ਨਰਾਤਿਆਂ ’ਚ ਕਿੱਥੇ ਅਤੇ ਕਿਸ ਤਰ੍ਹਾਂ ਜਗਾਉਣਾ ਚਾਹੀਦਾ ਹੈ ਦੀਵਾ? ਜਾਣੋ ਕੁਝ ਵਾਸਤੂ ਸੁਝਾਅ

4/5/2022 6:25:55 PM

ਨਵੀਂ ਦਿੱਲੀ - ਨਰਾਤਿਆਂ ਦੌਰਾਨ ਮਾਂ ਦੁਰਗਾ ਦੇ ਸਾਹਮਣੇ ਦੀਵਾ(ਜੋਤ) ਜਗਾਉਣ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਦੇਵੀ ਮਾਤਾ ਦੇ ਸਾਹਮਣੇ ਦੀਵਾ ਜਗਾਉਣ ਨਾਲ ਜੀਵਨ ਵਿੱਚ ਪ੍ਰਕਾਸ਼ ਫੈਲਦਾ ਹੈ। ਇਸ ਦੌਰਾਨ ਕੁਝ ਲੋਕ ਮਾਤਾ ਰਾਣੀ ਦੇ ਸਾਹਮਣੇ ਅਖੰਡ ਜੋਤ ਜਗਾਉਂਦੇ ਹਨ। ਇਸ ਦੇ ਨਾਲ ਹੀ ਕਈ ਲੋਕ ਸਵੇਰੇ-ਸ਼ਾਮ ਜੋਤ ਜਗਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਸਮੇਂ ਦੌਰਾਨ ਦੀਵਾ ਕਿੱਥੇ ਅਤੇ ਕਿਵੇਂ ਜਗਾਉਣਾ ਚਾਹੀਦਾ ਹੈ? ਆਓ ਅੱਜ ਇਸ ਲੇਖ ਵਿੱਚ ਤੁਹਾਨੂੰ ਦੀਵਿਆਂ ਨਾਲ ਸਬੰਧਤ ਕੁਝ ਵਾਸਤੂ ਟਿਪਸ ਦੱਸਦੇ ਹਾਂ।

ਇਹ ਵੀ ਪੜ੍ਹੋ : ਨਵਰਾਤਰਿਆਂ ਦੌਰਾਨ ਇਨ੍ਹਾਂ 7 ਚੀਜ਼ਾਂ 'ਚੋਂ ਕੋਈ ਇੱਕ ਚੀਜ਼ ਘਰ ਲਿਆਓ, ਸਾਰੀਆਂ ਪਰੇਸ਼ਾਨੀਆਂ ਹੋਣਗੀਆਂ ਦੂਰ

ਕਿੱਥੇ ਅਤੇ ਕਿਸ ਕਿਸਮ ਦਾ ਦੀਵਾ ਹੈ?

ਸਭ ਤੋਂ ਪਹਿਲਾਂ ਸੁਰੱਖਿਆ ਦੇ ਪੂਰੇ ਉਪਾਅ ਕਰਦੇ ਹੋਏ ਤੁਸੀਂ ਨਰਾਤਿਆਂ ਦੇ ਸ਼ੁੱਭ ਮੌਕੇ ਵਰਤ ਦੌਰਾਨ ਦੇਸੀ ਘਿਓ ਜਾਂ ਤਿਲ ਦੇ ਤੇਲ ਦਾ ਦੀਵਾ ਜਗਾ ਸਕਦੇ ਹੋ। ਵਾਸਤੂ ਅਨੁਸਾਰ ਘਿਓ ਦੀ ਜੋਤ ਹਮੇਸ਼ਾ ਮਾਤਾ ਰਾਣੀ ਦੇ ਸੱਜੇ ਹੱਥ ਅਤੇ ਤਿਲ ਦੇ ਤੇਲ ਦਾ ਦੀਵਾ ਖੱਬੇ ਹੱਥ ਵਾਲੇ ਪਾਸੇ ਰੱਖਣਾ ਚਾਹੀਦਾ ਹੈ। ਘਿਓ ਦਾ ਦੀਵਾ ਦੇਵਤਿਆਂ ਨੂੰ ਸਮਰਪਿਤ ਕੀਤਾ ਜਾਂਦਾ ਹੈ ਅਤੇ ਤਿਲ ਦੇ ਤੇਲ ਦਾ ਦੀਵਾ ਇੱਛਿਤ ਫਲ ਪ੍ਰਾਪਤ ਕਰਨ ਲਈ ਜਗਾਇਆ ਜਾਂਦਾ ਹੈ। ਤੁਸੀਂ ਆਪਣੀ ਇੱਛਾ ਅਨੁਸਾਰ 1 ਜਾਂ 2 ਦੀਵੇ ਜਗਾ ਸਕਦੇ ਹੋ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ ਦੇ ਵਾਸਤੂ ਦੇ ਅਗਨੀ ਤੱਤ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਮਿਲਦੀ ਹੈ।

ਇਹ ਵੀ ਪੜ੍ਹੋ : Vastu Tips : ਘਰ ਨੂੰ ਬੁਰੀ ਨਜ਼ਰ ਤੋਂ ਬਚਾਉਣਗੀਆਂ Main Entrance 'ਤੇ ਲਗਾਈਆਂ ਇਹ ਚੀਜ਼ਾਂ

ਅਜਿਹੀ ਹੋਵੇ ਦੀਵੇ ਦੀ ਬੱਤੀ

ਜੇਕਰ ਤੁਸੀਂ ਮਾਤਾ ਰਾਣੀ ਦੇ ਸਾਹਮਣੇ ਦੀਵਾ ਜਗਾ ਰਹੇ ਹੋ ਤਾਂ ਧਿਆਨ ਰੱਖੋ ਕਿ ਘਿਓ ਦੇ ਦੀਵੇ 'ਚ ਸਫੈਦ ਖੜ੍ਹੀ ਬੱਤੀ ਲਗਾਓ। ਇਸ ਦੇ ਨਾਲ ਹੀ ਤਿਲ ਦੇ ਤੇਲ ਵਾਲੇ ਦੀਵੇ ਵਿੱਚ ਲਾਲ ਅਤੇ ਲੇਟੀ ਹੋਈ ਬੱਤੀ ਲਗਾਓ।

ਦੀਵਾ ਜਗਾਉਂਦੇ ਸਮੇਂ ਇਸ ਮੰਤਰ ਦਾ ਜਾਪ ਕਰੋ

ਕਿਸੇ ਵੀ ਦੇਵੀ-ਦੇਵਤਿਆਂ ਦੀ ਪੂਜਾ ਆਰਤੀ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਇਸ ਲਈ ਮਾਂ ਦੁਰਗਾ ਦੇ ਸਾਹਮਣੇ ਦੀਵਾ(ਜੋਤ) ਜਗਾ ਕੇ ਉਨ੍ਹਾਂ ਦੀ ਆਰਤੀ ਕਰਕੇ  ਉਨ੍ਹਾਂ ਨੂੰ ਭੋਗ ਜ਼ਰੂਰ ਲਗਾਓ। ਜੇਕਰ ਤੁਸੀਂ ਰਸਮੀ ਤੌਰ 'ਤੇ ਪੂਜਾ ਕਰ ਰਹੇ ਹੋ, ਤਾਂ ਉਸ ਤੋਂ ਬਾਅਦ ਮਾਤਾ ਰਾਣੀ ਦੇ ਮੰਤਰ ਦਾ ਜਾਪ ਕਰੋ। ਇਹ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਦੇਵੀ ਮਾਂ ਦੀਆਂ ਅਸੀਸਾਂ ਦੀ ਵਰਖਾ ਹੁੰਦੀ ਹੈ। ਇਸ ਲਈ ਪੂਜਾ ਵੇਲੇ ਇਸ ਮੰਤਰ ਦਾ ਜਾਪ ਜ਼ਰੂਰ ਕਰੋ।

ਮੰਤਰ

दीपज्योति: परब्रह्म: दीपज्योति: जनार्दन:।

दीपोहरतिमे पापं संध्यादीपं नामोस्तुते।।

शुभं करोतु कल्याणमारोग्यं सुखं सम्पदां।

शत्रुवृद्धि विनाशं च दीपज्योति: नमोस्तुति।।


ਇਸ ਗੱਲ ਨੂੰ ਧਿਆਨ ਵਿੱਚ ਰੱਖੋ

ਜੇਕਰ ਵਰਤ ਰੱਖਿਆ ਹੈ ਤਾਂ ਦੇਵੀ ਮਾਤਾ ਨੂੰ ਭੋਗ ਲਗਾਓ। ਫਿਰ ਉਸ ਭੋਗ ਨੂੰ ਪ੍ਰਸ਼ਾਦ ਦੇ ਤੌਰ 'ਤੇ ਖਾ ਕੇ ਹੀ ਕੋਈ ਹੋਰ ਚੀਜ਼ ਖਾਓ।

ਇਹ ਵੀ ਪੜ੍ਹੋ : Vastu and Colors: ਤਣਾਅ ਮੁਕਤ ਰਹਿਣ ਲਈ ਇਨ੍ਹਾਂ ਰੰਗਾਂ ਦੀ ਕਰੋ ਵਰਤੋਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur