Vastu Tips : ਪਰਿਵਾਰਕ ਮੈਂਬਰਾਂ ਦੀ ਹੋਵੇਗੀ ਤਰੱਕੀ, ਘਰ ਦੇ ਲਿਵਿੰਗ ਰੂਮ 'ਚ ਲਗਾਓ Phoenix Bird ਦੀ ਤਸਵੀਰ

7/24/2023 2:19:58 PM

ਨਵੀਂ ਦਿੱਲੀ - ਘਰ ਦਾ ਵਾਸਤੂ ਸ਼ਾਸਤਰ ਵੀ ਵਿਅਕਤੀ ਦੇ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਕਾਰਨ ਹੋ ਸਕਦਾ ਹੈ। ਇਸ ਸ਼ਾਸਤਰ ਵਿੱਚ ਕਈ ਅਜਿਹੇ ਕਾਰਨ ਦੱਸੇ ਗਏ ਹਨ ਜੋ ਘਰ ਵਿੱਚ ਕਈ ਸਮੱਸਿਆਵਾਂ ਪੈਦਾ ਕਰਦੇ ਹਨ। ਜੇਕਰ ਘਰ ਦੀ ਵਾਸਤੂ ਖ਼ਰਾਬ ਹੋਵੇ ਤਾਂ ਘਰ 'ਚ ਰਹਿਣ ਵਾਲੇ ਮੈਂਬਰਾਂ ਦੀ ਤਰੱਕੀ ਰੁਕ ਜਾਂਦੀ ਹੈ। ਇਸ ਤੋਂ ਇਲਾਵਾ ਇਸ ਸ਼ਾਸਤਰ ਵਿੱਚ ਘਰ ਦੀ ਸਜਾਵਟ ਤੋਂ ਲੈ ਕੇ ਰੱਖੀਆਂ ਗਈਆਂ ਚੀਜ਼ਾਂ ਤੱਕ ਵਿਚ ਇੱਕ ਊਰਜਾ ਦਾ ਵਰਣਨ ਕੀਤਾ ਗਿਆ ਹੈ। ਦੂਜੇ ਪਾਸੇ ਇਸ ਸ਼ਾਸਤਰ ਅਨੁਸਾਰ ਲਿਵਿੰਗ ਰੂਮ ਵਿਚ ਫਿਨਿਕਸ ਪੰਛੀ ਦੀ ਤਸਵੀਰ ਲਗਾ ਕੇ ਜੀਵਨ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਵਿਅਕਤੀ ਨੂੰ ਕਰਿਅਰ ਵਿਚ ਸਫ਼ਲਤਾ ਮਿਲਦੀ ਹੈ। ਆਓ ਜਾਣਦੇ ਹਾਂ ਵਾਸਤੂ ਸ਼ਾਸਤਰ ਨਾਲ ਜੁੜੇ ਕੁਝ ਅਹਿਮ ਨਿਯਮ...

ਇਹ ਵੀ ਪੜ੍ਹੋ : ਇਹ Vastu Tips ਕਰ ਸਕਦੇ ਹਨ ਤੁਹਾਡੇ Bank Balance ਵਿਚ ਵਾਧਾ

ਲਿਵਿੰਗ ਰੂਮ ਵਿੱਚ ਲਗਾਓ ਇਹ ਤਸਵੀਰ ਪਾਓ

ਵਾਸਤੂ ਮੁਤਾਬਕ ਲਿਵਿੰਗ ਰੂਮ ਵਿੱਚ ਫੀਨਿਕਸ ਪੰਛੀ ਦੀ ਤਸਵੀਰ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਅੱਗ ਨੂੰ ਦਰਸਾਉਂਦਾ ਹੈ। ਇਸ ਨੂੰ ਘਰ ਵਿੱਚ ਲਗਾਉਣ ਨਾਲ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਅਤੇ ਸਕਾਰਾਤਮਕਤਾ ਦਾ ਸੰਚਾਰ ਵੀ ਹੁੰਦਾ ਹੈ।

ਖੋਲ੍ਹਦਾ ਹੈ ਦੌਲਤ ਦਾ ਰਾਹ

ਇਸ ਪੰਛੀ ਨੂੰ ਅੱਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇਸ ਨੂੰ ਘਰ ਵਿੱਚ ਲਗਾਉਣ ਨਾਲ ਸਕਾਰਾਤਮਕਤਾ ਆਉਂਦੀ ਹੈ। ਇਸ ਦੇ ਨਾਲ ਹੀ ਵਾਸਤੂ ਸ਼ਾਸਤਰ ਤੋਂ ਇਲਾਵਾ ਚੀਨੀ ਸ਼ਾਸਤਰਾਂ ਵਿਚ ਵੀ ਇਸ ਪੰਛੀ ਨੂੰ ਬਹੁਤ ਸਕਾਰਾਤਮਕ ਮੰਨਿਆ ਗਿਆ ਹੈ। ਅਜਿਹੇ 'ਚ ਇਸ ਨੂੰ ਘਰ 'ਚ ਲਗਾਉਣ ਨਾਲ ਧਨ ਦਾ ਰਸਤਾ ਵੀ ਖੁੱਲ੍ਹ ਜਾਂਦਾ ਹੈ ਕਿਉਂਕਿ ਇਹ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨੂੰ ਦੂਰ ਕਰਦਾ ਹੈ।

ਇਹ ਵੀ ਪੜ੍ਹੋ : Vastu Shastra: ਕਿਸਮਤ ਬਦਲ ਸਕਦਾ ਹੈ ਮੀਂਹ ਦਾ ਪਾਣੀ, ਘਰ 'ਚ ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ!

ਕਰੀਅਰ ਵਿੱਚ ਹੋਵੇਗੀ ਤਰੱਕੀ 

ਜੇਕਰ ਤੁਹਾਨੂੰ ਆਪਣੇ ਕਰੀਅਰ 'ਚ ਕੋਈ ਸਮੱਸਿਆ ਆ ਰਹੀ ਹੈ ਤਾਂ ਇਸ ਪੰਛੀ ਦੀ ਤਸਵੀਰ ਘਰ ਦੀ ਦੱਖਣ ਦਿਸ਼ਾ 'ਚ ਲਗਾਓ। ਇਸ ਦਿਸ਼ਾ ਵਿਚ ਤਸਵੀਰ ਲਗਾਉਣ ਨਾਲ ਕਰੀਅਰ ਵਿਚ ਆ ਰਹੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ। ਇਸ ਤੋਂ ਇਲਾਵਾ ਇਸ ਦਿਸ਼ਾ ਵਿਚ ਤਸਵੀਰ ਲਗਾਉਣ ਨਾਲ ਵਾਸਤੂ ਦੋਸ਼ ਵੀ ਦੂਰ ਹੁੰਦਾ ਹੈ।

ਕਿਸਮਤ ਚਮਕੇਗੀ

ਇਸ ਪੰਛੀ ਨੂੰ ਇੱਛਾਵਾਂ ਪੂਰੀਆਂ ਕਰਨ ਵਾਲਾ ਵੀ ਮੰਨਿਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੀ ਕਿਸਮਤ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਦੱਖਣ ਕੋਨੇ 'ਚ ਪੇਂਟਿੰਗ ਦੇ ਰੂਪ 'ਚ ਲਗਾਓ। ਇਸ ਦਿਸ਼ਾ 'ਚ ਫੀਨਿਕਸ ਪੰਛੀ ਦੀ ਤਸਵੀਰ ਲਗਾਉਣ ਨਾਲ ਵਿਅਕਤੀ ਦੀ ਕਿਸਮਤ ਚਮਕਦੀ ਹੈ।

ਇਹ ਵੀ ਪੜ੍ਹੋ : Vastu Shastra : ਸਵੇਰੇ ਉੱਠਦੇ ਸਾਰ ਗਲਤੀ ਨਾਲ ਵੀ ਨਾ ਦੇਖੋ ਇਹ ਚੀਜ਼ਾਂ, ਸਾਰਾ ਦਿਨ ਨਿਕਲੇਗਾ ਖ਼ਰਾਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor Gurminder Singh