Vastu Tips: ਘਰ ਦੀ ਇਸ ਕੰਧ ''ਤੇ ਕਰਵਾਓ ਪੀਲਾ ਰੰਗ, ਮਿਲੇਗਾ ਆਰਥਿਕ ਸੰਕਟ ਤੋਂ ਛੁਟਕਾਰਾ
2/3/2022 7:48:11 PM
ਨਵੀਂ ਦਿੱਲੀ - ਵਾਸਤੂ ਅਨੁਸਾਰ ਸਾਡੇ ਆਲੇ-ਦੁਆਲੇ ਦੀਆਂ ਚੀਜ਼ਾਂ ਅਤੇ ਦਿਸ਼ਾਵਾਂ ਦਾ ਸਾਡੇ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਜੇਕਰ ਘਰ ਦਾ ਵਾਸਤੂ ਖਰਾਬ ਹੈ ਤਾਂ ਧਨ ਦੀ ਆਮਦ 'ਚ ਰੁਕਾਵਟ ਆ ਸਕਦੀ ਹੈ। ਅਜਿਹੀ ਸਥਿਤੀ ਵਿੱਚ ਸਾਡੇ ਦੁਆਰਾ ਕੀਤਾ ਗਿਆ ਛੋਟਾ ਜਿਹਾ ਕੰਮ ਘਰ ਵਿੱਚ ਪੈਸਾ ਆਉਣ ਦਾ ਯੋਗ ਬਣਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...
ਇਹ ਵੀ ਪੜ੍ਹੋ : ਕਾਰੋਬਾਰ ਵਿੱਚ ਤਰੱਕੀ ਹਾਸਲ ਕਰਨ ਲਈ ਅਪਣਾਓ ਵਾਸਤੂ ਦੇ ਇਹ ਸਧਾਰਨ ਉਪਾਅ
ਖ਼ਰਾਬ ਹੋ ਚੁੱਕੇ ਫਲਾਂ ਨੂੰ ਘਰੋਂ ਬਾਹਰ ਸੁੱਟ ਦਿਓ
ਅਕਸਰ ਰਸੋਈ 'ਚ ਖ਼ਰਾਬ ਹੋ ਚੁੱਕੇ ਫਲ ਵੀ ਪਏ ਰਹਿੰਦੇ ਹਨ। ਪਰ ਵਾਸਤੂ ਅਨੁਸਾਰ ਇਸ ਰਾਹੀਂ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਦੇ ਨਾਲ ਹੀ ਪੈਸੇ ਦੀ ਆਮਦ 'ਚ ਰੁਕਾਵਟ ਆਉਣ ਲੱਗ ਜਾਂਦੀ ਹੈ। ਇਸ ਲਈ ਖ਼ਰਾਬ ਫਲਾਂ ਅਤੇ ਹੋਰ ਖਾਣ-ਪੀਣ ਦੀਆਂ ਖ਼ਰਾਬ ਹੋ ਚੁੱਕੀਆਂ ਵਸਤੂਆਂ ਨੂੰ ਘਰ ਵਿੱਚ ਰੱਖਣ ਤੋਂ ਬਚੋ। ਇਸ ਤੋਂ ਇਲਾਵਾ ਜਿੰਨੀਆਂ ਚੀਜ਼ਾਂ ਦੀ ਜ਼ਰੂਰਤ ਹੈ, ਓਨੀ ਹੀ ਖਰੀਦੋ।
ਮੁੱਖ ਦਰਵਾਜ਼ੇ 'ਤੇ ਲਾਲ ਡੋਰੀ ਲਗਾਓ
ਘਰ ਦੇ ਦਰਵਾਜ਼ੇ 'ਤੇ ਲਾਲ ਡੋਰੀ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਸਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਕਰਦੀ ਹੈ। ਇਸ ਦੇ ਨਾਲ ਹੀ ਪੈਸੇ ਦੀ ਕਮੀ ਨੂੰ ਦੂਰ ਕਰਕੇ ਧਨ ਦੀ ਆਮਦ ਦਾ ਸਿਲਸਿਲਾ ਬਣ ਜਾਂਦਾ ਹੈ। ਵਾਸਤੂ ਅਨੁਸਾਰ ਇਸ ਨੂੰ ਘਰ ਦੇ ਸੱਜੇ ਦਰਵਾਜ਼ੇ 'ਤੇ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Mauni Amavasya 2022 : ਕਾਲ ਸਰਪ ਦੋਸ਼ ਤੋਂ ਛੁਟਕਾਰਾ ਪਾਉਣ ਲਈ ਕਰਨਾ ਨਾ ਭੁੱਲੋ ਇਹ ਉਪਾਅ
ਪੂਰਬੀ ਦੀਵਾਰ 'ਤੇ ਪੀਲਾ ਰੰਗ ਕਰਵਾਓ
ਵਾਸਤੂ ਅਨੁਸਾਰ ਘਰ ਦੇ ਪੂਰਬ ਵਾਲੇ ਪਾਸੇ ਦੀ ਦੀਵਾਰ 'ਤੇ ਪੀਲਾ ਰੰਗ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ ਤੋਂ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ। ਅਜਿਹੇ 'ਚ ਇਸ ਦੀਵਾਰ 'ਤੇ ਪੀਲਾ ਰੰਗ ਕਰਵਾਉਣਾ ਸ਼ੁਭ ਹੈ। ਅਜਿਹਾ ਕਰਨ ਨਾਲ ਪੈਸੇ ਨਾਲ ਸਬੰਧਤ ਸਮੱਸਿਆ ਦੂਰ ਹੋ ਕੇ ਆਮਦਨ ਦੇ ਨਵੇਂ ਸਾਧਨ ਬਣਦੇ ਹਨ।
ਪੈਸੇ ਦੀ ਆਮਦ ਦੇ ਛੋਟੇ ਮੌਕਿਆਂ ਨੂੰ ਵੀ ਨਾ ਕਰੋ ਨਜ਼ਰਅੰਦਾਜ਼
ਧਾਰਮਿਕ ਮਾਨਤਾਵਾਂ ਦੇ ਅਨੁਸਾਰ ਜਦੋਂ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਪੈਸਾ ਹੌਲੀ ਰਫਤਾਰ ਨਾਲ ਆਉਂਦਾ ਹੈ। ਅਜਿਹੇ 'ਚ ਪੈਸੇ ਘੱਟ ਦੇਖ ਕੇ ਕੁਝ ਲੋਕ ਮੂੰਹ ਬਣਾਉਣ ਲੱਗ ਜਾਂਦੇ ਹਨ। ਪਰ ਅਜਿਹਾ ਕਰਨ ਨਾਲ ਦੌਲਤ ਦੀ ਦੇਵੀ ਲਕਸ਼ਮੀ ਨੂੰ ਗੁੱਸਾ ਆਉਂਦਾ ਹੈ। ਇਸ ਲਈ ਘੱਟ ਪੈਸੇ ਵਿੱਚ ਵੀ ਖੁਸ਼ ਰਹੋ ਅਤੇ ਇਸਨੂੰ ਸਵੀਕਾਰ ਕਰਨਾ ਸਿੱਖੋ। ਇਸ ਨਾਲ ਤੁਹਾਡੇ ਜੀਵਨ ਅਤੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋਵੇਗਾ। ਇਸ ਨਾਲ ਆਰਥਿਕ ਪਰੇਸ਼ਾਨੀਆਂ ਦੂਰ ਹੋਣ ਦੇ ਬਾਅਦ ਪੈਸਾ ਮਿਲਣ ਦੀ ਸੰਭਾਵਨਾ ਬਣ ਜਾਵੇਗੀ।
ਇਹ ਵੀ ਪੜ੍ਹੋ : Kitchen Vastu Tips:ਜੇਕਰ ਘਰ 'ਚ ਹੋ ਰਿਹੈ ਕਲੇਸ਼ ਤਾਂ ਇਨ੍ਹਾਂ ਚੀਜ਼ਾਂ ਨੂੰ ਰਸੋਈ 'ਚੋਂ ਕੱਢ ਦਿਓ ਬਾਹਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।