Vastu Tips: ਨੌਕਰੀ-ਕਾਰੋਬਾਰ ''ਚ ਲਗਾਤਾਰ ਹੋ ਰਿਹਾ ਹੈ ਘਾਟਾ, ਤਾਂ ਜ਼ਰੂਰ ਅਪਣਾਓ ਲਾਲ ਮਿਰਚ ਦੇ ਇਹ ਟੋਟਕੇ

7/22/2023 10:59:50 AM

ਨਵੀਂ ਦਿੱਲੀ- ਖਾਣੇ ਨੂੰ ਤਿੱਖਾ ਕਰਨ ਲਈ ਦੁਨੀਆ ਭਰ ਦੀ ਰਸੋਈ 'ਚ ਲਾਲ ਮਿਰਚ ਦਾ ਇਸਤੇਮਾਲ ਆਮ ਗੱਲ ਹੈ। ਲਾਲ ਮਿਰਚ ਖਾਣੇ ਦੇ ਸਵਾਦ ਨੂੰ ਵਧਾ ਦਿੰਦੀ ਹੈ। ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ 'ਚ ਲਾਲ ਮਿਰਚ ਦਾ ਇਸਤੇਮਾਲ ਕੀਤਾ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਮਾਹਰ ਦੱਸਦੇ ਹਨ ਕਿ ਇਹ ਸਿਰਫ਼ ਖਾਣੇ ਦੇ ਸਵਾਦ ਨੂੰ ਨਹੀਂ ਵਧਾਉਂਦੀ ਸਗੋਂ ਤੁਹਾਡੀ ਜ਼ਿੰਦਗੀ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ 'ਚ ਕਾਰਗਰ ਸਾਬਤ ਹੁੰਦੀ ਹੈ। ਕਈ ਲੋਕਾਂ ਨੂੰ ਦੇਖਿਆ ਜਾਂਦਾ ਹੈ ਕਿ ਲੱਖ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਨੌਕਰੀ ਜਾਂ ਆਪਣੇ ਕਾਰੋਬਾਰ 'ਚ ਸਫ਼ਲਤਾ ਨਹੀਂ ਮਿਲਦੀ ਹੈ। ਉਸ 'ਚ ਤੁਹਾਡੀ ਮਿਹਨਤ 'ਚ ਕੋਈ ਕਮੀ ਨਹੀਂ ਹੈ ਸਗੋਂ ਅਜਿਹਾ ਵਾਸਤੂ ਦੋਸ਼ ਦੇ ਕਾਰਨ ਹੁੰਦਾ ਹੈ। ਇਨ੍ਹਾਂ ਦੋਸ਼ਾਂ ਨੂੰ ਦੂਰ ਕਰਨ 'ਚ ਲਾਲ ਮਿਚ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ। 
ਇਸ ਤਰ੍ਹਾਂ ਦੂਰ ਕਰੋ ਨਜ਼ਰ ਦੋਸ਼
ਕੁਝ ਲੋਕਾਂ 'ਚ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਦੀ ਸਿਹਤ ਅਕਸਰ ਖਰਾਬ ਰਹਿੰਦੀ ਹੈ ਅਤੇ ਬਹੁਤ ਸਾਰੀਆਂ ਦਵਾਈਆਂ ਲੈਣ ਦੇ ਬਾਵਜੂਦ ਵੀ ਠੀਕ ਨਹੀਂ ਹੁੰਦੀ। ਵਾਸਤੂ ਸ਼ਾਸਤਰ ਦੇ ਮਾਹਰ ਦੱਸਦੇ ਹਨ ਕਿ ਇਹ ਬੁਰੀ ਨਜ਼ਰ ਕਾਰਨ ਹੋ ਸਕਦਾ ਹੈ ਅਤੇ ਇਸ ਬੁਰੀ ਨਜ਼ਰ ਨੂੰ ਦੂਰ ਕਰਨ ਲਈ ਲਾਲ ਮਿਰਚਾਂ ਦੀ ਵਰਤੋਂ ਕੀਤੀ ਜਾਂਦੀ ਹੈ। ਲਾਲ ਮਿਰਚ ਦਾ ਟੋਟਕਾ ਤੁਹਾਨੂੰ ਬੁਰੀਆਂ ਆਤਮਾਵਾਂ ਤੋਂ ਦੂਰ ਰੱਖੇਗਾ। ਤੁਹਾਨੂੰ ਕਰਨਾ ਸਿਰਫ਼ ਇੰਨਾ ਹੈ ਕਿ 7 ਲਾਲ ਮਿਰਚਾਂ ਲੈ ਕੇ ਸਿਰ ਦੇ ਉੱਪਰ ਸਿੱਧਾ ਘੁੰਮਾਓ ਅਤੇ ਫਿਰ 7 ਵਾਰ ਉਲਟੇ ਕ੍ਰਮ 'ਚ ਘੁੰਮਾਓ ਅਤੇ ਅੱਗ 'ਚ ਪਾ ਦਿਓ, ਅਜਿਹਾ ਕਰਨ ਨਾਲ ਨਜ਼ਰ ਦੋਸ਼ ਦੂਰ ਹੋ ਜਾਵੇਗਾ।
ਕਾਰੋਬਾਰ 'ਚ ਹੋਵੇਗੀ ਬਰਕਤ
ਜੇਕਰ ਤੁਸੀਂ ਕਾਰੋਬਾਰ 'ਚ ਲਗਾਤਾਰ ਘਾਟੇ ਦਾ ਸਾਹਮਣਾ ਕਰ ਰਹੇ ਹੋ ਅਤੇ ਤੁਹਾਡੀ ਵਿੱਤੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਫਿਰ ਲਾਲ ਮਿਰਚ, ਪੀਲੀ ਸਰ੍ਹੋਂ, ਤੇਲ, ਸਾਬਤ ਲੂਣ, ਸਾਬਤ ਧਨੀਆ, 3 ਦੀਵਿਆਂ 'ਚ ਲੈ ਕੇ ਆਪਣੇ ਵਪਾਰ ਵਾਲੀ ਥਾਂ 'ਤੇ ਰੱਖ ਦਿਓ। ਕਾਰੋਬਾਰ 'ਚ ਆ ਰਹੇ ਦੋਸ਼ ਦੂਰ ਹੋ ਜਾਣਗੇ ਅਤੇ ਤੁਹਾਨੂੰ ਵਿੱਤੀ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਉਮਰ ਵਧਣ ਦੇ ਬਾਅਦ ਵੀ ਜੇਕਰ ਤੁਹਾਡੇ ਪੁੱਤਰ ਜਾਂ ਧੀ ਦਾ ਵਿਆਹ ਨਹੀਂ ਹੋ ਰਿਹਾ ਹੈ ਤਾਂ ਹਲਦੀ ਦੇ ਨਾਲ ਲਾਲ ਮਿਰਚ ਲੈ ਕੇ ਪੀਲੇ ਕੱਪੜੇ 'ਚ ਬੰਨ੍ਹ ਕੇ ਘਰ ਦੇ ਪੂਜਾ ਸਥਾਨ 'ਤੇ ਰੱਖ ਦਿਓ। ਅਜਿਹਾ ਕਰਨ ਨਾਲ ਵਿਆਹ ਦੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor Aarti dhillon