Mobile wallpaper: ਵਾਸਤੂ ਮੁਤਾਬਕ ਲਗਾਓ ਮੋਬਾਇਲ ਦਾ ਵਾਲਪੇਪਰ, ਚਮਕੇਗੀ ਕਿਸਮਤ

6/24/2022 1:30:28 PM

ਮੋਬਾਇਲ ਦੇ ਬਿਨਾ ਜ਼ਿੰਦਗੀ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਲੱਗਦਾ ਹੈ ਪਰ ਇਸ ਦੇ ਕਈ ਨੁਕਸਾਨ ਵੀ ਹਨ। ਉਧਰ ਮੋਬਾਇਲ ਦੀ ਵਰਤੋਂ ਕਰਨ ਸਮੇਂ ਕੁਝ ਵਾਸਤੂ ਟਿਪਸ ਦਾ ਪਾਲਨ ਕੀਤਾ ਜਾਵੇ ਤਾਂ ਜੀਵਨ ਦੀਆਂ ਕਈ ਪਰੇਸ਼ਾਨੀਆਂ ਅਤੇ ਸਮੱਸਿਆਵਾਂ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ। ਇਸ ਦੇ ਲਈ ਤੁਹਾਨੂੰ ਸਿਰਫ ਆਪਣੇ ਮੋਬਾਇਲ ਦਾ ਵਾਲਪੇਪਰ ਸਹੀ ਤਰੀਕੇ ਨਾਲ ਲਗਾਉਣਾ ਹੋਵੇਗਾ। 
Which type of wallpaper brings luck: ਵਾਸਤੂ ਸ਼ਾਸਤਰ 'ਚ ਦੱਸੀਆਂ ਗਈ ਗੱਲਾਂ ਬਦਲਦੇ ਸਮੇਂ ਦੇ ਨਾਲ ਵੀ ਸੰਬੰਧਤ ਹਨ। ਜੇਕਰ ਉਨ੍ਹਾਂ ਦਾ ਅੱਜ ਦੇ ਸਮੇਂ ਦੇ ਅਨੁਸਾਰ ਪਾਲਨ ਕੀਤਾ ਜਾਵੇ ਤਾਂ ਬਹੁਤ ਫਾਇਦਾ ਹੁੰਦਾ ਹੈ। ਮੋਬਾਇਲ ਨੂੰ ਲੈ ਕੇ ਹੀ ਗੱਲ ਕਰੀਏ ਤਾਂ ਇਸ 'ਚ ਵੀ ਵਾਸਤੂ ਨਾਲ ਜੁੜੀਆਂ ਗੱਲਾਂ ਦਾ ਪਾਲਨ ਕਰਨਾ ਤੁਹਾਡੀ ਕਈ ਤਰ੍ਹਾਂ ਨਾਲ ਮਦਦ ਕਰ ਸਕਦਾ ਹੈ, ਨਾਲ ਹੀ ਤੁਹਾਡੇ ਕਰੀਅਰ ਤੋਂ ਲੈ ਕੇ ਆਰਥਿਤ ਸਥਿਤੀ 'ਚ ਲਾਭ ਵੀ ਦੇ ਸਕਦਾ ਹੈ। 

PunjabKesari
How do I choose the right wallpaper for my phone: ਇਸ ਲਈ ਮਹੱਤਵਪੂਰਨ ਹੈ ਮੋਬਾਇਲ ਦਾ ਵਾਲਪੇਅਰ 
ਮੋਬਾਇਲ ਦਾ ਵਾਲਪੇਪਰ ਅਸੀਂ ਦਿਨ 'ਚ ਸੈਂਕੜੇ ਵਾਰ ਦੇਖਦੇ ਹਾਂ, ਜ਼ਾਹਿਰ ਹੈ ਕਿ ਇਹ ਕਿਸ ਤਰ੍ਹਾਂ ਹੈ ਇਸ ਦਾ ਅਸਰ ਸਾਡੀ ਸੋਚ ਅਤੇ ਊਰਜਾ 'ਤੇ ਵੀ ਹੁੰਦਾ ਹੈ। ਜੇਕਰ ਵਾਲਪੇਪਰ ਅਜਿਹਾ ਹੋਵੇਗਾ ਜਿਸ ਨੂੰ ਦੇਖਦੇ ਹੀ ਅਸੀਂ ਪਾਜ਼ੇਟਿਵ ਐਨਰਜ਼ੀ ਨਾਲ ਭਰ ਜਾਈਏ ਤਾਂ ਇਹ ਸਾਡੀ ਸੋਚ ਅਤੇ ਊਰਜਾ 'ਤੇ ਚੰਗਾ ਅਸਰ ਪਾਵੇਗਾ।

PunjabKesari
Phone wallpaper according to vastu and astrology: ਇਥੇ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੋਬਾਇਲ 'ਚ ਕਿਸ ਤਰ੍ਹਾਂ ਦਾ ਵਾਲਪੇਪਰ ਲਗਾਉਣਾ ਫਾਇਦੇਮੰਦ ਹੋ ਸਕਦਾ ਹੈ। 
ਮਾਨਸਿਕ ਸ਼ਾਂਤੀ ਦੇ ਲਈ : ਜੇਕਰ ਤੁਹਾਡਾ ਮਨ ਹਮੇਸ਼ਾ ਅਸ਼ਾਂਤ ਰਹਿੰਦਾ ਹੈ ਤਾਂ ਬਰਸਦਾ ਹੋਇਆ ਪਾਣੀ ਅੱਖਾਂ ਨੂੰ ਸੁਕੂਨ ਦੇਣ ਵਾਲੀ ਤਸਵੀਰ ਮੋਬਾਇਲ ਦੇ ਵਾਲਪੇਪਰ 'ਚ ਲਗਾਓ। ਇਸ ਤੋਂ ਇਲਾਵਾ ਯੋਗ ਮੁਦਰਾ ਦੀ ਤਸਵੀਰ ਵੀ ਵਾਲਪੇਪਰ 'ਚ ਲਗਾਉਣਾ ਚੰਗਾ ਰਹੇਗਾ।
ਕਰੀਅਰ-ਵਪਾਰ 'ਚ ਤਰੱਕੀ ਦੇ ਲਈ ਵਾਲਪੇਪਰ : ਜੇਕਰ ਤੁਸੀਂ ਆਪਣੀ ਨੌਕਰੀ-ਬਿਜਨੈੱਸ 'ਚ ਖ਼ੁਦ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਹੋ ਜਾਂ ਤੁਹਾਡੇ ਮਨ ਮੁਤਾਬਕ ਤਰੱਕੀ ਨਹੀਂ ਹੋ ਰਹੀ ਹੈ ਤਾਂ ਮੋਬਾਇਲ ਦੇ ਵਾਲਪੇਪਰ 'ਚ ਪੌੜੀਆਂ ਚੜਦੇ ਹੋਏ ਕਿਸੇ ਵਿਅਕਤੀ ਦੀ ਤਸਵੀਰ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਮਨ 'ਚ ਹਾਂ-ਪੱਖੀ ਪੈਦਾ ਹੋਵੇਗੀ ਜੋ ਜੀਵਨ 'ਚ ਅੱਗੇ ਵਧਣ 'ਚ ਤੁਹਾਡੀ ਬਹੁਤ ਮਦਦ ਕਰੇਗੀ। 
ਵਿਆਹ ਅਤੇ ਪਿਆਰ ਲਈ: ਜੇਕਰ ਵਿਆਹ ਜਾਂ ਪਿਆਰ 'ਚ ਸਮੱਸਿਆ ਹੋ ਰਹੀ ਹੈ ਤਾਂ ਵਾਲਪੇਪਰ 'ਚ ਗੁਲਾਬ ਦੀ ਤਸਵੀਰ ਲਗਾ ਲਓ। ਇਹ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਾਲੇ ਪਿਆਰ ਵਧਾਉਣ 'ਚ ਮਦਦ ਕਰੇਗਾ।

PunjabKesari
ਨਵੀਂ ਨੌਕਰੀ ਲਈ : ਜੇਕਰ ਤੁਸੀਂ ਨਵੀਂ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਮੋਬਾਇਲ ਦੇ ਵਾਲਪੇਪਰ ਲਈ ਹਰਿਆਲੀ ਵਾਲੀ ਤਸਵੀਰ ਲਗਾਓ। ਹਰ ਰੰਗ ਜੀਵਨ 'ਚ ਸਫ਼ਲਤਾ ਦਾ ਪ੍ਰਤੀਕ ਹੁੰਦਾ ਹੈ। 
Blessing Buddha Mobile wallpaper ਪੈਸਿਆਂ ਦੀ ਤੰਗੀ ਪੈਸਿਆਂ ਦੀ ਤੰਗੀ ਤੋਂ ਨਿਜ਼ਾਤ ਪਾਉਣ ਲਈ: ਪੈਸਿਆਂ ਦੀ ਤੰਗੀ ਤੁਹਾਡਾ ਪਿੱਛਾ ਨਹੀਂ ਛੱਡ ਰਹੀ ਹੈ ਤਾਂ ਆਪਣੇ ਮੋਬਾਇਲ ਦੇ ਵਾਲਪੇਪਰ 'ਚ 'ਬਲੈਸਿੰਗ ਬੁੱਧ' ਦੀ ਤਸਵੀਰ ਲਗਾਉਣਾ ਤੁਹਾਨੂੰ ਬਹੁਤ ਲਾਭ ਦੇਵੇਗਾ। ਫੇਂਗਸ਼ੁਈ ਦੇ ਅਨੁਸਾਰ ਇਹ ਤਸਵੀਰ ਤੁਹਾਡੀ ਆਮਦਨ ਵਧਾਉਣ 'ਚ ਮਦਦਗਾਰ ਸਾਬਤ ਹੁੰਦਾ ਹੈ ਅਤੇ ਤੁਹਾਡੇ ਲਈ ਤਰੱਕੀ ਦੇ ਨਵੇਂ ਰਸਤੇ ਵੀ ਖੋਲ੍ਹੇਗੀ। 


Aarti dhillon

Content Editor Aarti dhillon