Vastu Tips: ਬੈੱਡਰੂਮ ਨਾਲ ਅਟੈਚ ਬਾਥਰੂਮ ਲਈ ਅਪਣਾਓ ਕੁਝ ਖ਼ਾਸ ਵਾਸਤੂ ਉਪਾਅ
2/9/2023 10:49:57 AM
ਨਵੀਂ ਦਿੱਲੀ- ਕਈ ਵਾਰ ਇਨਸਾਨ ਨੂੰ ਸਖ਼ਤ ਮਿਹਨਤ ਦੇ ਬਾਵਜੂਦ ਸਫ਼ਲਤਾ ਨਹੀਂ ਮਿਲਦੀ ਅਤੇ ਉਸ ਨੂੰ ਹਰ ਸਮੇਂ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਕਾਰਨ ਵਾਸਤੂ ਦੋਸ਼ ਹੋ ਸਕਦਾ ਹੈ। ਅਜਿਹੀ ਸਥਿਤੀ 'ਚ ਵਾਸਤੂ ਸ਼ਾਸਤਰਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਘਰ 'ਚ ਬਾਥਰੂਮ, ਵਾਸ਼ਰੂਮ ਜਾਂ ਟਾਇਲਟ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਨੂੰ ਜੇਕਰ ਵਾਸਤੂ ਅਨੁਸਾਰ ਨਾ ਬਣਾਇਆ ਜਾਵੇ ਤਾਂ ਗ਼ਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨਸਾਨ ਦੇਖਦੇ ਹੀ ਦੇਖਦੇ ਕੰਗਾਲ ਹੋ ਜਾਂਦਾ ਹੈ। ਅੱਜ ਦੇ ਲੇਖ 'ਚ ਬੈੱਡਰੂਮ ਦੇ ਅਟੈਚ ਬਾਥਰੂਮ ਨਾਲ ਜੁੜੇ ਕੁਝ ਖ਼ਾਸ ਟਿਪਸ ਬਾਰੇ ਜਾਣਕਾਰੀ ਦੇਵਾਂਗੇ।
ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ
ਦਿਸ਼ਾ
ਬੈੱਡਰੂਮ 'ਚ ਜੇਕਰ ਅਟੈਚ ਬਾਥਰੂਮ ਹੈ ਤਾਂ ਵਾਸਤੂ ਸ਼ਾਸਤਰ ਦੇ ਮੁਤਾਬਕ ਸੌਂਦੇ ਸਮੇਂ ਦੋਵੇਂ ਪੈਰ ਬਾਥਰੂਮ ਵੱਲ ਨਹੀਂ ਹੋਣੇ ਚਾਹੀਦੇ। ਅਜਿਹਾ ਹੋਣ ਨਾਲ ਪਰਿਵਾਰ ਦੇ ਮੈਂਬਰਾਂ 'ਚ ਮਤਭੇਦ ਦੀ ਸਥਿਤੀ ਪੈਦਾ ਹੁੰਦੀ ਹੈ ਅਤੇ ਧਨ ਦਾ ਨੁਕਸਾਨ ਹੋ ਸਕਦਾ ਹੈ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਸੌਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਬਾਥਰੂਮ ਦਾ ਦਰਵਾਜ਼ਾ ਹਮੇਸ਼ਾ ਬੰਦ ਹੋਣਾ ਚਾਹੀਦਾ ਹੈ ਅਤੇ ਸਿਰ ਦੱਖਣ ਦਿਸ਼ਾ 'ਚ ਅਤੇ ਪੈਰ ਉੱਤਰ ਦਿਸ਼ਾ 'ਚ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ-ਜਨਵਰੀ 'ਚ ਖੁੱਲ੍ਹੇ 22 ਲੱਖ ਨਵੇਂ ਡੀਮੈਟ ਖਾਤੇ
ਟਾਇਲਟ ਸੀਟ
ਵਾਸਤੂ ਸ਼ਾਸਤਰ ਦੇ ਅਨੁਸਾਰ, ਬਾਥਰੂਮ ਦੀ ਵਰਤੋਂ ਕਰਨ ਤੋਂ ਬਾਅਦ, ਟਾਇਲਟ ਸੀਟ ਨੂੰ ਢੱਕਣ ਨਾਲ ਢੱਕਣਾ ਚਾਹੀਦਾ ਹੈ। ਅਜਿਹਾ ਨਾ ਕਰਨ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਘਰ ਦੀ ਆਰਥਿਕ ਹਾਲਤ ਵਿਗੜ ਸਕਦੀ ਹੈ।
ਇਹ ਵੀ ਪੜ੍ਹੋ-ਬਾਜ਼ਾਰ 'ਚ ਬੀਤੇ ਦਿਨਾਂ ਤੋਂ ਜਾਰੀ ਗਿਰਾਵਟ ਰੁਕੀ, ਸੈਂਸੈਕਸ-ਨਿਫਟੀ ਹਰੇ ਨਿਸ਼ਾਨ 'ਤੇ ਕਰ ਰਹੇ ਕਾਰੋਬਾਰ
ਰੰਗ
ਬਾਥਰੂਮ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਅਟੈਚ ਬਾਥਰੂਮ ਨੂੰ ਗੰਦਾ ਰੱਖਣ ਨਾਲ ਵਾਸਤੂ ਦੋਸ਼ ਪੈਦਾ ਹੁੰਦੇ ਹਨ ਅਤੇ ਘਰ 'ਚ ਨਕਾਰਾਤਮਕ ਊਰਜਾ ਆਉਣ ਲੱਗਦੀ ਹੈ। ਅਜਿਹੀ ਸਥਿਤੀ 'ਚ, ਬਾਥਰੂਮ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਹਮੇਸ਼ਾ ਸਾਫ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਅਟੈਚ ਬਾਥਰੂਮ ਦੀਆਂ ਕੰਧਾਂ 'ਤੇ ਹਲਕੇ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਈ ਵਾਰ ਲੋਕ ਬਾਥਰੂਮ 'ਚ ਟਾਈਲਾਂ ਲਗਾਉਂਦੇ ਹਨ। ਅਜਿਹੇ 'ਚ ਕੰਧ ਜਾਂ ਫਰਸ਼ 'ਤੇ ਵੀ ਹਲਕੇ ਰੰਗ ਦੀਆਂ ਟਾਈਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ-ਹੁਣ ATM ਤੋਂ ਨੋਟਾਂ ਦੀ ਤਰ੍ਹਾਂ ਨਿਕਲਣਗੇ ਸਿੱਕੇ, ਦੇਸ਼ ਦੇ 12 ਸ਼ਹਿਰਾਂ 'ਚ ਹੋਵੇਗੀ ਸ਼ੁਰੂਆਤ, ਜਾਣੋ RBI ਦਾ ਪਲਾਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।