਿੰਨੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ , ਕੀ ਹੈ ਇਨ੍ਹਾਂ ਦੇ ਪਿੱਛੇ ਦੀ ਕਥਾ
- ਕੰਮ ਵਾਲੀ ਥਾਂ ਦੇ ਆਸਪਾਸ ਦੀ ਊਰਜਾ ਅਤੇ ਵਾਤਾਵਰਨ ਸਕਾਰਾਤਮਕ ਹੋਣਾ ਚਾਹੀਦਾ ਹੈ। ਇਸ 'ਤੇ ਹੀ ਕਿਸੇ ਵਿਅਕਤੀ ਦੀ ਤਰੱਕੀ ਨਿਰਭਰ ਕਰਦੀ ਹੈ। ਦਫਤਰ 'ਚ ਕੰਮ ਕਰਦੇ ਸਮੇਂ ਤੁਹਾਡਾ ਮੂੰਹ ਹਮੇਸ਼ਾ ਉੱਤਰ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਹੋਣ 'ਤੇ ਤੁਹਾਡੇ ਕਰੀਅਰ ਸਬੰਧੀ ਰੁਕਾਵਟਾਂ ਦੂਰ ਹੁੰਦੀਆਂ ਹਨ। ਕਰੀਅਰ ਦੇ ਸਬੰਧ 'ਚ ਕੁਝ ਵਾਸਤੂ ਸਲਾਹਕਾਰਾਂ ਦਾ ਮੰਨਣਾ ਹੈ ਕਿ ਉੱਤਰ ਦਿਸ਼ਾ ਸਫਲਤਾ ਦਾ ਦੂਜਾ ਨਾਂ ਹੈ। ਇਸ ਲਈ ਜਦੋਂ ਵੀ ਤੁਸੀਂ ਇਸੇ ਦਿਸ਼ਾਂ ਨੂੰ ਕੇਂਦਰਿਤ ਕਰ ਕੇ ਕੋਈ ਕੰਮ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਇਹ ਨਿਯਮ ਦਫਤਰ ਤੋਂ ਇਲਾਵਾ ਘਰ 'ਤੇ ਵੀ ਲਾਗੂ ਹੁੰਦਾ ਹੈ।
- ਇਸ ਤੋਂ ਇਲਾਵਾ ਤੁਸੀਂ ਆਪਣੇ ਵਰਕ ਡੈਸਕ ਉੱਤੇ ਕੁਝ ਸਕਾਰਤਮਕ ਸੋਚ ਵਾਲੇ ਡੈਕੋਰੇਸ਼ਨ ਪੀਸ ਵੀ ਰੱਖ ਸਕਦੇ ਹੋ ।
- ਦਫ਼ਤਰ ਵਿਚ ਕੰਮ ਕਰਦੇ ਸਮੇਂ ਹਮੇਸ਼ਾ ਸਾਫ਼-ਸੁਥਰੇ ਕੱਪੜੇ ਪਾ ਕੇ ਦੀ ਕੰਮ ਦੀ ਸ਼ੁਰੂਆਤ ਕਰੋ।
- ਵਾਸਤੂ ‘ਚ ਦਿਸ਼ਾਵਾਂ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ । ਇਸੇ ਲਈ ਕਿਹਾ ਜਾਂਦਾ ਹੈ ਘਰ ਦੇ ਪ੍ਰਵੇਸ਼ ਵਾਲਾ ਦਰਵਾਜ਼ਾ ਕਦੇ ਵੀ ਉੱਤਰ ਅਤੇ ਦੱਖਣ ਦਿਸ਼ਾ ਵਿੱਚ ਨਹੀਂ ਹੋਣਾ ਚਾਹੀਦਾ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਹੋਣ ਤੇ ਘਰ ‘ਚ ਸੁੱਖ ਤੇ ਸ਼ਾਂਤੀ ਦਾ ਵਾਸ ਨਹੀਂ ਰਹਿੰਦਾ ।
- ਨਵਾਂ ਘਰ ਬਣਾਉਣ ਵੇਲੇ ਧਿਆਨ ਰੱਖੋ ਕਿ ਘਰ ਦੇ ਮੁੱਖ ਦਰਵਾਜ਼ੇ ਤੋਂ ਸੂਰਜ ਦੀ ਰੋਸ਼ਨੀ ਅੰਦਰ ਆਵੇ ਅਤੇ ਇਸਦੀ ਦਿਸ਼ਾ ਪੂਰਬ ਅਤੇ ਪੱਛਮ ਹੋਵੇ ਤਾਂ ਵਧੀਆ ਰਹਿੰਦਾ ਹੈ। ਇਨ੍ਹਾਂ ਦਿਸ਼ਾਵਾਂ ਤੋਂ ਜੇਕਰ ਸੂਰਜ ਦੀ ਰੋਸ਼ਨੀ ਘਰ ਵਿਚ ਪ੍ਰਵੇਸ਼ ਕਰਦੀ ਹੈ ਤਾਂ ਇਹ ਸ਼ੁੱਭ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਵਾਸਤੂ ਸ਼ਾਸਤਰ : ਪਰਿਵਾਰ 'ਚ ਨਿੱਤ ਰਹਿੰਦਾ ਹੈ ਝਗੜਾ ਤਾਂ ਅਪਣਾਓ ਇਹ ਨੁਕਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।