Vastu Tips: ਘਰ 'ਚ ਇਸ ਥਾਂ 'ਤੇ ਰੱਖੋ ਇਹ ਪੌਦਾ, ਪੈਸਿਆਂ ਦੀ ਤੰਗੀ ਹੋਵੇਗੀ ਦੂਰ

2/1/2023 5:43:04 PM

ਨਵੀਂ ਦਿੱਲੀ- ਘਰ ਨੂੰ ਬੁਰੀ ਨਜ਼ਰ ਜਾਂ ਨਕਾਰਾਤਮਕਤਾ ਤੋਂ ਬਚਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਇਹ ਘਰ 'ਤੇ ਲੱਗ ਜਾਵੇ ਤਾਂ ਜ਼ਿੰਦਗੀ 'ਚ ਤਣਾਅ ਹੋਣ ਲੱਗਦਾ ਹੈ। ਵਾਸਤੂ ਸ਼ਾਸਤਰ 'ਚ ਅਜਿਹੇ ਉਪਾਅ ਦੱਸੇ ਗਏ ਹਨ ਜੋ ਘਰ ਦੀ ਨਕਾਰਾਤਮਕਤਾ ਨੂੰ ਨਾ ਸਿਰਫ਼ ਦੂਰ ਕਰਦੇ ਹਨ ਸਗੋਂ ਖੁਸ਼ਹਾਲੀ 'ਚ ਵੀ ਵਾਧਾ ਕਰਦੇ ਹਨ। 
ਘਰ 'ਚ ਰੱਖੋ ਬਾਂਸ ਦਾ ਪੌਦਾ
ਬਾਂਸ ਦੇ ਪੌਦੇ ਨੂੰ ਚੰਗੀ ਕਿਸਮਤ, ਖੁਸ਼ਹਾਲੀ ਅਤੇ ਸਕਾਰਾਤਮਕ ਊਰਜਾ ਲਿਆਉਣ ਲਈ ਮੰਨਿਆ ਜਾਂਦਾ ਹੈ। ਇਹ ਬੁਰੀ ਨਜ਼ਰ ਅਤੇ ਨਕਾਰਾਤਮਕ ਊਰਜਾ ਤੋਂ ਵੀ ਬਚਾਉਂਦਾ ਹੈ। ਬਾਂਸ ਦੇ ਪੌਦੇ ਨੂੰ ਦੱਖਣੀ ਪੂਰਬ 'ਚ ਰੱਖਣ ਨਾਲ ਘਰ 'ਚ ਵਿੱਤੀ ਸਥਿਰਤਾ ਆਉਂਦੀ ਹੈ ਅਤੇ ਇਹ ਪਰਿਵਾਰ 'ਚ ਖੁਸ਼ਹਾਲੀ ਲਿਆਉਣ 'ਚ ਮਦਦ ਕਰਦਾ ਹੈ। ਇਸ ਤਰ੍ਹਾਂ ਪੂਰਬੀ ਕੋਨੇ 'ਚ ਰੱਖਣ 'ਤੇ ਮਾਨਸਿਕ ਅਤੇ ਸਰੀਰਿਕ ਸਿਹਤ ਬਣੀ ਰਹਿੰਦੀ ਹੈ। 
ਬਾਂਸ ਦੇ ਪੌਦੇ ਨੂੰ ਆਪਣੇ ਕੰਮ ਵਾਲੀ ਥਾਂ 'ਤੇ ਵੀ ਰੱਖ ਸਕਦੇ ਹਨ। ਇਸ ਨਾਲ ਆਪਸੀ ਸਬੰਧ ਬਿਹਤਰ ਹੁੰਦੇ ਹਨ। ਵਾਤਾਵਰਨ ਸ਼ੁੱਧ ਹੁੰਦਾ ਹੈ। ਪੈਸਾ ਆਉਣ ਦੀ ਸੰਭਾਵਨਾ ਰਹਿੰਦੀ ਹੈ।
ਤਾਜ਼ੇ ਫੁੱਲ ਦੇਣਗੇ ਸਕਾਰਾਤਮਕ ਊਰਜਾ
ਘਰ ਦੇ ਫੁੱਲਦਾਨ 'ਚ ਤਾਜ਼ੇ ਫੁੱਲ ਰੱਖੋ। ਇਹ ਸਕਾਰਾਤਮਕ ਊਰਜਾ ਦਿੰਦੇ ਹਨ। ਘਰ 'ਚ ਫੁੱਲ ਰੱਖਦੇ ਸਮੇਂ ਇਕ ਗੱਲ ਦਾ ਜ਼ਰੂਰ ਧਿਆਨ ਦਿਓ। ਫੁੱਲ ਮੁਰਝਾਏ ਜਾਂ ਸੁੱਕਣ ਲੱਗਣ ਤਾਂ ਉਨ੍ਹਾਂ ਨੂੰ ਹਟਾ ਦਿਓ। ਸੁੱਕੇ ਫੁੱਲ ਘਰ-ਦਫ਼ਤਰ 'ਚ ਨਹੀਂ ਰੱਖਣੇ ਚਾਹੀਦੇ। ਜਿਸ ਤਰ੍ਹਾਂ ਤਾਜ਼ੇ ਫੁੱਲ ਸਕਾਰਾਤਮਕ ਊਰਜਾ ਦਿੰਦੇ ਹਨ ਉਸ ਤਰ੍ਹਾਂ ਬਾਸੀ ਫੁੱਲ ਨਕਾਰਾਤਮਕ ਊਰਜਾ ਲਈ ਜ਼ਿੰਮੇਦਾਰ ਹੁੰਦੇ ਹਨ। 
ਧੂਫ ਜਲਾਉਣ ਦੇ ਹਨ ਇਹ ਫ਼ਾਇਦੇ
ਖੂਸ਼ਬੂਦਾਰ ਧੂਫ ਜਲਾਉਣ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਆਕਰਸ਼ਿਤ ਹੁੰਦੀ ਹੈ। ਖੁਸ਼ਬੂ ਅਧਿਆਤਮਿਕ ਸਥਿਤੀ ਲਿਆਉਣ 'ਚ ਮਦਦ ਕਰਦੀ ਹੈ। ਧਿਆਨ ਲਈ ਵੀ ਅਨੁਕੂਲ ਹੈ। ਇਸ ਦੇ ਨਾਲ ਹੀ ਇਹ ਕਿਹਾ ਜਾਂਦਾ ਹੈ ਕਿ ਸਫੇਦ ਧੂੰਏ ਨਾਲ ਸਰੀਰਿਕ ਅਤੇ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ। ਇਹ ਨਹੀਂ ਧੂਫ ਦੀ ਖੁਸ਼ਬੂ ਨਾਲ ਸ਼ਾਂਤੀ ਦਾ ਵੀ ਅਨੁਭਵ ਹੁੰਦਾ ਹੈ। ਅਗਰਬੱਤੀ ਦੀ ਥਾਂ ਧੂਫ ਦੀ ਖੁਸ਼ਬੂ ਊਰਜਾ ਵਧਾਉਂਦੀ ਹੈ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor Aarti dhillon