Vastu Tips : ਘਰ ਦੀ ਰਸੋਈ ਵਿਚ ਲਗਾਓ ਇਹ ਤਸਵੀਰ, ਕਦੇ ਨਹੀਂ ਹੋਵੇਗੀ ਪੈਸੇ ਦੀ ਕਮੀ
8/22/2021 6:23:40 PM
ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿਚ ਜ਼ਿੰਦਗੀ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਦੇ ਹੱਲ ਲਈ ਮਹੱਤਵਪੂਰਣ ਟਿਪਸ ਦੱਸੇ ਗਏ ਹਨ। ਅੱਜ ਅਸੀਂ ਤੁਹਾਨੂੰ ਰਸੋਈ ਵਿੱਚ ਤਸਵੀਰ ਲਗਾਉਣ ਬਾਰੇ ਕੁਝ ਟਿਪਸ ਦੱਸਣ ਜਾ ਰਹੇ ਹਾਂ। ਰਸੋਈ ਘਰ ਵਿੱਚ ਸਭ ਤੋਂ ਮਹੱਤਵਪੂਰਨ ਸਥਾਨ ਹੁੰਦਾ ਹੈ ਕਿਉਂਕਿ ਔਰਤਾਂ ਦਾ ਦਿਨ ਦਾ ਬਹੁਤਾ ਸਮਾਂ ਇਥੇ ਹੀ ਬੀਤਦਾ ਹੈ ਅਤੇ ਇਹ ਸਾਡੀ ਅੰਨਪੂਰਨਾ ਵੀ ਹੈ। ਇਸ ਲਈ ਇਸਦੀ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਰਸੋਈ ਵਿੱਚ ਮਾਂ ਅੰਨਪੂਰਨਾ ਦੀ ਤਸਵੀਰ ਜ਼ਰੂਰ ਹੋਣੀ ਚਾਹੀਦੀ ਹੈ। ਆਪਣੀ ਰਸੋਈ ਵਿੱਚ ਫਲਾਂ ਅਤੇ ਸਬਜ਼ੀਆਂ ਨਾਲ ਭਰੀ ਇੱਕ ਸੁੰਦਰ ਤਸਵੀਰ ਲਗਾ ਕੇ ਰੱਖੋ। ਰਸੋਈ ਵਿੱਚ ਇਹ ਤਸਵੀਰਾਂ ਲਗਾਉਣ ਨਾਲ ਘਰ ਵਿੱਚ ਪੈਸੇ ਅਤੇ ਭੋਜਨ ਦੀ ਕਮੀ ਕਦੇ ਨਹੀਂ ਹੁੰਦੀ। ਅਨਾਜ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ ਹਨ ਅਤੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ।
ਇਹ ਵੀ ਪੜ੍ਹੋ : Vastu Tips : ਬੱਚੇ ਦਾ ਪੜ੍ਹਾਈ 'ਚ ਨਹੀਂ ਲਗਦਾ ਹੈ ਮਨ, ਤਾਂ ਘਰ ਦੀ ਇਸ ਦਿਸ਼ਾ ਵਿੱਚ ਲਗਾਓ ਇਹ ਤਸਵੀਰ
ਇਸ ਤੋਂ ਇਲਾਵਾ ਜੇ ਤੁਹਾਡੀ ਰਸੋਈ ਵਾਸਤੂ ਅਨੁਸਾਰ ਦੱਖਣ-ਪੂਰਬ ਜਾਂ ਦੱਖਣ ਦਿਸ਼ਾ ਵਿੱਚ ਨਹੀਂ ਬਣੀ ਹੋਈ ਹੈ ਜਾਂ ਵਾਸਤੂ ਨਾਲ ਜੁੜੀ ਕੋਈ ਹੋਰ ਸਮੱਸਿਆ ਹੈ, ਤਾਂ ਰਸੋਈ ਦੇ ਉੱਤਰ-ਪੂਰਬ ਵਿੱਚ, ਅਰਥਾਤ ਉੱਤਰ-ਪੂਰਬ ਕੋਨੇ ਵਿੱਚ ਸੰਧੂਰੀ ਰੰਗਦਾਰ ਗਣੇਸ਼ ਜੀ ਦੀ ਤਸਵੀਰ ਲਗਾਉਣੀ ਚਾਹੀਦੀ ਹੈ। ਇਸ ਨਾਲ ਵਾਸਤੂ ਦੋਸ਼ ਦਾ ਅਸਰ ਨਹੀਂ ਹੁੰਦਾ ਅਤੇ ਘਰ ਵਿਚ ਬਰਕਤ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ : ਰਸੋਈ ਦੇ ਮਸਾਲੇ ਵੀ ਕਰਦੇ ਹਨ ਗ੍ਰਹਿ ਦੀ ਦਸ਼ਾ ਤੇ ਦਿਸ਼ਾ ਪ੍ਰਭਾਵਿਤ, ਦਵਾਉਂਦੇ ਹਨ ਰੋਗਾਂ ਤੋਂ ਅਰਾਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।