Vastu Tips: ਘਰ ਦੀ ਇਸ ਦਿਸ਼ਾ 'ਚ ਲਗਾਓ ਮਾਂ ਅੰਨਪੂਰਨਾ ਦੀ ਤਸਵੀਰ

7/31/2022 6:38:52 PM

ਨਵੀਂ ਦਿੱਲੀ - ਹਿੰਦੂ ਧਰਮ ਵਿੱਚ ਦੇਵੀ ਦੇਵਤਿਆਂ ਨੂੰ ਬਹੁਤ ਸਤਿਕਾਰ ਦਿੱਤਾ ਗਿਆ ਹੈ। ਘਰ ਵਿੱਚ ਉਨ੍ਹਾਂ ਦੀ ਮੂਰਤੀ ਜਾਂ ਤਸਵੀਰ ਵੀ ਲਗਾਈ ਜਾਂਦੀ ਹੈ। ਇਸ ਦੇ ਨਾਲ ਹੀ ਵਾਸਤੂ ਸ਼ਾਸਤਰ ਅਨੁਸਾਰ ਇਨ੍ਹਾਂ ਤਸਵੀਰਾਂ ਨੂੰ ਲਗਾਉਣ ਲਈ ਵੀ ਕੁਝ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਹਨ। ਕਈ ਲੋਕ ਆਪਣੇ ਘਰ 'ਚ ਮਾਂ ਅੰਨਪੂਰਨਾ ਦੀ ਤਸਵੀਰ ਵੀ ਲਗਾਉਂਦੇ ਹਨ। ਘਰ 'ਚ ਮਾਂ ਦੀ ਤਸਵੀਰ ਲਗਾਉਣ ਨਾਲ ਪੈਸੇ ਅਤੇ ਭੋਜਨ ਦੀ ਕਦੇ ਘਾਟ ਨਹੀਂ ਹੁੰਦੀ। ਵਾਸਤੂ ਸ਼ਾਸਤਰ ਦੇ ਮੁਤਾਬਕ ਮਾਂ ਅੰਨਪੂਰਨਾ ਦੀ ਤਸਵੀਰ ਕਿਸ ਦਿਸ਼ਾ 'ਚ ਲਗਾਉਣੀ ਚਾਹੀਦੀ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ। ਤਾਂ ਆਓ ਜਾਣਦੇ ਹਾਂ...

ਅਗਨੀ ਦੀ ਦਿਸ਼ਾ ਵਿੱਚ

ਮਾਂ ਅੰਨਪੂਰਨਾ ਦੀ ਤਸਵੀਰ ਘਰ ਦੇ ਅਗਨੀ ਕੋਨੇ 'ਚ ਲਗਾਉਣੀ ਚਾਹੀਦੀ ਹੈ। ਇਸ ਕੋਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਕੋਨੇ 'ਚ ਮਾਂ ਦੀ ਤਸਵੀਰ ਲਗਾਉਣ ਨਾਲ ਘਰ 'ਚ ਖੁਸ਼ਹਾਲੀ ਅਤੇ ਸੁੱਖ-ਸਮਰਿੱਧੀ ਆਉਂਦੀ ਹੈ। ਇਸ ਤੋਂ ਇਲਾਵਾ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵੀ ਬਹੁਤ ਚੰਗੀ ਰਹਿੰਦੀ ਹੈ।

ਇਹ ਵੀ ਪੜ੍ਹੋ : Vastu Shastra : ਕਿਤੇ ਤੁਸੀਂ ਤਾਂ ਨਹੀਂ ਲਗਾਏ ਇਹ 5 ਬੂਟੇ, ਘਰ 'ਚ ਰੁਕ ਸਕਦਾ ਹੈ ਪੈਸੇ ਦਾ ਆਗਮਨ

ਵਾਸਤੂ ਦੋਸ਼ ਹੋਵੇਗਾ ਠੀਕ 

ਮਾਤਾ ਅੰਨਪੂਰਨਾ ਦੀ ਤਸਵੀਰ ਨੂੰ ਘਰ ਦੀ ਅਗਨੀ ਦਿਸ਼ਾ 'ਚ ਲਗਾਉਣ ਨਾਲ ਘਰ ਦਾ ਵਾਸਤੂ ਨੁਕਸ ਠੀਕ ਹੋ ਜਾਂਦਾ ਹੈ। ਮਾਂ ਅੰਨਪੂਰਨਾ ਭੋਜਨ ਨਾਲ ਸਬੰਧਤ ਹਨ। ਇਸ ਲਈ ਉਨ੍ਹਾਂ ਨੂੰ ਮਾਂ ਅੰਨਪੂਰਨਾ ਕਿਹਾ ਜਾਂਦਾ ਹੈ। ਰਸੋਈ 'ਚ ਮਾਂ ਦੀ ਤਸਵੀਰ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਰਸੋਈ ਦੇ ਭੰਡਾਰ ਰਹਿੰਦੇ ਹਨ ਭਰੇ

ਜੇਕਰ ਤੁਸੀਂ ਆਪਣੀ ਰਸੋਈ 'ਚ ਮਾਂ ਅੰਨਪੂਰਨਾ ਦੀ ਤਸਵੀਰ ਲਗਾਓਗੇ ਤਾਂ ਤੁਹਾਡੇ ਘਰ 'ਚ ਕਦੇ ਵੀ ਪੈਸੇ ਦੀ ਘਾਟ ਨਹੀਂ ਆਵੇਗੀ। ਇਸ ਨੂੰ ਰਸੋਈ ਵਿਚ ਲਗਾਉਣ ਨਾਲ ਭੋਜਨ ਵਿਚ ਸ਼ੁੱਧਤਾ ਅਤੇ ਸਾਤਵਿਕਤਾ ਵੀ ਆਉਂਦੀ ਹੈ। ਘਰ ਵਿੱਚ ਵੀ ਸਕਾਰਾਤਮਕਤਾ ਵਧਦੀ ਹੈ।

ਇਹ ਵੀ ਪੜ੍ਹੋ : ਵਾਸਤੂ ਸ਼ਾਸਤਰ : ਜਗਾਉਣਾ ਚਾਹੁੰਦੇ ਹੋ ਸੁੱਤੀ ਹੋਈ ਕਿਸਮਤ ਤਾਂ ਇੰਝ ਕਰੋ ਲੂਣ ਦੀ ਵਰਤੋਂ!

ਪ੍ਰਸਿੱਧੀ ਪ੍ਰਾਪਤ ਹੋਵੇਗੀ

ਮਾਨਤਾਵਾਂ ਅਨੁਸਾਰ ਦੇਵੀ ਅੰਨਪੂਰਨਾ ਨੂੰ ਭੇਟ ਕੀਤੀ ਮੂੰਗੀ ਦੀ ਦਾਲ ਗਾਂ ਨੂੰ ਖੁਆਈ ਜਾਣੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਸਨਮਾਨ ਅਤੇ ਪ੍ਰਸਿੱਧੀ ਮਿਲੇਗੀ।

ਭਗਵਾਨ ਸ਼ਿਵ ਨੇ ਮਾਂ ਅੰਨਪੂਰਨਾ ਨੂੰ  ਦਿੱਤਾ ਸੀ ਵਰਦਾਨ

ਮਾਨਤਾਵਾਂ ਅਨੁਸਾਰ ਭਗਵਾਨ ਸ਼ਿਵ ਨੇ ਅੰਨਪੂਰਨਾ ਮਾਂ ਤੋਂ ਭਿੱਖਿਆ ਮੰਗੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਖੁਦ ਸ਼ਿਵ ਨੇ ਵਰਦਾਨ ਦਿੱਤਾ ਸੀ ਕਿ ਜੋ ਲੋਕ ਮਾਂ ਅੰਨਪੂਰਨਾ ਦੀ ਪੂਜਾ ਕਰਨਗੇ, ਉਨ੍ਹਾਂ ਦੇ ਘਰ ਕਦੇ ਵੀ ਧਨ ਦੀ ਘਾਟ ਨਹੀਂ ਹੋਵੇਗੀ।

ਇਹ ਵੀ ਪੜ੍ਹੋ : Vastu Shastra : ਬੈੱਡਰੂਮ 'ਚੋਂ ਤੁਰੰਤ ਹਟਾ ਦਿਓ ਇਹ ਚੀਜ਼ਾਂ, ਨਹੀਂ ਤਾਂ ਰੁਕ ਸਕਦੀ ਹੈ ਤੁਹਾਡੀ ਤਰੱਕੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor Harinder Kaur