ਵਾਸਤੂ ਟਿਪਸ : ਘਰ ਦੇ ਇਸ ਕੋਨੇ 'ਚ ਹੁੰਦਾ ਹੈ ਮਾਂ ਲਕਸ਼ਮੀ ਦਾ ਵਾਸ, ਹਮੇਸ਼ਾ ਰੱਖੋ ਸਾਫ਼-ਸੁਥਰਾ
11/9/2023 11:30:24 AM
ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਘਰ ਦੇ ਹਰ ਕੋਨੇ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਵਾਸਤੂ ਅਨੁਸਾਰ ਲਕਸ਼ਮੀ ਮਾਤਾ ਉਸ ਘਰ 'ਚ ਆਉਂਦੀ ਹੈ ਜਿਸ ਘਰ 'ਚ ਉਨ੍ਹਾਂ ਦੇ ਸਥਾਨ ਦੇ ਲਈ ਸਾਫ਼-ਸੁਥਰੀ ਰਹਿੰਦੀ ਹੈ। ਮੰਨਿਆ ਜਾਂਦਾ ਹੈ ਕਿ ਦੇਵੀ ਲਕਸ਼ਮੀ ਜੀ ਨੂੰ ਸਾਫ਼-ਸਫ਼ਾਈ ਅਤੇ ਰੌਸ਼ਨੀ ਬਹੁਤ ਪਸੰਦ ਹੈ। ਜੋ ਘਰ ਸਾਫ਼-ਸੁਥਰਾ ਰਹਿੰਦਾ ਹੈ ਉਸ ਘਰ 'ਚ ਦੇਵੀ ਲਕਸ਼ਮੀ ਜੀ ਦਾ ਵਾਸ ਹੁੰਦਾ ਹੈ।
ਇਸ ਲਈ ਘਰ ਦੀ ਸਾਫ਼-ਸਫ਼ਾਈ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਵਾਸਤੂ ਸ਼ਾਸਤਰ ਦੇ ਮੁਕਾਬਕ ਘਰ ਦੇ ਕੁਝ ਹਿੱਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਬਿਲਕੁੱਲ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਕੋਨੇ 'ਚ ਮਾਤਾ ਲਕਸ਼ਮੀ ਜੀ ਨਿਵਾਸ ਕਰਦੀ ਹੈ। ਇਸ ਕੋਨੇ ਦੀ ਸਫ਼ਾਈ ਨਾ ਰੱਖਣ ਨਾਲ ਤੁਹਾਡੇ ਘਰ 'ਚ ਕੰਗਾਲੀ ਵੀ ਆ ਸਕਦੀ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...
ਘਰ ਦੇ ਇਨ੍ਹਾਂ ਹਿੱਸਿਆਂ ਨੂੰ ਕਰੋ ਸਾਫ਼
-ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਈਸ਼ਾਨ ਕੋਨ (ਉੱਤਰ ਪੂਰਬ) ਨੂੰ ਸਭ ਤੋਂ ਮੁੱਖ ਥਾਂ ਮੰਨੀ ਜਾਂਦੀ ਹੈ। ਇਸ ਨੂੰ ਦੇਵਤਿਆਂ ਦਾ ਵਿਸ਼ੇਸ਼ ਸਥਾਨ ਮੰਨਿਆ ਗਿਆ ਹੈ। ਘਰ ਦੀ ਰਸੋਈ ਅਤੇ ਪੂਜਾ ਘਰ ਇਸ ਦਿਸ਼ਾ 'ਚ ਬਣਾਏ ਜਾਂਦੇ ਹਨ। ਧਨਤੇਰਸ ਅਤੇ ਦੀਵਾਲੀ ਦੇ ਦਿਨ ਉੱਤਰ ਪੂਰਬ ਦੀ ਚੰਗੀ ਤਰ੍ਹਾਂ ਨਾਲ ਸਫ਼ਾਈ ਕਰ ਲੈਣੀ ਚਾਹੀਦੀ ਹੈ।
-ਘਰ ਦੇ ਉੱਤਰ ਪੂਰਬ 'ਚ ਕੋਈ ਵੀ ਫਾਲਤੂ ਚੀਜ਼ ਨਾ ਰੱਖੋ। ਮੰਨਿਆ ਜਾਂਦਾ ਹੈ ਕਿ ਘਰ ਦਾ ਉੱਤਰ ਪੂਰਬ ਸਾਫ਼ ਸੁਥਰਾ ਹੋਵੇ ਤਾਂ ਮਾਂ ਲਕਸ਼ਮੀ ਅਤੇ ਭਗਵਾਨ ਕੁਬੇਰ ਦੀ ਕਿਰਪਾ ਬਣੀ ਰਹਿੰਦੀ ਹੈ ਅਤੇ ਘਰ 'ਚ ਸੁੱਖ ਅਤੇ ਖੁਸ਼ਹਾਲੀ ਆਉਂਦੀ ਹੈ।
-ਘਰ ਦਾ ਦੂਜਾ ਸਭ ਤੋਂ ਮੁੱਖ ਹਿੱਸਾ ਹੁੰਦਾ ਹੈ ਬ੍ਰਹਮਾ ਸਥਾਨ। ਬ੍ਰਹਮਾ ਸਥਾਨ ਘਰ ਦੇ ਵਿਚਾਲੇ ਦਾ ਹਿੱਸਾ ਹੁੰਦਾ ਹੈ। ਘਰ ਦੇ ਇਸ ਹਿੱਸੇ ਨੂੰ ਹਮੇਸ਼ਾ ਖੁੱਲ੍ਹਿਆ ਅਤੇ ਹਵਾਦਾਰ ਰੱਖਣਾ ਚਾਹੀਦਾ। ਬ੍ਰਹਮਾ ਸਥਾਨ ਤੋਂ ਭਾਰੀ ਫਰਨੀਚਰ ਹਟਾ ਦਿਓ ਅਤੇ ਕੋਈ ਵੀ ਫਾਲਤੂ ਚੀਜ਼ ਇਥੇ ਨਾ ਰੱਖੋ।
-ਘਰ ਦੀ ਸਫ਼ਾਈ 'ਚ ਘਰ ਦੀ ਪੂਰਬ ਦਿਸ਼ਾ ਦਾ ਜ਼ਰੂਰ ਧਿਆਨ ਰੱਖੋ। ਘਰ 'ਚ ਸਕਾਰਾਤਮਕ ਊਰਜਾ ਇਸ ਦਿਸ਼ਾ ਤੋਂ ਆਉਂਦੀ ਹੈ। ਇਸ ਲਈ ਘਰ ਦੀ ਪੂਰਬ ਦਿਸ਼ਾ ਨੂੰ ਹਰ ਦਿਨ ਸਾਫ਼ ਕਰ ਲੈਣਾ ਚਾਹੀਦਾ। ਘਰ ਦੀਆਂ ਇਨ੍ਹਾਂ ਥਾਵਾਂ ਨੂੰ ਸਾਫ਼ ਸੁਥਰਾ ਰੱਖਣ ਨਾਲ ਘਰ 'ਚ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