ਵਰਿੰਦਾਵਨ ''ਚ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਦਾ ''ਰਹੱਸਮਈ ਮੰਦਿਰ''

10/2/2021 4:59:45 PM

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿੱਚ ਵ੍ਰਿੰਦਾਵਨ ਸਥਿਤ ਹੈ। ਮਾਖਣ ਚੋਰ ਸ਼੍ਰੀ ਕ੍ਰਿਸ਼ਨ ਜੀ ਦੇ ਭਗਤਾਂ ਦਾ ਮੰਨਣਾ ਹੈ ਕਿ ਅੱਜ ਵੀ ਭਗਵਾਨ ਕ੍ਰਿਸ਼ਨ ਬਾਲ(ਬੱਚੇ)  ਦੇ ਰੂਪ ਵਿੱਚ ਇਥੇ ਵਾਸ ਕਰਦੇ ਹਨ। ਭਗਵਾਨ ਕ੍ਰਿਸ਼ਨ ਦੀਆਂ ਬਾਲ ਰੂਪ ਲੀਲਾਵਾਂ ਨਾਲ ਜੁੜੀ ਇਸ ਧਰਤੀ 'ਤੇ ਇੱਕ ਮੰਦਰ ਅਜਿਹਾ ਹੈ, ਜਿਹੜਾ ਆਪਣੇ ਆਪ ਖੁੱਲਦਾ ਅਤੇ ਬੰਦ ਹੋ ਜਾਂਦਾ ਹੈ। ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਦੇਸ਼ ਅਤੇ ਵਿਦੇਸ਼ਾਂ ਤੋਂ ਵੱਡੀ ਸੰਖਿਆ ਵਿਚ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ।

ਕਿਹਾ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨਿਧੀ ਵਨ ਕੰਪਲੈਕਸ ਵਿੱਚ ਸਥਾਪਤ ਰੰਗ ਮਹਿਲ ਵਿੱਚ ਰਾਤ ਨੂੰ ਸੌਂਦੇ ਹਨ।  ਅੱਜ ਵੀ ਰੰਗਮਹਿਲ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਮੱਖਣ-ਮਿਸ਼ਰੀ ਨੂੰ ਰੋਜ਼ਾਨਾ ਰੱਖਿਆ ਜਾਂਦਾ ਹੈ ਅਤੇ ਸੌਣ ਲਈ ਬਿਸਤਰਾ ਵੀ ਲਗਾਇਆ ਜਾਂਦਾ ਹੈ।

ਸਵੇਰੇ ਜਦੋਂ ਤੁਸੀਂ ਇਨ੍ਹਾਂ ਬਿਸਤਰਿਆਂ ਨੂੰ ਵੇਖੋਗੇ ਤਾਂ ਸਾਫ਼ ਪਤਾ ਲੱਗ ਜਾਵੇਗਾ ਕਿ ਰਾਤ ਦੇ ਸਮੇਂ ਜ਼ਰੂਰ ਇਥੇ ਕੋਈ ਸੁੱਤਾ ਹੋਇਆ ਹੋਵੇਗਾ ਅਤੇ ਪ੍ਰਸ਼ਾਦ ਵੀ ਸਵੀਕਾਰ ਕੀਤਾ ਹੋਇਆ ਹੈ। ਇੰਨਾ ਹੀ ਨਹੀਂ ਇਸ ਮੰਦਰ ਦੇ ਦਰਵਾਜ਼ੇ ਹਨ੍ਹੇਰਾ ਹੁੰਦੇ ਹੀ ਆਪਣੇ ਆਪ ਬੰਦ ਹੋ ਜਾਂਦੇ ਹਨ, ਇਸ ਲਈ ਮੰਦਰ ਦੇ ਪੁਜਾਰੀ ਹਨ੍ਹੇਰਾ ਹੋਣ ਤੋਂ ਪਹਿਲਾਂ ਹੀ ਮੰਦਰ ਵਿੱਚ ਬਿਸਤਰੇ ਅਤੇ ਪ੍ਰਸਾਦ ਦਾ ਪ੍ਰਬੰਧ ਕਰ ਦਿੰਦੇ ਹਨ।

ਇਹ ਵੀ ਪੜ੍ਹੋ : ਕਰਨ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਪੁੱਛੇ ਗਏ 1 ਸਵਾਲ ਦੇ ਜਵਾਬ 'ਚ ਲੁਕਿਆ ਹੈ ਜ਼ਿੰਦਗੀ ਦਾ ਭੇਤ!

ਮਾਨਤਾਵਾਂ ਅਨੁਸਾਰ ਰਾਤ ​​ਨੂੰ ਇੱਥੇ ਕੋਈ ਨਹੀਂ ਰਹਿੰਦਾ। ਮਨੁੱਖਾਂ ਨੂੰ ਤਾਂ ਛੱਡੋ, ਪਸ਼ੂ ਅਤੇ ਪੰਛੀ ਵੀ ਨਹੀਂ। ਲੋਕ ਸਾਲਾਂ ਤੋਂ ਅਜਿਹਾ ਹੁੰਦਾ ਵੇਖਦੇ ਆ ਰਹੇ ਹਨ, ਪਰ ਇਸ ਭੇਤ ਦੇ ਪਿੱਛੇ ਦੀ ਸੱਚਾਈ ਧਾਰਮਿਕ ਵਿਸ਼ਵਾਸਾਂ ਦੇ ਸਾਹਮਣੇ ਲੁਕ ਗਈ ਹੈ। 

ਸਥਾਨਕ ਵਾਸੀਆਂ ਦਾ ਮੰਨਣਾ ਹੈ ਕਿ ਇਸ ਅਸਥਾਨ 'ਤੇ ਰਾਤ ਦੇ ਸਮੇਂ ਰੁਕਣਾ ਸ਼ੁੱਭ ਨਹੀਂ ਹੁੰਦਾ ਹੈ।

ਨਿਧੀ ਵਨ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਤੁਲਸੀ ਦੇ ਪੌਦੇ ਜੋੜੇ ਵਿੱਚ ਹਨ। ਇਸ ਦੇ ਪਿੱਛੇ ਇੱਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਦੋਂ ਭਗਵਾਨ ਕ੍ਰਿਸ਼ਨ ਰਾਧਾ ਦੇ ਨਾਲ ਜੰਗਲ ਵਿੱਚ ਰਾਸ ਰਚਾਉਂਦੇ ਹਨ, ਤਾਂ ਇਹ ਜੋੜੇ ਵਾਲੇ ਪੌਦੇ ਗੋਪੀਆਂ ਬਣ ਜਾਂਦੇ ਹਨ।

ਜਿਵੇਂ ਹੀ ਸਵੇਰ ਹੁੰਦੀ ਹੈ ਸਾਰੇ ਪੌਦੇ ਦੁਬਾਰਾ ਤੁਲਸੀ ਦੇ ਪੌਦਿਆਂ ਵਿੱਚ ਬਦਲ ਜਾਂਦੇ ਹਨ। ਜਿਨ੍ਹਾਂ ਨੂੰ ਇੱਕ ਸੋਟੀ ਵੀ ਚੁੱਕ ਕੇ ਨਹੀਂ ਲੈ ਜਾ ਸਕਦਾ। ਲੋਕ ਦੱਸਦੇ ਹਨ ਕਿ ਜਿਨ੍ਹਾਂ ਨੇ ਅਜਿਹਾ ਕੀਤਾ, ਉਹ ਕਿਸੇ ਨਾ ਕਿਸੇ ਬਿਪਤਾ ਦੇ ਸ਼ਿਕਾਰ ਹੋ ਗਏ। ਇਸੇ ਕਰਕੇ ਉਨ੍ਹਾਂ ਨੂੰ ਕੋਈ ਨਹੀਂ ਛੂਹਦਾ।

ਇਹ ਵੀ ਪੜ੍ਹੋ : ਸਵੇਰ ਦੇ ਸਮੇਂ ਪੈਰਾਂ ਸਮੇਤ ਸਰੀਰ ਦੇ ਇਨ੍ਹਾਂ ਹਿੱਸਿਆਂ 'ਤੇ ਖ਼ਾਰਸ਼ ਹੋਣਾ ਹੁੰਦਾ ਹੈ ਸ਼ੁਭ, ਜਾਣੋ ਇਸ ਦੇ ਅਰਥ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur