ਸ਼ਰਦ ਪੁੰਨਿਆ ’ਤੇ ਕਦੋਂ ਨਿਕਲੇਗਾ ਚੰਨ? ਪੰਡਿਤ ਜੀ ਕੋਲੋਂ ਜਾਣੋ ਖੀਰ ਰੱਖਣ ਦਾ ਟਾਈਮ ਦੇ ਮਹੱਤਵ

10/15/2024 12:56:04 PM

ਵੈੱਬ ਡੈਸਕ - ਅਸ਼ਵਿਨ ਮਹੀਨੇ ਦੀ ਸ਼ੁਕਲ ਪੱਖ ਦੀ ਪੁੰਨਿਆ ਮਿਤੀ ਨੂੰ ਸ਼ਰਦ ਪੁੰਨਿਆ ਮਨਾਈ ਜਾਂਦੀ ਹੈ। ਇਸ ਸਾਲ 16 ਅਕਤੂਬਰ 2024 ਦੇ ਦਿਨ ਸ਼ਰਦ ਪੁੰਨਿਆ ਆ ਰਹੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਸ਼ਰਦ ਪੁੰਨਿਆ ਦੀ ਰਾਤ ਨੂੰ ਚੰਨ ਤੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਪੁੰਨਿਆ ਦੀ ਰਾਤ ਚੰਦ੍ਰਮਾ ਆਪਣੇ ਪੂਰੇ ਸੋਲ੍ਹਾ ਕਲਾਵਾਂ ਨਾਲ ਮੁਕੰਮਲ ਹੁੰਦਾ ਹੈ। ਇਸ ਿਦਨ ਚੰਦ੍ਰਮਾ ਮੀਨ ਰਾਸ਼ੀ ’ਚ ਰਹਿਣਗੇ, ਜੋ ਧਾਰਮਿਕ ਨਜ਼ਰੀਏ ਨਾਲ ਬੇਹੱਦ ਸ਼ੁੱਭ ਮੰਨਿਆ ਜਾ ਰਿਹਾ ਹੈ। ਜੋਤਿਸ਼ੀਆਂ ਅਨੁਸਾਰ ਇਸ ਸੰਜੋਗ ਦੇ ਕਾਰਨ ਇਸ ਸਾਲ ਦੀ ਸ਼ਰਦ ਪੁੰਨਿਆ ਖਾਸ ਹੋਵੇਗੀ ਅਤੇ ਪ੍ਰਭਾਵ ਵਾਧੂ ਸ਼ੁੱਭਦਾਇਕ ਰਹੇਗਾ। ਆਓ, ਪੰਡਿਤ ਜੀ ਕੋਲੋਂ ਜਾਣਦੇ ਹਾਂ ਕਿ ਸ਼ਰਦ ਪੁੰਨਿਆ ਦੇ ਦਿਨ ਚੰਨ ਨਿਕਲਣ ਤੇ ਖੀਰ ਰੱਖਣ ਦਾ ਟਾਈਮ ਅਤੇ ਮਹੱਤਵ :-

ਸ਼ਰਦ ਪੁੰਨਿਆ ਕੱਲ : ਜਗਨਨਾਥ ਮੰਦਰ ਦੇ ਪੰਡਿਤ ਸੌਰਭ ਕੁਮਾਰ ਮਿਸ਼ਰਾ ਅਨੁਸਾਰ ਸ਼ਰਦ ਪੁੰਨਿਆ ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁੱਕਲ ਪੱਖ ਦੀ ਪੁੰਨਿਆ ਮਿਤੀ ਨੂੰ ਮਨਾਈ ਜਾਂਦੀ ਹੈ। ਵੈਦਿਕ ਪੰਚਾਂਗ ਅਨੁਸਾਰ ਪੁੰਨਿਆ ਮਿਤੀ 16 ਅਕਤੂਬਰ ਬੁੱਧਵਾਰ ਦੀ ਰਾਤ 7.59 ਵਜੇ ਸ਼ੁਰੂ ਹੋਵੇਗੀ। ਇਹ ਮਿਤੀ ਅਗਲੇ ਦਿਨ 17 ਅਕਤੂਬਰ ਨੂੰ ਸ਼ਾਮ 5.34 ਵਜੇ ਤੱਕ ਲਾਜ਼ਮੀ ਰਹੇਗੀ।

ਸ਼ਰਦ ਪੁੰਨਿਆ ’ਤੇ ਕਦੋ ਨਿਕਲੇਗਾ ਚੰਨ?

ਪੰਡਿਤ ਸੌਰਭ ਕੁਮਾਰ ਮਿਸ਼ਰਾ ਮੁਤਾਬਕ, ਸ਼ਰਦ ਪੁੰਨਿਆ ਦਾ ਦਿਨ 16 ਨੂੰ ਹੀ ਮਨਾਇਆ ਜਾਵੇਗਾ। ਇਸ ਦਿਨ ਸ਼ਰਦ ਪੁੰਨਿਆ ਦਾ ਚੰਨ ਨਿਕਲਣ ਦਾ ਸਮਾਂ 5.05 ਵਜੇ ’ਤੇ ਹੋਵੇਗਾ।

ਖੀਰ ਰੱਖਣ ਦਾ ਸਮਾਂ :

ਪੰਡਿਤ ਜੀ ਨੇ ਦੱਸਿਆ, ਸ਼ਰਦ ਪੁੰਨਿਆ ਦੀ ਰਾਤ ਖੁੱਲ੍ਹੇ ਆਸਮਾਨ ਦੇ ਹੇਠਾਂ ਚੰਦ੍ਰਮਾ ਦੀ ਕਿਰਨਾਂ ’ਚ ਖੀਰ ਰੱਖਦੇ ਹਨ। ਖੀਰ ਰੱਖਣ ਦਾ ਸਮਾਂ ਰਾਤ 8.40 ਵਜੇ ਤੋਂ ਹੈ।

ਖੀਰ ਰੱਖਣ ਦਾ ਮਹੱਤਵ :

ਪੰਡਿਤ ਸੂਰਯਮਣੀ ਅਨੁਸਾਰ ਲੋਕਾਂ ਦਾ ਭਰੋਸਾ ਹੈ ਕਿ ਇਸ ਦਿਨ ਚੰਦ੍ਰਮਾ ਦੀਆਂ ਕਿਰਨਾਂ ਤੋਂ ਅੰਮ੍ਰਿਤ ਟਪਕਦਾ ਹੈ ਜੋ ਸਰੀਰ ਨੂੰ ਊਰਜਾ ਅਤੇ ਸਿਹਤ ਪ੍ਰਦਾਨ ਕਰਦਾ ਹੈ। ਇਸ ਲਈ ਇਸ ਦਿਨ ਖੀਰ ਬਣਾ ਕੇ ਖੁੱਲ੍ਹੇ ਆਸਮਾਨ ਦੇ ਹੇਠਾਂ ਪੂਰੀ ਰਾਤ ਰੱਖਿਆ ਜਾਂਦਾ ਹੈ। ਅਗਲੇ ਦਿਨ ਇਸ ਨੂੰ ਪ੍ਰਸਾਦ ਦੇ ਰੂਪ ’ਚ ਵੰਡਿਆ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਪ੍ਰਸਾਦ ਦਾ ਸੇਵਨ ਕਰਨ ਨਾਲ ਸਿਹਤ ਸਬੰਧੀ ਸੱਸਿਆਵਾਂ ਦੂਰ ਹੁੰਮਦੀਆਂ ਹਨ।


 


Sunaina

Content Editor Sunaina