ਜਾਣੋ ਵਾਸਤੂ ਅਨੁਸਾਰ ਕੰਲੈਡਰ ਲਗਾਉਣ ਦੀ ਸਹੀ ਦਿਸ਼ਾ ਅਤੇ ਕਿਹੜੀਆਂ ਗੱਲਾਂ ਦਾ ਰੱਖਣਾ ਹੈ ਧਿਆਨ
12/4/2022 6:06:41 PM
ਨਵੀਂ ਦਿੱਲੀ- ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸੀਂ ਨਵਾਂ ਕੈਲੰਡਰ ਘਰ-ਘਰ ਲੈ ਆਉਂਦੇ ਹਾਂ ਅਤੇ ਜਿਵੇਂ ਹੀ ਨਵਾਂ ਸਾਲ ਸ਼ੁਰੂ ਹੁੰਦਾ ਹੈ ਅਸੀਂ ਬੇਹੱਦ ਚਾਅ ਨਾਲ ਘਰ, ਦੁਕਾਨ ਜਾਂ ਦਫ਼ਤਰ ਜਿੱਥੇ ਸਾਨੂੰ ਸਹੀ ਲੱਗਦਾ ਹੈ, ਉਸ ਨੂੰ ਲਗਾ ਦਿੰਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੋ ਕੈਲੰਡਰ ਤੁਸੀਂ ਘਰ 'ਚ ਲਗਾਇਆ ਹੈ, ਉਹ ਕਿਸ ਦਿਸ਼ਾ 'ਚ ਲੱਗਿਆ ਹੈ? ਵਾਸਤੂ ਅਨੁਸਾਰ ਨਵੇਂ ਕੈਲੰਡਰ ਨੂੰ ਲਗਾਉਣ ਲਈ ਦਿਸ਼ਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਸਾਡੀ ਕਿਸਮਤ ਵੀ ਜੁੜੀ ਹੁੰਦੀ ਹੈ। ਇੰਨਾ ਹੀ ਨਹੀਂ ਗਲਤ ਦਿਸ਼ਾ 'ਚ ਲੱਗਿਆ ਹੋਇਆ ਕੈਲੰਡਰ ਤੁਹਾਡੀ ਖੁਸ਼ਹਾਲੀ 'ਚ ਰੁਕਾਵਟ ਬਣ ਸਕਦਾ ਹੈ। ਆਓ ਜਾਣਦੇ ਹਾਂ ਕੈਲੰਡਰ ਲਗਾਉਂਦੇ ਸਮੇਂ ਸਾਨੂੰ ਵਾਸਤੂ ਦੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਸ ਦਿਸ਼ਾ 'ਚ ਕਦੇ ਨਾ ਲਗਾਓ
-ਘਰ 'ਚ ਕੈਲੰਡਰ ਲਗਾਉਂਦੇ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਕੈਲੰਡਰ ਨੂੰ ਕਦੇ ਵੀ ਦੱਖਣੀ ਦਿਸ਼ਾ 'ਚ ਜਾਂ ਇਸ ਦੀਵਾਰ 'ਤੇ ਨਹੀਂ ਲਗਾਉਣਾ ਚਾਹੀਦਾ। ਜੇਕਰ ਘਰ ਦੀ ਦੱਖਣ ਦਿਸ਼ਾ 'ਚ ਕੈਲੰਡਰ ਲੱਗਿਆ ਹੋਇਆ ਹੈ ਤਾਂ ਘਰ ਦੇ ਮੁਖੀ ਦੀ ਸਿਹਤ ਠੀਕ ਨਹੀਂ ਰਹੇਗੀ। ਇਸ ਦੇ ਨਾਲ ਹੀ ਤਰੱਕੀ ਦੇ ਮੌਕੇ ਨਹੀਂ ਮਿਲਣਗੇ ਅਤੇ ਤੁਹਾਡੀ ਤਰੱਕੀ ਰੁਕ ਜਾਵੇਗੀ। ਵਾਸਤੂ ਸ਼ਾਸਤਰ ਮੁਤਾਬਕ ਦੱਖਣੀ ਦਿਸ਼ਾ 'ਚ ਕੈਲੰਡਰ ਲਗਾਉਣ ਨਾਲ ਸੁੱਖ-ਸ਼ਾਂਤੀ ਅਤੇ ਸ਼ਾਨ 'ਚ ਕਮੀ ਆਉਂਦੀ ਹੈ।
ਇਨ੍ਹਾਂ ਦਿਸ਼ਾਵਾਂ 'ਚ ਲਗਾਓ
