Diwali ਦੀ ਸਫ਼ਾਈ ਕਰਦੇ ਸਮੇਂ ਦੱਖਣੀ ਦਿਸ਼ਾ ''ਚ ਕਰੋ ਇਹ ਕੰਮ, ਨਹੀਂ ਹੋਵੇਗੀ ਧਨ ਦੀ ਕਮੀ

10/23/2024 2:56:49 PM

ਵੈੱਬ ਡੈਸਕ : ਦੇਸ਼ ਭਰ 'ਚ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਇਸ ਦਿਨ ਮਾਂ ਲਕਸ਼ਮੀ ਸਭ ਦੇ ਘਰ 'ਚ ਆਉਂਦੀ ਹੈ। ਜੇਕਰ ਦੀਵਾਲੀ ਦੀ ਸਫਾਈ ਦੀ ਗੱਲ ਕਰੀਏ ਤਾਂ ਇਸ ਦੌਰਾਨ ਤੁਸੀਂ ਘਰ ਦੀ ਦੱਖਣੀ ਦਿਸ਼ਾ 'ਚ ਕੁਝ ਚੀਜ਼ਾਂ ਦੇ ਰੱਖਣ ਦਾ ਇੰਤਜ਼ਾਮ ਕਰ ਦਿਓ ਤਾਂ ਪੂਰਾ ਸਾਲ ਘਰ 'ਚ ਧਨ ਦੀ ਕਮੀ ਨਹੀਂ ਹੋਵੇਗੀ। 
ਘਰ ਦੀ ਦੱਖਣੀ ਦਿਸ਼ਾ
ਵਾਸਤੂ ਸ਼ਾਸਤਰ ਵਿੱਚ ਹਰ ਦਿਸ਼ਾ ਦੇ ਬਾਰੇ 'ਚ ਵਿਸਥਾਰ ਨਾਲ ਸਮਝਾਇਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਕਿਸ ਦਿਸ਼ਾ ਵਿੱਚ ਕੀ ਰੱਖਣਾ ਚਾਹੀਦਾ ਹੈ। ਜੇਕਰ ਦੱਖਣੀ ਦਿਸ਼ਾ 'ਚ ਵਾਸਤੂ 'ਚ ਦੱਸੀਆਂ ਚੀਜ਼ਾਂ ਨੂੰ ਰੱਖਿਆ ਜਾਵੇ ਤਾਂ ਧਨ ਦਾ ਪ੍ਰਵਾਹ ਵਧਦਾ ਹੈ। ਜਾਣੋ ਕਿਹੜੀਆਂ ਚੀਜ਼ਾਂ ਨੂੰ ਦੱਖਣ ਦਿਸ਼ਾ 'ਚ ਰੱਖਣਾ ਸ਼ੁੱਭ ਹੁੰਦਾ ਹੈ।

ਇਹ ਵੀ ਪੜ੍ਹੋ- ਜਾਣੋ ਕਦੋਂ ਰੱਖਿਆ ਜਾਵੇਗਾ Ahoi Ashtami ਦਾ ਵਰਤ ਤੇ ਕੀ ਹੈ ਇਸ ਦਾ ਮਹੱਤਵ
ਝਾੜੂ
ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੀ ਦੱਖਣ ਦਿਸ਼ਾ ਵਿੱਚ ਸਫਾਈ ਕਰਨ ਵਾਲੇ ਝਾੜੂ ਨੂੰ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਮਾਂ ਲਕਸ਼ਮੀ ਖੁਸ਼ ਰਹਿੰਦੀ ਹੈ ਅਤੇ ਬਹੁਤ ਸਾਰਾ ਧਨ ਦਿੰਦੀ ਹੈ। ਧਿਆਨ ਰਹੇ ਕਿ ਝਾੜੂ ਨੂੰ ਇਸ ਤਰ੍ਹਾਂ ਰੱਖੋ ਕਿ ਬਾਹਰਲੇ ਲੋਕਾਂ ਨੂੰ ਨਜ਼ਰ ਨਾ ਆਵੇ।
ਫੀਨਿਕਸ ਪੰਛੀ
ਵਾਸਤੂ ਅਨੁਸਾਰ ਘਰ ਦੀ ਦੱਖਣ ਦਿਸ਼ਾ 'ਚ ਫੀਨਿਕਸ ਪੰਛੀ ਦੀ ਤਸਵੀਰ ਲਗਾਓ। ਇਸ ਨਾਲ ਘਰ 'ਚ ਸਕਾਰਾਤਮਕਤਾ ਵਧਦੀ ਹੈ। ਜਿਸ ਕਾਰਨ ਘਰ ਦੇ ਲੋਕ ਖੁਸ਼ਹਾਲੀ, ਚੰਗੀ ਕਿਸਮਤ ਵੱਲ ਆਕਰਸ਼ਿਤ ਹੁੰਦੇ ਹਨ।

