Karwa Chauth: ਕਰਵਾ ਚੌਥ ਦੇ ਵਰਤ ’ਤੇ ਜਨਾਨੀਆਂ ਸਰਗੀ ’ਚ ਖਾਣ ਇਹ ਚੀਜ਼ਾਂ, ਸਾਰਾ ਦਿਨ ਨਹੀਂ ਲਗੇਗੀ ਭੁੱਖ

10/12/2022 10:32:28 AM

ਜਲੰਧਰ (ਬਿਊਰੋ) - ਹਰ ਸਾਲ ਕਰਵਾ ਚੌਥ ਦਾ ਵਰਤ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਚਤੁਰਥੀ 'ਤੇ ਆਉਂਦਾ ਹੈ। ਇਹ ਤਿਉਹਾਰ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ​​ਕਰਨ ਦਾ ਤਿਉਹਾਰ ਹੁੰਦਾ ਹੈ। ਇਸ ਵਾਰ ਕਰਵਾ ਚੌਥ ਦਾ ਵਰਤ 13 ਅਕਤੂਬਰ ਨੂੰ ਰੱਖਿਆ ਜਾਵੇਗਾ। ਕਰਵਾ ਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਸਰਗੀ ਦੀ ਥਾਲੀ ਤਿਆਰ ਕੀਤੀ ਜਾਂਦੀ ਹੈ, ਜਿਸ ਦਾ ਬਹੁਤ ਮਹੱਤਵ ਹੁੰਦਾ ਹੈ। ਕਰਵਾ ਚੌਥ ਦੇ ਵਰਤ ਰੱਖਣ ਤੋਂ ਪਹਿਲਾਂ ਸੁਹਾਗਣ ਜਨਾਨੀਆਂ ਸਵੇਰੇ ਸਰਗੀ ਦੀ ਥਾਲੀ ਵਿੱਚ ਰੱਖੀਆਂ ਚੀਜ਼ਾਂ ਦਾ ਸੇਵਨ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਵਰਤ ਦੀ ਸ਼ੁਰੂਆਤ ਹੋ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਸਰਗੀ ਸੂਰਜ ਚੜ੍ਹਨ ਤੋਂ ਪਹਿਲਾਂ ਖਾਣੀ ਚਾਹੀਦੀ ਹੈ। 

ਕੀ ਹੈ ਸਰਗੀ
ਸਰਗੀ ਕਰਵਾ ਚੌਥ ਦੇ ਵਰਤ ਦੀ ਇੱਕ ਰਸਮ ਹੁੰਦੀ ਹੈ। ਵਰਤ ਤੋਂ ਪਹਿਲਾਂ ਸੱਸ ਆਪਣੀ ਨੂੰਹ ਨੂੰ ਸਰਗੀ ਦੀ ਥਾਲੀ ’ਚ ਸੁਹਾਗ ਦਾ ਸਾਮਾਨ, ਫਲ ਅਤੇ ਮਿਠਾਈਆਂ ਦੇ ਕੇ ਸੁੱਖੀ ਵਿਆਹੁਤਾ ਜੀਵਨ ਦਾ ਆਸ਼ੀਰਵਾਦ ਦਿੰਦੀ ਹੈ। ਸਰਗੀ ਦੀ ਥਾਲੀ ’ਚ 16 ਸ਼ਿੰਗਾਰ ਦਾ ਸਾਮਾਨ, ਸੁੱਕੇ ਮੇਵੇ, ਫਲ, ਮਿਠਾਈਆਂ, ਫੈਨੀਆਂ ਆਦਿ ਹੁੰਦਾ ਹੈ। ਸਰਗੀ ਵਿੱਚ ਦਿੱਤੇ ਗਏ ਪਕਵਾਨਾਂ ਦਾ ਸੇਵਨ ਕਰਨ ਤੋਂ ਬਾਅਦ ਹੀ ਕਰਵਾ ਚੌਥ ਦਾ ਵਰਤ ਸ਼ੁਰੂ ਕੀਤਾ ਜਾਂਦਾ ਹੈ। ਜੇਕਰ ਕਿਸੇ ਦੀ ਸੱਸ ਨਹੀਂ ਹੈ ਤਾਂ ਜੇਠਾਣੀ ਜਾਂ ਭੈਣ ਵੀ ਇਹ ਰਸਮ ਨਿਭਾ ਸਕਦੀ ਹੈ।

PunjabKesari

ਸਰਗੀ ਦੀ ਥਾਲੀ ਵਿੱਚ ਜ਼ਰੂਰ ਸ਼ਾਮਲ ਕਰੋ ਖਾਣ ਵਾਲੀਆਂ ਇਹ ਚੀਜ਼ਾਂ

ਕੇਲਾ
ਸਰਗੀ ਦੀ ਥਾਲੀ ਵਿੱਚ ਫਲਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਸਰਗੀ ਦੀ ਥਾਲੀ ’ਚ ਤੁਸੀਂ ਕੇਲੇ ਦੀ ਵਰਤੋਂ ਜ਼ਰੂਰ ਕਰੋ। ਕੇਲੇ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਤੁਹਾਡੇ ਸਰੀਰ ਨੂੰ ਦਿਨ ਭਰ ਊਰਜਾ ਦਿੰਦਾ ਹੈ ਅਤੇ ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ। ਸਰਗੀ ਦੇ ਸਮੇਂ ਜਨਾਨੀਆਂ ਕੇਲਾ ਖਾਣ ਤੋਂ ਬਾਅਦ ਦੁੱਧ ਪੀ ਸਕਦੀਆਂ ਹਨ। 

ਸੇਬ
ਸਰਗੀ ਵਿੱਚ ਤੁਸੀਂ ਸੇਬ ਦੀ ਵਰਤੋਂ ਵੀ ਕਰ ਸਕਦੇ ਹੋ। ਸੇਬ ’ਚ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਸਰਗੀ ’ਚ ਸੇਬ ਖਾਣ ਨਾਲ ਗੈਸ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਨਾ ਹੀ ਤੁਹਾਨੂੰ ਸਾਰਾ ਦਿਨ ਸੁਸਤੀ ਰਹੇਗੀ।

PunjabKesari

ਨਾਰੀਅਲ ਪਾਣੀ
ਕਰਵਾ ਚੌਥ ਦੇ ਵਰਤ ਦੌਰਾਨ ਖੁਦ ਨੂੰ ਸਿਹਤਮੰਦ ਰੱਖਣ ਲਈ ਜਨਾਨੀਆਂ ਨੂੰ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦੀ ਹੈ। ਇਹ ਸਰੀਰ ਵਿੱਚ ਇਲੈਕਟ੍ਰੋਲਾਈਟਸ ਦਾ ਸੰਤੁਲਿਤ ਬਣਾਉਣ ’ਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ। ਇਸ ਤੋਂ ਇਲਾਵਾ ਤੁਸੀਂ ਤਾਜ਼ੇ ਫਲਾਂ ਦਾ ਜੂਸ ਵੀ ਪੀ ਸਕਦੇ ਹੋ। 

ਮਿਠਾਈਆਂ
ਮਿਠਾਸ ਤੋਂ ਬਿਨਾਂ ਹਰ ਤਿਉਹਾਰ ਅਧੂਰਾ ਮੰਨਿਆ ਜਾਂਦਾ ਹੈ। ਇਸੇ ਲਈ ਕਰਵਾ ਚੌਥ ਲਈ ਤਿਆਰ ਕੀਤੀ ਜਾਣ ਵਾਲੀ ਸਰਗੀ ਦੀ ਥਾਲੀ ਵਿੱਚ ਮਠਿਆਈਆਂ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਮਠਿਆਈ ਖਾਣ ਨਾਲ ਭੁੱਖ ਘੱਟ ਲੱਗਦੀ ਹੈ।

PunjabKesari

ਫੈਨੀਆਂ
ਕਰਵਾ ਚੌਥ ਦੇ ਵਰਤ ਮੌਕੇ ਫੈਨੀਆਂ ਬਹੁਤ ਖ਼ਾਸ ਹੁੰਦੀਆਂ ਹਨ। ਵਰਤ ਦੇ ਮੌਕੇ ਜਨਾਨੀਆਂ ਦੁੱਧ, ਖੰਡ ਅਤੇ ਸੁੱਕੇ ਮੇਵੇ ਮਿਲਾ ਕੇ ਫੈਨੀਆਂ ਬਣਾਉਂਦੀਆਂ ਹਨ, ਜੋ ਖਾਣ ’ਚ ਬਹੁਤ ਸੁਆਦ ਹੁੰਦੀਆਂ ਹਨ। ਫੈਨੀਆਂ ਕਈ ਬਹੁਤ ਸਾਰੇ ਜ਼ਰੂਰੀ ਤੱਤ ਹੁੰਦੇ ਹਨ, ਜਿਸ ਨਾਲ ਵਰਤ ਵਾਲੇ ਦਿਨ ਭੁੱਖ ਨਹੀਂ ਲਗਦੀ। 

ਸੁੱਕੇ ਮੇਵੇ
ਵਰਤ ਵਾਲੀ ਸਰਗੀ ਦੀ ਥਾਲੀ ਸੁੱਕੇ ਮੇਵਿਆਂ ਤੋਂ ਬਿਨਾਂ ਅਧੂਰੀ ਹੁੰਦੀ ਹੈ। ਇਸ ਵਿੱਚ ਸੁੱਕੇ ਮੇਵੇ ਜਿਵੇਂ ਬਦਾਮ, ਅਖਰੋਟ, ਕਾਜੂ, ਸੌਗੀ ਅਤੇ ਅੰਜੀਰ ਸ਼ਾਮਲ ਹਨ। ਇਹ ਸੁੱਕੇ ਮੇਵੇ ਕੈਲੋਰੀ ਅਤੇ ਪੋਸ਼ਣ ਨਾਲ ਭਰਪੂਰ ਹੁੰਦੇ ਹਨ। ਵਰਤ ਰੱਖਣ ਤੋਂ ਪਹਿਲਾਂ ਇਨ੍ਹਾਂ ਦਾ ਸੇਵਨ ਕਰਨ ਨਾਲ, ਦਿਨ ਭਰ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਅਤੇ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ।

PunjabKesari


rajwinder kaur

Content Editor rajwinder kaur