Vastu Tips: ਸ਼ਨੀ ਦੋਸ਼ ਤੋਂ ਨਿਜ਼ਾਤ ਪਾਉਣ ਲਈ ਘਰ ''ਚ ਲਗਾਓ ਸ਼ਮੀ ਦਾ ਬੂਟਾ
11/11/2022 5:57:18 PM
ਨਵੀਂ ਦਿੱਲੀ- ਹਰ ਰੁੱਖ ਅਤੇ ਬੂ਼ਟੇ ਦਾ ਇੱਕ ਸੁਤੰਤਰ ਚਰਿੱਤਰ ਹੁੰਦਾ ਹੈ, ਆਪਣੇ ਵੱਖ-ਵੱਖ ਪ੍ਰਭਾਵਾਂ ਦੇ ਕਾਰਨ ਇਸ ਪੌਦੇ ਦਾ ਰੂਪ, ਰੰਗ, ਖੁਸ਼ਬੂ, ਫਲ ਅਤੇ ਫੁੱਲ ਸਾਰੇ ਵੱਖ-ਵੱਖ ਗ੍ਰਹਿਆਂ ਨਾਲ ਜੁੜੇ ਹੋਏ ਹਨ। ਵਾਸਤੂ ਸ਼ਾਸਤਰ 'ਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਹਨ, ਜਿਨ੍ਹਾਂ ਨੂੰ ਕਰਨ ਜਾਂ ਨਾ ਕਰਨ ਨਾਲ ਸਾਡੀ ਜ਼ਿੰਦਗੀ 'ਤੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਹਰੇ ਬੂਟੇ ਅਤੇ ਦਰੱਖਤ ਸਾਡੇ ਜੀਵਨ 'ਚ ਉਮੀਦ ਅਤੇ ਸੁੰਦਰਤਾ ਦੀ ਭਾਵਨਾ ਲਿਆਉਂਦੇ ਹਨ। ਕੁਝ ਪੌਦੇ ਸਾਡੇ ਘਰਾਂ 'ਚ ਚੰਗੀ ਕਿਸਮਤ ਅਤੇ ਖੁਸ਼ਹਾਲੀ ਲਿਆ ਸਕਦੇ ਹਨ। ਸ਼ਮੀ ਦਾ ਬੂਟਾ ਜਾਂ ਸ਼ਮੀ ਦਾ ਰੁੱਖ ਅਜਿਹਾ ਹੀ ਇੱਕ ਪੌਦਾ ਹੈ। ਘਰ 'ਚ ਫੁੱਲ ਅਤੇ ਰੁੱਖ ਲਗਾਉਣ ਲਈ ਵੀ ਵਾਸਤੂ ਸ਼ਾਸਤਰ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਤੁਸੀਂ ਆਪਣੇ ਘਰ 'ਚ ਰੁੱਖ ਲਗਾ ਰਹੇ ਹੋ ਤਾਂ ਪੌਦਿਆਂ ਦੀ ਵਾਸਤੂ ਨੂੰ ਵੀ ਦੇਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਵਾਸਤੂ ਅਨੁਸਾਰ ਰੁੱਖ ਤੇ ਬੂਟੇ ਲਗਾਉਣ ਦੇ ਨਾਲ ਘਰ ਦੀ ਊਰਜਾ ਵੀ ਪ੍ਰਭਾਵਿਤ ਹੁੰਦੀ ਹੈ।
ਸ਼ਮੀ ਦੇ ਪੌਦੇ ਨੂੰ ਲੈ ਕੇ ਕੀ ਕਹਿੰਦਾ ਹੈ ਵਾਸਤੂ ਸ਼ਾਸਤਰ
ਵਾਸਤੂ ਮਾਹਰਾਂ ਦੇ ਅਨੁਸਾਰ ਜੇਕਰ ਤੁਹਾਡੀ ਕੁੰਡਲੀ 'ਚ ਸ਼ਨੀ ਦੋਸ਼ ਹੈ ਜਾਂ ਸ਼ਨੀ ਦਾ ਪ੍ਰਭਾਵ ਹੈ ਤਾਂ ਤੁਹਾਨੂੰ ਆਪਣੇ ਘਰ 'ਚ ਸ਼ਮੀ ਦਾ ਰੁੱਖ ਲਗਾਉਣ ਦੀ ਲੋੜ ਹੈ। ਇਹ ਵਾਸਤੂ ਦੇ ਸਭ ਤੋਂ ਵਧੀਆ ਉਪਾਵਾਂ 'ਚੋਂ ਇੱਕ ਹੈ ਜੋ ਤੁਹਾਡੇ ਸ਼ਨੀ ਦੋਸ਼ ਨੂੰ ਖਤਮ ਕਰ ਸਕਦਾ ਹੈ। ਪਰ ਘਰ 'ਚ ਸ਼ਮੀ ਦਾ ਪੌਦਾ ਲਗਾਉਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਸ਼ਮੀ ਦਾ ਪੌਦਾ ਕਿਸ ਦਿਸ਼ਾ 'ਚ ਲਗਾਓ। ਨਹੀਂ ਤਾਂ ਇਹ ਤੁਹਾਡੇ ਪਰਿਵਾਰ 'ਚ ਨਕਾਰਾਤਮਕ ਊਰਜਾ ਦਾ ਸੰਚਾਰ ਕਰੇਗਾ।
ਕਿਸ ਦਿਸ਼ਾ 'ਚ ਹੋਣਾ ਚਾਹੀਦਾ ਹੈ ਸ਼ਮੀ ਦਾ ਰੁੱਖ
ਸ਼ਮੀ ਦੇ ਪੌਦੇ ਲਈ ਠੀਕ ਵਾਸਤੂ ਦਿਸ਼ਾ ਦੱਖਣ ਦੇ ਵੱਲ ਹੁੰਦੀ ਹੈ। ਜੇ ਕਾਫ਼ੀ ਅਤੇ ਸਿੱਧੀ ਧੁੱਪ ਨਹੀਂ ਹੈ ਤਾਂ ਇਸ ਨੂੰ ਪੂਰਬ ਜਾਂ ਉੱਤਰ-ਪੂਰਬ ਦਿਸ਼ਾ 'ਚ ਰੱਖਿਆ ਜਾ ਸਕਦਾ ਹੈ। ਸ਼ਨੀਵਾਰ ਦੇ ਦਿਨ ਸ਼ਮੀ ਦਾ ਰੁੱਖ ਲਗਾਉਣਾ ਚੰਗਾ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਇਸ ਪੌਦੇ ਨੂੰ ਹਮੇਸ਼ਾ ਘਰ ਦੇ ਮੁੱਖ ਦਰਵਾਜ਼ੇ ਦੇ ਖੱਬੇ ਪਾਸੇ ਲਗਾਉਣਾ ਚਾਹੀਦਾ ਹੈ। ਇਸ ਨਾਲ ਘਰ 'ਚ ਹਮੇਸ਼ਾ ਸਕਾਰਾਤਮਕ ਊਰਜਾ ਆਉਂਦੀ ਹੈ, ਜਿਸ ਦਾ ਸਾਡੇ ਜੀਵਨ 'ਤੇ ਚੰਗਾ ਪ੍ਰਭਾਵ ਪੈਂਦਾ ਹੈ।
ਸ਼ਮੀ ਦੇ ਪੌਦੇ ਨਾਲ ਜੁੜੇ ਉਪਾਅ
-ਸ਼ਾਮ ਦੇ ਸਮੇਂ ਸ਼ਮੀ ਦੇ ਪੌਦੇ ਦੇ ਕੋਲ ਦੀਵਾ ਜਗਾ ਕੇ ਇਸ ਦੀ ਪੂਜਾ ਕਰਨ ਨਾਲ ਵੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ।
-45 ਦਿਨਾਂ ਤੱਕ ਰੋਜ਼ਾਨਾ ਸ਼ਾਮ ਨੂੰ ਸ਼ਮੀ ਦੇ ਬੂਟੇ ਦੇ ਕੋਲ ਘਿਓ ਦਾ ਦੀਵਾ ਜਗਾਉਣ ਨਾਲ ਵਿਆਹ 'ਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।
-ਘਰ ਦੇ ਈਸ਼ਾਨ ਕੋਣ ਭਾਵ ਉੱਤਰ-ਪੂਰਬ ਦਿਸ਼ਾ 'ਚ ਸ਼ਮੀ ਦਾ ਬੂਟਾ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਕਰਨ ਨਾਲ ਪਰਿਵਾਰ ਨੂੰ ਪੈਸੇ ਦੀ ਕਮੀ ਨਹੀਂ ਝੱਲਣੀ ਪਵੇਗੀ।
-ਕਾਰੋਬਾਰ ਅਤੇ ਨੌਕਰੀ 'ਚ ਤਰੱਕੀ ਲਈ ਘਰ 'ਚ ਸ਼ਮੀ ਦਾ ਰੁੱਖ ਲਗਾਉਣਾ ਸ਼ੁੱਭ ਹੁੰਦਾ ਹੈ।
-ਜੇਕਰ ਤੁਸੀਂ ਕਿਸੇ ਸ਼ੁਭ ਕੰਮ ਲਈ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਸ਼ਮੀ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਘਰ ਤੋਂ ਬਾਹਰ ਨਿਕਲੋ। ਅਜਿਹਾ ਕਰਨ ਨਾਲ ਤੁਸੀਂ ਜਿਸ ਕੰਮ ਲਈ ਜਾ ਰਹੇ ਹੋ ਉਸ 'ਚ ਤੁਹਾਨੂੰ ਸਫ਼ਲਤਾ ਮਿਲੇਗੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।