ਇਹ ਵੀ ਪੜ੍ਹੋ- Dhanteras 'ਤੇ ਖਰੀਦਣ ਜਾ ਰਹੇ ਹੋ ਵਾਹਨ ਤਾਂ ਜਾਣ ਲਓ ਸ਼ੁੱਭ ਮਹੂਰਤ
ਸੋਨਾ-ਚਾਂਦੀ
ਹਾਲਾਂਕਿ ਤਿਜੌਰੀ ਨੂੰ ਦੱਖਣ ਦਿਸ਼ਾ 'ਚ ਨਹੀਂ ਰੱਖਣਾ ਚਾਹੀਦਾ ਪਰ ਸੋਨਾ-ਚਾਂਦੀ ਰੱਖਣਾ ਚੰਗਾ ਹੁੰਦਾ ਹੈ। ਇਸ ਨਾਲ ਦੌਲਤ ਅਤੇ ਖੁਸ਼ਹਾਲੀ ਵਧਦੀ ਹੈ। ਧਿਆਨ ਰੱਖੋ ਕਿ ਸੋਨਾ-ਚਾਂਦੀ ਅਤੇ ਝਾੜੂ ਆਸੇ-ਪਾਸੇ ਨਾ ਹੋਵੇ।
ਜੈੱਡ ਪਲਾਂਟ
ਪੈਸੇ ਨੂੰ ਆਕਰਸ਼ਿਤ ਕਰਨ ਲਈ ਜੈੱਡ ਪਲਾਂਟ ਜਾਂ ਕ੍ਰਾਸੁਲਾ ਨੂੰ ਮਨੀ ਪਲਾਂਟ ਨਾਲੋਂ ਜ਼ਿਆਦਾ ਤਾਕਤਵਰ ਮੰਨਿਆ ਜਾਂਦਾ ਹੈ। ਕ੍ਰਾਸੁਲਾ ਪਲਾਂਟ ਨੂੰ ਦੱਖਣ ਦਿਸ਼ਾ ਵਿੱਚ ਲਗਾਉਣ ਨਾਲ ਆਰਥਿਕ ਸਥਿਤੀ ਵਿੱਚ ਬਹੁਤ ਸੁਧਾਰ ਹੁੰਦਾ ਹੈ।

ਇਹ ਵੀ ਪੜ੍ਹੋ-  Diwali 2024: ਮਾਂ ਲਕਸ਼ਮੀ ਤੇ ਗਣੇਸ਼ ਜੀ ਦੀ ਮੂਰਤੀ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਸੌਣ ਦੀ ਦਿਸ਼ਾ
ਵਾਸਤੂ ਸ਼ਾਸਤਰ ਅਨੁਸਾਰ ਦੱਖਣ ਵੱਲ ਸਿਰ ਰੱਖ ਕੇ ਸੌਣਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸ ਨਾਲ ਸਿਹਤ ਠੀਕ ਰਹਿੰਦੀ ਹੈ। ਘਰ ਵਿੱਚ ਧਨ ਅਤੇ ਖੁਸ਼ਹਾਲੀ ਵਧਦੀ ਹੈ। ਤਰੱਕੀ ਮਿਲਦੀ ਹੈ। ਇਸ ਲਈ ਘਰ ਦੀ ਦੱਖਣ ਦਿਸ਼ਾ 'ਚ ਬੈੱਡ ਰੱਖੋ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।

 


Aarti dhillon

Content Editor Aarti dhillon