-ਦੱਖਣ ਤੋਂ ਇਲਾਵਾ, ਤੁਸੀਂ ਪੂਰਬ, ਪੱਛਮ ਅਤੇ ਉੱਤਰ ਦਿਸ਼ਾ 'ਚ ਕੈਲੰਡਰ ਲਗਾ ਸਕਦੇ ਹੋ। ਪੂਰਬ ਦਿਸ਼ਾ 'ਚ ਕੈਲੰਡਰ ਲਗਾਉਣਾ ਅਤੇ ਰੱਖਣਾ ਜੀਵਨ 'ਚ ਤਰੱਕੀ ਦੇ ਨਵੇਂ ਰਾਹ ਖੋਲ੍ਹਦਾ ਹੈ। ਇਸ ਦਿਸ਼ਾ 'ਚ ਲਾਲ, ਗੁਲਾਬੀ, ਹਰੇ ਰੰਗ ਦਾ ਕੈਲੰਡਰ ਜਿਸ 'ਚ ਉੱਗਦੇ ਹੋਏ ਸੂਰਜ ਜਾਂ ਸ਼ੁਭ ਚਿੰਨ੍ਹ ਬਣਿਆ ਹੋਵੇ, ਨੂੰ ਲਗਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
-ਧਨ-ਦੌਲਤ ਅਤੇ ਖੁਸ਼ਹਾਲੀ ਦੀ ਆਮਦ ਲਈ ਉੱਤਰ ਦਿਸ਼ਾ 'ਚ ਨਦੀ, ਸਮੁੰਦਰ, ਝਰਨੇ, ਵਿਆਹ ਆਦਿ ਦੀਆਂ ਤਸਵੀਰਾਂ ਵਾਲਾ ਕੈਲੰਡਰ ਲਗਾਉਣਾ ਚਾਹੀਦਾ ਹੈ, ਜਿਸ 'ਚ ਹਰੇ, ਨੀਲੇ, ਆਕਾਸ਼ ਅਤੇ ਚਿੱਟੇ ਰੰਗਾਂ ਦੀ ਜ਼ਿਆਦਾ ਵਰਤੋਂ ਕੀਤੀ ਗਈ ਹੈ।
-ਲਾਭ ਅਤੇ ਪ੍ਰਾਪਤੀਆਂ ਲਈ ਪੱਛਮ ਵਾਲੇ ਪਾਸੇ ਸੁਨਹਿਰੀ, ਸਲੇਟੀ ਜਾਂ ਚਿੱਟੇ ਰੰਗ ਦਾ ਕੈਲੰਡਰ ਲਗਾਉਣ ਨਾਲ ਖੁਸ਼ਹਾਲੀ 'ਚ ਵਾਧਾ ਹੁੰਦਾ ਹੈ ਅਤੇ ਇਨ੍ਹਾਂ ਨੂੰ ਇੱਥੇ ਲਗਾਉਣ ਨਾਲ ਘਰ 'ਚ ਖੁਸ਼ਹਾਲੀ ਅਤੇ ਸ਼ਾਂਤੀ ਆਉਂਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
-ਤੁਸੀਂ ਆਪਣੇ ਘਰ 'ਚ ਜਿਸ ਕੈਲੰਡਰ ਨੂੰ ਲਗਾ ਰਹੇ ਹੋ, ਉਸ 'ਚ ਖੂਨ ਨਾਲ ਰੰਗੇ ਯੁੱਧ ਦੇ ਦ੍ਰਿਸ਼, ਉਜਾੜ, ਲੈਂਡਸਕੇਪ, ਸੁੱਕੇ ਦਰੱਖਤ ਅਤੇ ਨਿਰਾਸ਼ਾਜਨਕ ਦ੍ਰਿਸ਼ ਜਾਂ ਮਾਸਾਹਾਰੀ-ਜਾਨਵਰਾਂ ਦੀਆਂ ਤਸਵੀਰਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਵਾਸਤੂ 'ਚ ਅਣਉਚਿਤ ਮੰਨੇ ਗਏ ਹਨ।
-ਪੁਰਾਣੇ ਕੈਲੰਡਰ ਦੇ ਉੱਪਰ ਕਦੇ ਵੀ ਨਵਾਂ ਕੈਲੰਡਰ ਨਾ ਲਗਾਓ, ਅਜਿਹਾ ਕਰਨ ਨਾਲ ਘਰ 'ਚ ਨਕਾਰਾਤਮਕਤਾ ਪੈਦਾ ਹੁੰਦੀ ਹੈ। ਸਿਰਫ਼ ਇੰਨਾ ਹੀ ਨਹੀਂ ਜੇਕਰ ਤੁਸੀਂ ਪੁਰਾਣੇ ਕੈਲੰਡਰ ਨੂੰ ਘਰ ਤੋਂ ਨਹੀਂ ਹਟਾਉਂਦੇ ਹੋ ਅਤੇ ਲੱਗਿਆ ਹੀ ਰਹਿਣ ਦਿੰਦੇ ਹੋ ਤਾਂ ਘਰ ਦੇ ਮੈਂਬਰਾਂ ਦੀ ਤਰੱਕੀ ਦੇ ਰਾਹ 'ਚ ਕਈ ਰੁਕਾਵਟਾਂ ਆਉਂਦੀਆਂ ਹਨ।
ਨੋਟ-ਇਸ ਸਬੰਧੀ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਕਰਕੇ ਦਿਓ।