Vastu Tips:ਬਰਕਤ ਅਤੇ ਖੁਸ਼ਹਾਲੀ ਲਈ ਘਰ ਦੀ ਇਸ ਦਿਸ਼ਾ 'ਚ ਰੱਖੋ ਤਿਜੋਰੀ

2/21/2022 3:34:34 PM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿੱਚ ਘਰ ਦੀ ਉੱਤਰ ਅਤੇ ਉੱਤਰ-ਪੂਰਬ ਦਿਸ਼ਾ ਬਹੁਤ ਸ਼ੁਭ ਮੰਨੀ ਜਾਂਦੀ ਹੈ। ਇਨ੍ਹਾਂ ਦਾ ਸਿੱਧਾ ਸਬੰਧ ਆਰਥਿਕ ਖੁਸ਼ਹਾਲੀ ਨਾਲ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦਿਸ਼ਾਵਾਂ 'ਚ ਕੁਝ ਖਾਸ ਚੀਜ਼ਾਂ ਰੱਖਣ ਨਾਲ ਧਨ ਦੀ ਕਮੀ ਦੂਰ ਹੁੰਦੀ ਹੈ। ਜੀਵਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਨਾਲ ਘਰ ਵਿੱਚ ਖੁਸ਼ਹਾਲੀ, ਸ਼ਾਂਤੀ ਅਤੇ ਬਰਕਤ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਘਰ ਦੀ ਕਿਸ ਦਿਸ਼ਾ 'ਚ ਕੀ-ਕੀ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ।

ਇਸ ਦਿਸ਼ਾ ਵਿੱਚ ਰੱਖੋ ਤਿਜੋਰੀ

ਵਾਸਤੂ ਅਨੁਸਾਰ ਘਰ ਦੀ ਉੱਤਰ ਦਿਸ਼ਾ ਧਨ ਦੇ ਦੇਵਤਾ ਕੁਬੇਰ ਜੀ ਦੀ ਮੰਨੀ ਜਾਂਦੀ ਹੈ। ਅਜਿਹੀ ਸਥਿਤੀ 'ਚ ਤਿਜੋਰੀ, ਅਲਮਾਰੀ ਆਦਿ ਨੂੰ ਇਸ ਦਿਸ਼ਾ 'