ਹਿੰਦੂ ਨਵਾਂ ਸਾਲ ਕਦੋਂ ਸ਼ੁਰੂ ਹੋ ਰਿਹਾ ਹੈ? ਜਾਣੋ ਤਾਰੀਖ਼ ਅਤੇ ਨਵੀਂ ਸੰਮਤ ਦੀ ਮਹੱਤਤਾ

4/10/2021 6:02:21 PM

ਨਵੀਂ ਦਿੱਲੀ - ਹਿੰਦੂ ਨਵਾਂ ਸਾਲ ਭਾਵ ਨਵੀਂ ਸੰਮਤ 2078 ਦੀ ਸ਼ੁਰੂਆਤ 13 ਅਪ੍ਰੈਲ 2021 ਨੂੰ ਹੋਵੇਗੀ। ਹਿੰਦੂ ਪੰਚਾਂਗ ਅਨੁਸਾਰ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਵੀ ਚੇਤ ਸ਼ੁਕਲ ਪੱਖ ਦੀ ਪਹਿਲੀ ਤਾਰੀਖ ਤੋਂ ਨਵਰਾਤਰੀ ਦੀ ਸ਼ੁਰੂਆਤ ਦੇ ਨਾਲ ਹੁੰਦੀ ਹੈ। ਚੇਤ ਮਹੀਨੇ ਤੋਂ ਹੀ ਹਿੰਦੂ ਨਵਾਂ ਸਾਲ ਸ਼ੁਰੂ ਹੁੰਦਾ ਹੈ। ਹਿੰਦੂ ਨਵੇਂ ਸਾਲ 'ਤੇ ਲੋਕ ਇਕ ਦੂਜੇ ਨੂੰ ਵਧਾਈ ਦਿੰਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ। ਹਿੰਦੂ ਨਵੀਂ ਸੰਮਤ ਭਾਵ ਨਵੇਂ ਸਾਲ 2078 ਦੀ ਸ਼ੁਰਆਤ ਸ਼ੁਭ ਕਾਰਜਾਂ ਨਾਲ ਵੀ ਹੋਵੇਗੀ। ਜੋਤਿਸ਼ ਸ਼ਾਸਤਰ ਅਨੁਸਾਰ ਇਸ ਵਾਰ ਨਵੀਂ ਸੰਮਤ ਵਿਚ ਇਕ ਬਹੁਤ ਹੀ ਅਜੀਬ ਯੋਗ ਬਣ ਰਿਹਾ ਹੈ, ਜੋ ਨੁਕਸਾਨਦੇਹ ਨਤੀਜੇ ਲਿਆ ਸਕਦਾ ਹੈ। 
ਆਓ ਜਾਣਦੇ ਹਾਂ ਨਵੀਂ ਸੰਮਤ ਨਾਲ ਜੁੜੀਆਂ ਖਾਸ ਗੱਲਾਂ ਅਤੇ ਇਸ ਦੀ ਮਹੱਤਤਾ

ਇਹ ਵੀ ਪੜ੍ਹੋ: ਚੇਤ ਨਵਰਾਤਰੇ 'ਤੇ ਮਾਤਾ ਰਾਣੀ ਦੀ ਪੂਜਾ ਇਨ੍ਹਾਂ ਸਮੱਗਰੀਆਂ ਤੋਂ ਬਿਨਾਂ ਹੈ ਅਧੂਰੀ, ਪੂਰੀ ਸੂਚੀ ਕਰੋ ਨੋਟ

ਹਿੰਦੂ ਗ੍ਰੰਥਾਂ ਅਨੁਸਾਰ ਇਸ ਸਮੇਂ ਸੰਮਤ 2077 ਚੱਲ ਰਿਹਾ ਹੈ, ਇਸਦਾ ਨਾਮ ਪ੍ਰਮਾਦੀ ਹੈ। ਪੁਰਾਣਾਂ ਵਿਚ ਕੁੱਲ 60 ਸੰਮਤਾਂ ਦਾ ਜ਼ਿਕਰ ਹੈ। ਇਸ ਦੇ ਅਨੁਸਾਰ ਨਵੀਂ ਸੰਮਤ 2078 ਦਾ ਅਰਥ, ਅਨੰਦ ਹੋਣਾ ਚਾਹੀਦਾ ਸੀ। ਪਰ ਕੁੱਝ ਅਜਿਹੇ ਗ੍ਰਹਿ ਦੇ ਯੋਗ ਬਣ ਰਹੇ ਹਨ ਜਿਸ ਕਾਰਨ ਇਸ ਹਿੰਦੂ ਨਵੇਂ ਸਾਲ ਦਾ ਨਾਮ ‘ਰਾਖਸ਼’ ਹੋਵੇਗਾ।

ਇਹ ਵੀ ਪੜ੍ਹੋ: ਸੂਰਜ ਦੇਵਤਾ ਦਾ ਜਨਮ ਕਿਵੇਂ ਹੋਇਆ? ਇਸ ਕਥਾ ਜ਼ਰੀਏ ਜਾਣੋ ਰਾਜ਼

ਹਿੰਦੂ ਕੈਲੰਡਰ ਅਨੁਸਾਰ ਚੇਤ ਨਵਰਾਤਰੀ ਚੇਤ ਦੇ ਮਹੀਨੇ ਵਿੱਚ ਆਉਂਦੀ ਹੈ, ਇਸ ਦੇ ਨਾਲ ਹੀ ਅੰਗਰੇਜ਼ੀ ਕੈਲੰਡਰ ਅਨੁਸਾਰ ਇਹ ਨਵਰਾਤਰੀ ਆਮ ਤੌਰ 'ਤੇ ਅਪ੍ਰੈਲ ਦੇ ਮਹੀਨੇ ਵਿਚ ਆਉਂਦੀ ਹੈ। ਇਸ ਨਾਲ, ਜੇ ਪੰਚਾਂਗ ਦੀ ਮੰਨੀਏ ਤਾਂ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਵੀ ਚੇਤ ਸ਼ੁਕਲਾ ਸੰਮਤ ਨਾਲ ਹੁੰਦੀ ਹੈ। ਜੋ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਇੱਕ ਮੁੱਖ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ, ਜਿਵੇਂ: ਮਹਾਰਾਸ਼ਟਰ ਅਤੇ ਮੱਧ ਭਾਰਤ ਵਿਚ ਇਸ ਦਿਨ ਨੂੰ ਗੁੜੀ ਪੜਵਾ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਵਿਚ ਇਸ ਮੌਕੇ 'ਤੇ ਉਗਾਦ ਤਿਉਹਾਰ ਦਾ ਵੱਖਰਾ ਜੋਸ਼ ਵੇਖਣ ਨੂੰ ਮਿਲਦਾ ਹੈ। 

ਹਿੰਦੂ ਨਵਾਂ ਸਾਲ ਚੇਤ ਸੰਮਤ ਦਾ ਧਾਰਮਿਕ ਮਹੱਤਵ

ਹੇਮਾਦਰੀ ਦੇ ਬ੍ਰਹਮਾ ਪੁਰਾਣ ਅਨੁਸਾਰ ਚੇਤ ਮਹੀਨੇ ਦੇ ਸ਼ੁਕਲਾ ਪੱਖ ਦੇ ਪਹਿਲੇ ਦਿਨ ਸੂਰਜ ਚੜ੍ਹਨ ਦੇ ਸਮੇਂ, ਬ੍ਰਹਮਾ ਨੇ ਧਰਤੀ ਦੀ ਸਿਰਜਣਾ ਕੀਤੀ ਸੀ। ਇਹ ਮੁੱਖ ਕਾਰਨ ਹੈ ਕਿ ਪੰਚਾਗ ਅਨੁਸਾਰ ਹਰ ਸਾਲ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਸੰਮਤ ਅਰਥਾਤ ਪਹਿਲੀ ਤਾਰੀਖ ਦੇ ਨਾਲ ਹਿੰਦੂ ਨਵਾਂ ਸਾਲ ਵੀ ਸ਼ੁਰੂ ਹੁੰਦਾ ਹੈ ਅਤੇ ਇਕ ਨਵੀਂ ਸੰਮਤ ਲਾਗੂ ਹੁੰਦੀ ਹੈ। ਸਾਲ 2021 ਵਿਚ 13 ਅਪ੍ਰੈਲ ਮੰਗਲਵਾਰ ਨੂੰ  ਨਵੀਂ ਸੰਮਤ 2078 ਆਰੰਭ ਹੋਵੇਗਾ।

ਇਹ ਵੀ ਪੜ੍ਹੋ: ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਪੂਜਾ ਕਰਦੇ ਸਮੇਂ ਵਰਤੋ ਇਹ ਸਾਵਧਾਨੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur