15 ਜਾਂ 16 ਮਈ? ਜਾਣੋ ਕਦੋਂ ਹੈ ਜੇਠ ਮਹੀਨੇ ਦੀ ਮੱਸਿਆ, ਜਾਣੋ ਇਸ਼ਨਾਨ-ਦਾਨ ਦਾ ਸ਼ੁਭ ਮਹੂਰਤ ਤੇ ਮਹੱਤਵ
5/14/2026 1:51:02 PM
ਵੈੱਬ ਡੈਸਕ - ਹਿੰਦੂ ਪੰਚਾਂਗ ਦੇ ਅਨੁਸਾਰ ਜੇਠ ਮਹੀਨੇ ਦੀ ਮੱਸਿਆ ਦਾ ਆਪਣਾ ਇਕ ਵਿਸ਼ੇਸ਼ ਮਹੱਤਵ ਹੈ। ਸਾਲ 2026 'ਚ ਇਹ ਪਾਵਨ ਤਿਥੀ 16 ਮਈ, ਸ਼ਨੀਵਾਰ ਦੇ ਦਿਨ ਪੈ ਰਹੀ ਹੈ। ਹਾਲਾਂਕਿ ਮੱਸਿਆ ਦੀ ਸ਼ੁਰੂਆਤ 15 ਮਈ ਦੀ ਸਵੇਰ ਤੋਂ ਹੀ ਹੋ ਜਾਵੇਗੀ ਅਤੇ ਇਹ 16 ਮਈ ਦੀ ਦੁਪਹਿਰ ਤੱਕ ਰਹੇਗੀ ਪਰ ਉਦੈ ਤਿਥੀ ਦੀ ਪਰੰਪਰਾ ਦੇ ਅਨੁਸਾਰ ਮੁੱਖ ਪੂਜਾ-ਪਾਠ 16 ਮਈ ਨੂੰ ਹੀ ਕੀਤਾ ਜਾਵੇਗਾ।
ਇਸ ਦਿਨ ਦਾ ਖਾਸ ਮਹੱਤਵ
ਇਸ ਵਾਰ ਦੀ ਜੇਠ ਮੱਸਿਆ ਇਸ ਲਈ ਵੀ ਖਾਸ ਹੈ ਕਿਉਂਕਿ ਇਸੇ ਦਿਨ ਸ਼ਨੀ ਜਯੰਤੀ ਅਤੇ ਵਟ ਸਾਵਿਤਰੀ ਦਾ ਵਰਤ ਵੀ ਮਨਾਇਆ ਜਾਵੇਗਾ, ਜਿਸ ਨਾਲ ਇਸ ਦਿਨ ਦੀ ਮਹਿਮਾ ਹੋਰ ਵੀ ਵਧ ਗਈ ਹੈ। ਸ਼ਾਸਤਰਾਂ 'ਚ ਜੇਠ ਮੱਸਿਆ ਨੂੰ ਮਨ ਦੀ ਸ਼ੁੱਧੀ ਅਤੇ ਆਪਣੇ ਪਿਤਰਾਂ (ਵੱਡਿਆਂ) ਨੂੰ ਯਾਦ ਕਰਨ (ਤਪਣ) ਲਈ ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਹ ਦਿਨ ਸਾਨੂੰ ਆਪਣੀਆਂ ਪੁਰਾਣੀਆਂ ਗਲਤੀਆਂ ਨੂੰ ਸੁਧਾਰਨ ਅਤੇ ਜੀਵਨ 'ਚ ਨਵੀਂ ਊਰਜਾ ਭਰਨ ਦਾ ਮੌਕਾ ਦਿੰਦਾ ਹੈ।
ਇਸ਼ਨਾਨ ਅਤੇ ਦਾਨ ਦਾ ਸ਼ੁਭ ਮਹੂਰਤ
ਜੇਠ ਮੱਸਿਆ 'ਤੇ ਕਿਸੇ ਪਵਿੱਤਰ ਨਦੀ 'ਚ ਇਸ਼ਨਾਨ ਕਰਨ ਨਾਲ ਮਨ ਦਾ ਭਾਰੀਪਨ ਅਤੇ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ।
ਇਸ਼ਨਾਨ ਦਾ ਸਭ ਤੋਂ ਉੱਤਮ ਸਮਾਂ
- 16 ਮਈ ਨੂੰ ਸਵੇਰੇ 4:05 ਤੋਂ 5:20 ਦੇ ਵਿਚਕਾਰ।
ਕੀ ਕਰੀਏ ਦਾਨ
- ਨਹਾਉਣ ਤੋਂ ਬਾਅਦ ਸੂਰਜ ਦੇਵਤਾ ਨੂੰ ਜਲ ਚੜ੍ਹਾਓ ਅਤੇ ਆਪਣੀ ਸ਼ਰਧਾ ਅਨੁਸਾਰ ਅਨਾਜ, ਕੱਪੜੇ ਜਾਂ ਕਾਲੇ ਤਿਲ ਦਾ ਦਾਨ ਕਰੋ। ਕਿਉਂਕਿ ਇਸ ਵਾਰ ਮੱਸਿਆ ਸ਼ਨੀਵਾਰ ਨੂੰ ਹੈ, ਇਸ ਲਈ ਸ਼ਨੀ ਮੰਦਰ 'ਚ ਤੇਲ ਚੜ੍ਹਾਉਣਾ ਜਾਂ ਕਿਸੇ ਲੋੜਵੰਦ ਨੂੰ ਭੋਜਨ ਕਰਵਾਉਣਾ ਬਹੁਤ ਸ਼ੁਭ ਰਹੇਗਾ।
ਪਿਤਰ ਤਰਪਣ ਅਤੇ ਸ਼ਨੀ ਦੇਵ ਦੀ ਕਿਰਪਾ
ਪੁਰਾਣੀ ਮਾਨਤਾ ਅਨੁਸਾਰ ਪਵਿੱਤਰ ਕੁੰਡ ਜਾਂ ਗੰਗਾ 'ਚ ਡੁਬਕੀ ਲਗਾਉਣ ਨਾਲ ਅਣਜਾਣੇ 'ਚ ਹੋਈਆਂ ਗਲਤੀਆਂ ਦਾ ਅਹਿਸਾਸ ਘੱਟ ਹੁੰਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਆਪਣੇ ਪਿਤਰਾਂ ਦੇ ਨਾਮ 'ਤੇ ਤਰਪਣ ਕਰਨ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ ਅਤੇ ਵੱਡਿਆਂ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ।
ਵਿਸ਼ੇਸ਼ ਉਪਾਅ :-
ਸ਼ਾਮ ਦੇ ਸਮੇਂ ਪਿੱਪਲ ਦੇ ਰੁੱਖ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਜ਼ਰੂਰ ਜਗਾਓ। ਇਸ ਨਾਲ ਸ਼ਨੀ ਦੇਵ ਅਤੇ ਪਿਤਰਾਂ ਦੋਵਾਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਮੱਸਿਆ ਦੇ ਦਿਨ ਗੁੱਸੇ ਤੋਂ ਬਚਣਾ ਚਾਹੀਦਾ ਹੈ ਅਤੇ ਸਾਦਾ ਭੋਜਨ ਕਰਨਾ ਚਾਹੀਦਾ ਹੈ ਤਾਂ ਜੋ ਮਨ ਸ਼ਾਂਤ ਰਹੇ ਅਤੇ ਪੂਜਾ ਦਾ ਪੂਰਾ ਫਲ ਮਿਲ ਸਕੇ।
