ਵਾਸਤੂ ਮੁਤਾਬਕ ਕਰੋ ਘਰ 'ਚ ਮੋਰ ਦਾ ਖੰਭ ਸਥਾਪਿਤ, ਦੂਰ ਰਹੇਗੀ ਨਕਾਰਾਤਮਕ ਊਰਜਾ

10/13/2022 10:04:03 AM

ਨਵੀਂ ਦਿੱਲੀ — ਘਰ 'ਚ ਹਮੇਸ਼ਾ ਕਲੇਸ਼ ਬਣਿਆ ਰਹਿਣਾ ਜਾਂ ਘਰ 'ਚ ਬਰਕਤ ਨਾ ਹੋਣਾ ਇਹ ਸਭ ਕਾਰਨ ਤੁਹਾਡੇ ਘਰ ਦੇ ਵਾਸਤੂ ਦੋਸ਼ ਕਾਰਨ ਹੋ ਸਕਦੇ ਹਨ। ਜੇਕਰ ਤੁਹਾਡੇ ਘਰ 'ਚ ਵਾਸਤੂ ਨੂੰ ਲੈ ਕੇ ਕਈ ਸਮੱਸਿਆਵਾਂ ਹਨ ਤਾਂ ਡਰਨ ਦੀ ਕੋਈ ਗੱਲ ਨਹੀਂ ਹੈ। ਅੱਜ ਅਸੀਂ ਤੁਹਾਨੂੰ ਵਾਸਤੂ ਦੋਸ਼ ਦੇ ਕੁਝ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਖੁਦ ਹੀ ਘਰ 'ਚ ਬਿਨ੍ਹਾਂ ਤੋੜ-ਫੋਰ ਕੀਤੇ ਅਪਣਾ ਸਕਦੇ ਹੋ ਅਤੇ ਵਾਸਤੂ ਦੋਸ਼ ਤੋਂ ਛੁਟਕਾਰਾ ਪਾ ਸਕਦੇ ਹੋ।

  • ਘਰ ਦਾ ਦਰਵਾਜ਼ਾ ਜੇਕਰ ਵਾਸਤੂ ਦੇ ਵਿਰੁੱਧ ਹੋਵੇ ਤਾਂ ਦਰਵਾਜ਼ੇ 'ਤੇ 3 ਮੋਰ ਪੰਖ ਸਥਾਪਿਤ ਕਰੋ। ਮੰਤਰ ਨਾਲ ਮੁਗਧ ਕਰ ਕੇ ਖੰਭ ਦੇ ਥੱਲ੍ਹੇ ਗਣਪਤੀ ਭਗਵਾਨ ਦੀ ਤਸਵੀਰ ਸਥਾਪਿਤ ਕਰਨੀ ਚਾਹੀਦੀ ਹੈ।
  • ਜੇਕਰ ਪੂਜਾ ਦੀ ਜਗ੍ਹਾ ਵਾਸਤੂ ਦੇ ਉਲਟ ਹੈ ਤਾਂ ਪੂਜਾ ਸਥਾਨ ਨੂੰ ਆਪਣੀ ਮਰਜ਼ੀ ਅਨੁਸਾਰ ਮੋਰ ਪੰਖਾਂ ਨਾਲ ਸਜਾਓ। ਸਾਰੇ ਮੋਰ ਦੇ ਖੰਭਾਂ ਨੂੰ ਸਧੂੰਰ ਦਾ ਟਿੱਕਾ ਲਗਾਓ ਅਤੇ ਸ਼ਿਵਲਿੰਗ ਦੀ ਸਥਾਪਨਾ ਕਰੋ। ਪੂਜਾ ਘਰ ਦਾ ਦੋਸ਼ ਖ਼ਤਮ ਹੋਣ ਲੱਗ ਜਾਵੇਗਾ।
  • ਜੇਕਰ ਤੁਹਾਡਾ ਰਸੋਈ ਘਰ ਵਾਸਤੂ ਅਨੁਸਾਰ ਨਹੀਂ ਬਣਿਆ ਹੈ ਤਾਂ 2 ਮੋਰ ਦੇ ਖੰਭ ਰਸੋਈ ਘਰ 'ਚ ਸਥਾਪਿਤ ਕਰੋ। ਧਿਆਨ ਰੱਖੋ ਕਿ ਭੋਜਨ ਬਣਾਉਣ ਵਾਲੇ ਸਥਾਨ ਤੋਂ ਰਸੋਈ ਰੱਖੇ ਜਾਣ ਵਾਲੇ ਮੋਰ ਦੇ ਖੰਭ ਦੂਰ ਹੋਣੇ ਚਾਹੀਦੇ ਹਨ। ਦੋਵਾਂ ਖੰਭਾਂ ਦੇ ਥੱਲੇ ਮੌਲੀ ਬੰਨ੍ਹ ਦਿਓ ਅਤੇ ਗੰਗਾਜਲ ਨਾਲ ਮੁਗਧ ਕਰੋ।
  • ਵਾਸਤੂ ਸ਼ਾਸਤਰ ਅਨੁਸਾਰ ਜੇਕਰ ਕਿਸੇ ਵਿਆਹੁਤਾ ਜੋੜੇ ਦੀ ਜ਼ਿੰਦਗੀ ’ਚ ਤਣਾਅ ਚਲ ਰਿਹਾ ਹੈ ਤਾਂ ਉਨ੍ਹਾਂ ਨੂੰ ਆਪਣੇ ਕਮਰੇ ’ਚ ਮੋਰ ਦੇ ਖੰਭ ਰੱਖਣੇ ਚਾਹੀਦੇ ਹਨ। ਇਸ ਨਾਲ ਪਤੀ -ਪਤਨੀ ’ਚ ਪਿਆਰ ਬਣਿਆ ਰਹੇਗਾ।
  • ਘਰ ’ਚ ਮੋਰ ਦੇ ਖੰਭ ਰੱਖਣ ਨਾਲ ਕੋਈ ਨਾਕਾਰਾਤਮਕ ਊਰਜਾ ਨਹੀਂ ਆਉਂਦੀ।
  • ਘਰ ’ਚ ਮੋਰ ਦੇ ਖੰਭ ਰੱਖਣ ਨਾਲ ਖੁਸ਼ੀਆਂ ਆਉਂਦੀਆਂ ਹਨ ਤੇ ਆਰਥਿਕ ਤੰਗੀ ਤੋਂ ਛੁਟਕਾਰਾ ਮਿਲਦਾ ਹੈ।
  • ਘਰ ’ਚ ਮੋਰ ਦੇ ਖੰਭ ਰੱਖਣ ਨਾਲ ਰੁਕੇ ਹੋਏ ਸਾਰੇ ਕੰਮ ਬਣਨ ਲੱਗ ਜਾਂਦੇ ਹਨ।

Aarti dhillon

Content Editor Aarti dhillon