VastuShastra : ਇਹ ਪੌਦੇ ਦੂਰ ਕਰਨਗੇ ਘਰ ਦੀ ਗ਼ਰੀਬੀ , ਮਾਂ ਲਕਸ਼ਮੀ ਦੀ ਹੋਵੇਗੀ ਕਿਰਪਾ

5/23/2022 6:02:13 PM

ਨਵੀਂ ਦਿੱਲੀ - ਹਰ ਕੋਈ ਰੁੱਖ, ਪੌਦੇ ਅਤੇ ਹਰਿਆਲੀ ਪਸੰਦ ਕਰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਘਰ ਸੁੰਦਰ ਹੋਵੇ ਅਤੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਹਮੇਸ਼ਾ ਪਰਿਵਾਰ 'ਤੇ ਬਣਿਆ ਰਹੇ। ਹਾਲਾਂਕਿ ਮਾਂ ਲਕਸ਼ਮੀ ਕਿਸੇ ਤੋਂ ਵੀ ਜਲਦੀ ਖੁਸ਼ ਨਹੀਂ ਹੁੰਦੇ ਹਨ। ਇਸ ਲਈ ਵਾਸਤੂ ਸ਼ਾਸਤਰ 'ਚ ਕੁਝ ਅਜਿਹੇ ਨਿਯਮ ਦੱਸੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਹਮੇਸ਼ਾ ਲਈ ਮਾਂ ਲਕਸ਼ਮੀ ਦੀ ਕਿਰਪਾ ਹਾਸਲ ਕਰ ਸਕਦੇ ਹੋ। ਕੁਝ ਪੌਦਿਆਂ ਨੂੰ ਘਰ ਵਿੱਚ ਲਗਾਉਣ ਨਾਲ ਘਰ ਦਾ ਵਾਤਾਵਰਣ ਵੀ ਵਧੀਆ ਬਣਿਆ ਰਹਿੰਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਪੌਦਿਆਂ ਬਾਰੇ...

ਇਹ ਵੀ ਪੜ੍ਹੋ : VastuShastra : ਸ਼ਾਮ ਹੋਣ ਦੇ ਬਾਅਦ ਨਾ ਕਰੋ ਇਹ ਕੰਮ, ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼

ਸਨੇਕ ਪਲਾਂਟ

PunjabKesari

ਘਰ 'ਚ ਸਨੇਟ ਪਲਾਂਟ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ ਇਸ ਨੂੰ ਘਰ 'ਚ ਲਗਾਉਣ ਨਾਲ ਖੁਸ਼ਹਾਲੀ ਅਤੇ ਸੁੱਖ-ਸਮਰਿੱਧੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਪੌਦੇ ਨੂੰ ਸਟੱਡੀ ਰੂਮ 'ਚ ਰੱਖਣ ਨਾਲ ਘਰ ਦੇ ਮੈਂਬਰਾਂ ਦੀ ਤਰੱਕੀ ਹੋਣੀ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਪੌਦੇ ਨੂੰ ਲਿਵਿੰਗ ਰੂਮ ਜਾਂ ਬੈੱਡਰੂਮ 'ਚ ਵੀ ਰੱਖ ਸਕਦੇ ਹੋ।

ਦੂਰਵਾ ਦਾ ਬੂਟਾ ਲਗਾਓ

PunjabKesari

ਤੁਸੀਂ ਘਰ 'ਚ ਦੁਰਵਾ ਦਾ ਬੂਟਾ ਲਗਾ ਸਕਦੇ ਹੋ। ਹਿੰਦੂ ਮਾਨਤਾਵਾਂ ਅਨੁਸਾਰ ਇਸਨੂੰ ਔਲਾਦ ਪ੍ਰਾਪਤ ਕਰਨ ਲਈ ਘਰ ਵਿੱਚ ਲਗਾਇਆ ਜਾ ਸਕਦਾ ਹੈ। ਤੁਸੀਂ ਇਸ ਤੋਂ ਦੁਰਵਾ ਤੋੜੋ ਅਤੇ ਭਗਵਾਨ ਗਣੇਸ਼ ਨੂੰ ਚੜ੍ਹਾਓ। ਇਸ ਨਾਲ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਦੁਰਵਾ ਦੇ ਪੌਦੇ ਨੂੰ ਰੋਜ਼ਾਨਾ ਜਲ ਚੜ੍ਹਾਓ।

ਇਹ ਵੀ ਪੜ੍ਹੋ : Vastu Shastra : ਘਰ ਦੇ ਇਸ ਕੋਨੇ 'ਚ ਰੱਖੋ ਭਗਵਾਨ ਗਣੇਸ਼ ਜੀ ਦੀ ਮੂਰਤੀ, ਜਾਗ ਜਾਵੇਗੀ ਸੁੱਤੀ ਹੋਈ ਕਿਸਮਤ

ਛੁਈਮੁਈ ਦਾ ਪੌਦਾ ਲਗਾਓ

PunjabKesari

ਤੁਸੀਂ ਆਪਣੇ ਘਰ ਵਿੱਚ ਛੁਈਮੁਈ ਦਾ ਪੌਦਾ ਲਗਾ ਸਕਦੇ ਹੋ। ਇਸ ਨੂੰ ਘਰ 'ਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤੁਹਾਨੂੰ ਉੱਤਰ-ਪੂਰਬ ਵਿੱਚ ਛੁਈਮੁਈ ਦਾ ਪੌਦਾ ਲਗਾਉਣਾ ਚਾਹੀਦਾ ਹੈ। ਇਸ ਨੂੰ ਵੀ ਨਿਯਮਿਤ ਤੌਰ 'ਤੇ ਪਾਣੀ ਦਿਓ। ਇਸ ਨੂੰ ਪਾਣੀ ਦੇਣ ਨਾਲ ਤੁਹਾਡੀ ਕੁੰਡਲੀ 'ਚ ਕਿਸੇ ਵੀ ਤਰ੍ਹਾਂ ਦਾ ਰਾਹੂ ਦੋਸ਼ ਖਤਮ ਹੋ ਜਾਵੇਗਾ।

ਲਛਮਣ ਦਾ ਪੌਦਾ ਲਗਾਓ

PunjabKesari

ਤੁਸੀਂ ਘਰ 'ਚ ਲਕਸ਼ਮਣ ਦਾ ਪੌਦਾ ਵੀ ਲਗਾ ਸਕਦੇ ਹੋ। ਵਾਸਤੂ ਅਨੁਸਾਰ ਇਸ ਨਾਲ ਤੁਹਾਨੂੰ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਇਸ ਪੌਦੇ ਦਾ ਸਬੰਧ ਦੇਵੀ ਲਕਸ਼ਮੀ ਨਾਲ ਮੰਨਿਆ ਜਾਂਦਾ ਹੈ। ਤੁਸੀਂ ਲਕਸ਼ਮਣ ਪੌਦੇ ਨੂੰ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਲਗਾ ਸਕਦੇ ਹੋ। ਇਸ ਨੂੰ ਘਰ 'ਚ ਲਗਾਉਣ ਨਾਲ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ।

ਇਹ ਵੀ ਪੜ੍ਹੋ : Vastu Shastra : ਇਸ ਦਿਸ਼ਾ 'ਚ ਲਗਾਓ ਵਾਟਰਫਾਲ, ਘਰ 'ਚ ਆਵੇਗਾ Good Luck

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor Harinder Kaur