ਵਿਸ਼ਵਕਰਮਾ ਪੂਜਾ : ਹਰ ਪਾਸਿਓਂ ਨਿਰਾਸ਼ ਤੇ ਪਰੇਸ਼ਾਨ ਲੋਕ ਅੱਜ ਜ਼ਰੂਰ ਕਰਨ ਇਹ ਕੰਮ

11/5/2021 3:03:36 PM

ਨਵੀਂ ਦਿੱਲੀ - ਪ੍ਰਾਚੀਨ ਕਾਲ ਵਿੱਚ ਜਿੰਨੀਆਂ ਵੀ ਰਾਜਧਾਨੀਆਂ ਸਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿਸ਼ਵਕਰਮਾ ਦੁਆਰਾ ਹੀ ਬਣਵਾਈਆਂ ਗਈਆਂ ਕਹੀਆਂ ਜਾਂਦੀਆਂ ਹਨ। ਇੱਥੋਂ ਤੱਕ ਕਿ ਸਤਿਯੁਗ ਦਾ ‘ਸਵਰਗ ਲੋਕ’, ਤ੍ਰੇਤਾ ਯੁੱਗ ਦੀ ‘ਲੰਕਾ’, ਦੁਆਪਰ ਦੀ ‘ਦਵਾਰਿਕਾ’ ਅਤੇ ਕਲਿਯੁਗ ਦੀ ‘ਹਸਤੀਨਾਪੁਰ’ ਵਿਸ਼ਵਕਰਮਾ ਦੁਆਰਾ ਰਚੇ ਗਏ ਸਨ। ‘ਸੁਦਾਮਾਪੁਰੀ’ ਦੀ ਤਤਕਾਲੀ ਰਚਨਾ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਇਸ ਦੇ ਰਚਨਹਾਰ ਵੀ ਵਿਸ਼ਵਕਰਮਾ ਜੀ ਹੀ ਸਨ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਬਾਬਾ ਵਿਸ਼ਵਕਰਮਾ ਦੀ ਉਪਾਸਨਾ ਉਨ੍ਹਾਂ ਪੁਰਸ਼ਾਂ ਲਈ ਜ਼ਰੂਰੀ ਅਤੇ ਸ਼ੁਭ ਹੈ ਜੋ ਦੌਲਤ ਅਤੇ ਖੁਸ਼ਹਾਲੀ ਦੀ ਇੱਛਾ ਰੱਖਦੇ ਹਨ। ਵਿਸ਼ਵਕਰਮਾ ਨੂੰ ਦੇਵਤਿਆਂ ਦੇ ਆਰਕੀਟੈਕਟ ਵਜੋਂ ਵਿਸ਼ੇਸ਼ ਸਥਾਨ ਪ੍ਰਾਪਤ ਹੈ।

ਇਹ ਵੀ ਪੜ੍ਹੋ : Govardhan Puja 2021 : ਜਾਣੋ ਕੀ ਹੈ ਗੋਵਰਧਨ ਪੂਜਾ ਦਾ ਮਹੂਰਤ, ਵਿਧੀ ਅਤੇ ਮਹੱਤਵ

ਕਥਾ

ਭਗਵਾਨ ਵਿਸ਼ਵਕਰਮਾ ਦੀ ਮਹੱਤਤਾ ਨੂੰ ਸਾਬਤ ਕਰਨ ਵਾਲੀ ਇੱਕ ਕਥਾ ਅਨੁਸਾਰ, ਇੱਕ ਧਾਰਮਿਕ ਵਿਚਾਰਾਂ ਵਾਲਾ ਸਾਰਥੀ ਕਾਸ਼ੀ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਉਹ ਆਪਣੇ ਕੰਮ ਵਿੱਚ ਨਿਪੁੰਨ ਤਾਂ ਸੀ, ਪਰ ਥਾਂ-ਥਾਂ ਦਾ ਸਫ਼ਰ ਕਰਨ ਅਤੇ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਸ ਨੂੰ ਭੋਜਨ ਜਿੰਨੇ ਪੈਸੇ ਤੋਂ ਇਲਾਵਾ ਵਾਧੂ ਧਨ ਹਾਸਲ ਨਹੀਂ ਕਰ ਪਾਉਂਦਾ ਸੀ। ਹੋਰ ਤੇ ਹੋਰ ਉਸ ਦੀ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਵੀ ਤੈਅ ਨਹੀਂ ਸੀ। ਦੂਜੇ ਪਾਸੇ ਪਤੀ ਵਾਂਗ ਪਤਨੀ ਨੂੰ ਵੀ ਪੁੱਤਰ ਨਾ ਹੋਣ ਦੀ ਚਿੰਤਾ ਰਹਿੰਦੀ ਸੀ।

ਦੋਵੇਂ ਪੁੱਤਰ ਪ੍ਰਾਪਤ ਕਰਨ ਲਈ ਸਾਧੂ-ਸੰਤਾਂ ਕੋਲ ਜਾਂਦੇ ਸਨ ਪਰ ਇਹ ਇੱਛਾ ਪੂਰੀ ਨਾ ਹੋ ਸਕੀ। ਇਕ ਦਿਨ ਇੱਕ ਗੁਆਂਢੀ ਬ੍ਰਾਹਮਣ ਨੇ ਰਥ ਸਵਾਰ ਦੀ ਪਤਨੀ ਨੂੰ ਕਿਹਾ, 'ਤੁਸੀਂ ਭਗਵਾਨ ਵਿਸ਼ਵਕਰਮਾ ਦੀ ਸ਼ਰਨ ਵਿੱਚ ਜਾਓ, ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ ਅਤੇ ਮੱਸਿਆ ਤਿਥੀ ਦਾ ਵਰਤ ਰੱਖ ਕੇ ਭਗਵਾਨ ਵਿਸ਼ਵਕਰਮਾ ਦੇ ਮਹਾਤਮ ਨੂੰ ਸੁਣੋ।'

ਇਸ ਤੋਂ ਬਾਅਦ ਰਥ ਸਵਾਰ ਅਤੇ ਉਨ੍ਹਾਂ ਦੀ ਪਤਨੀ ਨੇ ਮੱਸਿਆ 'ਤੇ ਭਗਵਾਨ ਵਿਸ਼ਵਕਰਮਾ ਦੀ ਪੂਜਾ ਕੀਤੀ, ਜਿਸ ਨਾਲ ਉਨ੍ਹਾਂ ਨੂੰ ਧਨ ਅਤੇ ਪੁੱਤਰ ਰਤਨ ਮਿਲੇ ਅਤੇ ਉਹ ਖੁਸ਼ਹਾਲ ਜੀਵਨ ਬਤੀਤ ਕਰਨ ਲੱਗੇ। ਉਦੋਂ ਤੋਂ ਵਿਸ਼ਵਕਰਮਾ ਦੀ ਧੂਮ-ਧਾਮ ਨਾਲ ਪੂਜਾ ਕੀਤੀ ਜਾਣ ਲੱਗੀ।

ਇਹ ਵੀ ਪੜ੍ਹੋ : Diwali 2021: ਜਾਣੋ ਫੁੱਲੀਆਂ-ਪਤਾਸੇ  ਨਾਲ ਹੀ ਕਿਉਂ ਕੀਤੀ ਜਾਂਦੀ ਹੈ ਮਾਂ ਲਕਸ਼ਮੀ ਜੀ ਦੀ ਪੂਜਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur