ਘਰ ''ਚ ਹੋਵੇਗੀ ਬਰਕਤ ਅਤੇ ਆਵੇਗਾ ਧਨ, ਇਸ ਤਰ੍ਹਾਂ ਦਾ ਲਾਫਿੰਗ ਬੁੱਧਾ ਦੂਰ ਕਰੇਗਾ ਆਰਥਿਕ ਸਮੱਸਿਆਵਾਂ
3/3/2023 6:03:04 PM
ਨਵੀਂ ਦਿੱਲੀ- ਹਰ ਕੋਈ ਵੱਖ-ਵੱਖ ਤਰੀਕਿਆਂ ਨਾਲ ਆਪਣੇ ਘਰ ਨੂੰ ਸਜਾਉਣਾ ਪਸੰਦ ਕਰਦਾ ਹੈ। ਖ਼ਾਸ ਤੌਰ 'ਤੇ ਸੁੰਦਰ ਮੂਰਤੀਆਂ ਘਰ ਦੀ ਸੁੰਦਰਤਾ ਨੂੰ ਵਧਾਉਂਦੀਆਂ ਹਨ। ਕੁਝ ਮੂਰਤੀਆਂ ਘਰ 'ਚ ਰੱਖਣ ਨਾਲ ਜੀਵਨ 'ਚ ਖੁਸ਼ਹਾਲੀ ਅਤੇ ਸ਼ਾਂਤੀ ਆਉਂਦੀ ਹੈ। ਉਨ੍ਹਾਂ 'ਚੋਂ ਇੱਕ ਹੈ ਲਾਫਿੰਗ ਬੁੱਧਾ। ਲਾਫਿੰਗ ਬੁੱਧਾ ਵਾਸਤੂ ਅਤੇ ਫੇਂਗ ਸ਼ੂਈ ਸ਼ਾਸਤਰ ਦੇ ਅਨੁਸਾਰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਘਰ 'ਚ ਰੱਖਣ ਨਾਲ ਖੁਸ਼ਹਾਲੀ ਅਤੇ ਸਫਲਤਾ ਮਿਲਦੀ ਹੈ। ਪਰ ਵਾਸਤੂ ਸ਼ਾਸਤਰ 'ਚ ਲਾਫਿੰਗ ਬੁੱਧਾ ਦੀਆਂ ਵੱਖ-ਵੱਖ ਮੂਰਤੀਆਂ ਨੂੰ ਰੱਖਣਾ ਸ਼ੁਭ ਮੰਨਿਆ ਗਿਆ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਿਹੀਆਂ ਮੂਰਤੀਆਂ ਜਿਨ੍ਹਾਂ ਨੂੰ ਤੁਸੀਂ ਘਰ 'ਚ ਰੱਖ ਸਕਦੇ ਹੋ...
ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਸਧਰੇਗੀ ਘਰ ਦੀ ਆਰਥਿਕ ਸਥਿਤੀ
ਜੇਕਰ ਤੁਹਾਨੂੰ ਕਾਰੋਬਾਰ 'ਚ ਨੁਕਸਾਨ ਹੋ ਰਿਹਾ ਹੈ ਜਾਂ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਲਾਫਿੰਗ ਬੁੱਧਾ ਨੂੰ ਦੋਵੇਂ ਹੱਥ ਉੱਪਰ ਕਰੇ ਹੋਏ ਘਰ 'ਚ ਰੱਖ ਸਕਦੇ ਹੋ। ਵਾਸਤੂ ਮਾਨਤਾਵਾਂ ਦੇ ਅਨੁਸਾਰ, ਇਸ ਨਾਲ ਆਰਥਿਕ ਸਥਿਤੀ 'ਚ ਸੁਧਾਰ ਹੁੰਦਾ ਹੈ
ਘਰ ਤੋਂ ਦੂਰ ਹੋਵੇਗੀ ਨਕਾਰਾਤਮਕ ਊਰਜਾ
ਜੇਕਰ ਤੁਸੀਂ ਬੁਰੀ ਨਜ਼ਰ ਅਤੇ ਕਿਸੇ ਜਾਦੂ-ਟੂਣੇ ਤੋਂ ਪ੍ਰੇਸ਼ਾਨ ਹੋ ਤਾਂ ਘਰ 'ਚ ਡ੍ਰੈਗਨ 'ਤੇ ਬੈਠੇ ਹੋਏ ਲਾਫਿੰਗ ਬੁੱਧਾ ਨੂੰ ਰੱਖੋ। ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੋਵੇਗੀ ਅਤੇ ਮੈਂਬਰਾਂ 'ਤੇ ਕਿਸੇ ਦੀ ਵੀ ਬੁਰੀ ਨਜ਼ਰ ਨਹੀਂ ਪਏਗੀ।
ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
ਪਰਿਵਾਰ 'ਚ ਰਹੇਗੀ ਸੁੱਖ-ਸ਼ਾਂਤੀ
ਜੇਕਰ ਤੁਹਾਡੇ ਘਰ 'ਚ ਕਲੇਸ਼ ਰਹਿੰਦਾ ਹੈ ਜਾਂ ਸੁੱਖ-ਸ਼ਾਂਤੀ ਨਹੀਂ ਹੈ ਤਾਂ ਤੁਸੀਂ ਹੱਥ 'ਚ ਬਾਊਲ (ਕਟੋਰਾ) ਲਏ ਹੋਏ ਲਾਫਿੰਗ ਬੁੱਧਾ ਨੂੰ ਰੱਖੋ। ਮਾਨਤਾਵਾਂ ਦੇ ਅਨੁਸਾਰ, ਇਸ ਨਾਲ ਪਰਿਵਾਰ 'ਚ ਸਕਾਰਾਤਮਕ ਮਾਹੌਲ ਰਹੇਗਾ ਅਤੇ ਪਰਿਵਾਰ ਦੇ ਮੈਂਬਰਾਂ 'ਚ ਆਪਸੀ ਪਿਆਰ ਬਣਿਆ ਰਹੇਗਾ।
ਕਰਜ਼ ਤੋਂ ਮਿਲੇਗਾ ਛੁਟਕਾਰਾ
ਜੇਕਰ ਤੁਹਾਡੇ ਸਿਰ 'ਤੇ ਕਰਜ਼ਾ ਚੜ੍ਹ ਰਿਹਾ ਹੈ ਤਾਂ ਤੁਸੀਂ ਘਰ 'ਚ ਧਨ ਦੀ ਪੋਟਲੀ ਲਏ ਹੋਏ ਲਾਫਿੰਗ ਬੁੱਧਾ ਰੱਖੋ। ਮਾਨਵਤਾਵਾਂ ਦੇ ਅਨੁਸਾਰ ਇਸ ਨਾਲ ਪੈਸੇ ਨਾਲ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਜੀਵਨ 'ਚ ਖੁਸ਼ੀਆਂ ਆਉਣਗੀਆਂ।
ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਕਾਰੋਬਾਰ 'ਚ ਹੋਵੇਗਾ ਵਾਧਾ
ਜੇਕਰ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਜਾਂ ਵਿਕਰੀ ਚੰਗੀ ਨਹੀਂ ਹੋ ਪਾ ਰਹੀ ਤਾਂ ਹੱਥ 'ਚ ਥੈਲਾ ਲਏ ਬੁੱਧਾ ਦਫ਼ਤਰ ਦੇ ਮੇਨ ਗੇਟ 'ਤੇ ਰੱਖੋ। ਇਸ ਨਾਲ ਨਵੇਂ ਗਾਹਕ ਆਉਂਦੇ ਹਨ ਅਤੇ ਤੁਹਾਡੇ ਕਾਰੋਬਾਰ 'ਚ ਵਾਧਾ ਹੁੰਦਾ ਹੈ। ਇਸ ਨਾਲ ਤੁਹਾਡੀ ਦੁਕਾਨ ਅਤੇ ਕਾਰੋਬਾਰੀ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।