Vastu Tips : ਘਰ ਦੀ ਆਰਥਿਕ ਸਥਿਤੀ ਮਜ਼ਬੂਤ ਕਰੇਗਾ ਕਪੂਰ, ਇਸ ਦਿਸ਼ਾ ''ਚ ਜਲਾਉਣ ਨਾਲ ਮਿਲੇਗਾ ਫ਼ਾਇਦਾ

4/12/2024 11:14:06 AM

ਨਵੀਂ ਦਿੱਲੀ- ਕਪੂਰ ਪੂਜਾ ਪਾਠ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਣ ਵਾਲਾ ਧਾਰਮਿਕ ਮਾਨਵਤਾਵਾਂ ਦੇ ਅਨੁਸਾਰ ਵੀ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਕਪੂਰ ਦੀ ਖੁਸ਼ਬੂ ਘਰ ਦੇ ਮਾਹੌਲ ਨੂੰ ਸ਼ੁੱਧ ਕਰਦੀ ਹੈ ਅਤੇ ਘਰ 'ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਾਉਂਦੀ ਹੈ। ਵਾਸਤੂ ਅਨੁਸਾਰ ਇਸ ਨੂੰ ਘਰ 'ਚ ਰੱਖਣ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਧਨ 'ਚ ਵਾਧਾ ਹੁੰਦਾ ਹੈ। ਵਾਸਤੂ ਸ਼ਾਸਤਰ 'ਚ ਕਪੂਰ ਦੇ ਕੁਝ ਉਪਾਅ ਦੱਸੇ ਗਏ ਹਨ ਜੋ ਘਰ 'ਚ ਸੁੱਖ-ਸ਼ਾਂਤੀ ਅਤੇ ਧਨ ਦੀ ਆਮਦ ਨੂੰ ਵਧਾਉਂਦਾ ਹੈ।
ਆਰਥਿਕ ਸਥਿਤੀ ਮਜ਼ਬੂਤ ​​ਹੋਵੇਗੀ
ਕਰਜ਼ੇ ਤੋਂ ਛੁਟਕਾਰਾ ਪਾਉਣ ਅਤੇ ਜੀਵਨ 'ਚ ਧਨ ਦੀ ਪ੍ਰਾਪਤੀ ਲਈ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਕਪੂਰ ਜਲਾਓ। ਇਸ ਨਾਲ ਪਰਿਵਾਰ 'ਤੇ ਦੇਵੀ ਲਕਸ਼ਮੀ ਦੀ ਕਿਰਪਾ ਹੋਵੇਗੀ।
ਵਿਆਹੁਤਾ ਜੀਵਨ ਖੁਸ਼ਹਾਲ ਰਹੇਗਾ
ਜੇਕਰ ਤੁਹਾਡੇ ਵਿਆਹੁਤਾ ਜੀਵਨ 'ਚ ਕਿਸੇ ਤਰ੍ਹਾਂ ਦਾ ਮਤਭੇਦ ਜਾਂ ਕਲੇਸ਼ ਹੈ ਤਾਂ ਸੌਂਦੇ ਸਮੇਂ ਸਿਰ੍ਹਾਣੇ ਦੇ ਹੇਠਾਂ ਥੋੜ੍ਹਾ ਜਿਹਾ ਕਪੂਰ ਰੱਖੋ। ਅਗਲੇ ਦਿਨ ਇਸ ਕਪੂਰ ਨੂੰ ਜਲਾਓ। ਇਸ ਨਾਲ ਤੁਹਾਡੇ ਘਰ 'ਚ ਹਮੇਸ਼ਾ ਸ਼ਾਂਤੀ ਬਣੀ ਰਹੇਗੀ ਅਤੇ ਪਤੀ-ਪਤਨੀ ਦੇ ਝਗੜੇ ਵੀ ਦੂਰ ਹੋ ਜਾਣਗੇ।
ਪੈਸੇ ਦੀ ਕਮੀ ਦੂਰ ਹੋ ਜਾਵੇਗੀ
ਮਾਨਤਾਵਾਂ ਦੇ ਅਨੁਸਾਰ ਰਾਤ ​​ਨੂੰ ਰਸੋਈ ਦਾ ਸਾਰਾ ਕੰਮ ਖਤਮ ਕਰਨ ਤੋਂ ਬਾਅਦ, ਰੋਜ਼ਾਨਾ ਚਾਂਦੀ ਦੀ ਕੌਲੀ 'ਚ ਕੁਝ ਕਪੂਰ ਅਤੇ ਲੌਂਗ ਜਲਾ ਦਿਓ। ਇਸ ਨਾਲ ਘਰ 'ਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ।
ਪਿਤ੍ਰੁਦੋਸ਼ ਦੂਰ ਹੋ ਜਾਵੇਗਾ
ਪਿਤ੍ਰਦੋਸ਼ ਨੂੰ ਦੂਰ ਕਰਨ ਲਈ ਘਰ ਦੇ ਬਾਥਰੂਮ 'ਚ ਰੋਜ਼ਾਨਾ 2 ਕਪੂਰ ਦੀਆਂ ਟਿੱਕੀਆਂ ਰੱਖੋ। ਮਾਨਤਾਵਾਂ ਅਨੁਸਾਰ ਇਸ ਉਪਾਅ ਨੂੰ ਕਰਨ ਨਾਲ ਪਿਤ੍ਰੁਦੋਸ਼ ਦੂਰ ਹੋ ਜਾਵੇਗਾ।
ਨਕਾਰਾਤਮਕ ਊਰਜਾ ਹੋਵੇਗੀ ਦੂਰ 
ਘਰ ਦੇ ਉਸ ਕਮਰੇ 'ਚ ਜੋ ਰੋਜ਼ਾਨਾ ਵਰਤੋਂ 'ਚ ਨਹੀਂ ਆਉਂਦਾ, ਉਸ 'ਚ ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਕਪੂਰ ਜਲਾਓ। ਇਸ ਨਾਲ ਕਮਰੇ 'ਚ ਮੌਜੂਦ ਸਾਰੀ ਨਕਾਰਾਤਮਕ ਊਰਜਾ ਦੂਰ ਹੋ ਜਾਵੇਗੀ।
ਕਰੀਅਰ 'ਚ ਮਿਲੇਗੀ ਤਰੱਕੀ
ਆਪਣੇ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਲਈ ਕਪੂਰ ਜਲਾਓ। ਸਭ ਤੋਂ ਪਹਿਲਾਂ ਕਪੂਰ ਨੂੰ ਘਿਓ 'ਚ ਡੁਬੋ ਕੇ ਰੱਖੋ ਅਤੇ ਫਿਰ ਸਵੇਰੇ-ਸ਼ਾਮ ਆਪਣੇ ਘਰ 'ਚ ਜਲਾਓ। ਮਾਨਤਾਵਾਂ ਅਨੁਸਾਰ ਅਜਿਹਾ ਕਰਨ ਨਾਲ ਤੁਹਾਡੀ ਤਰੱਕੀ ਦੇ ਰਾਹ ਖੁੱਲ੍ਹਦੇ ਹਨ।


Aarti dhillon

Content Editor Aarti dhillon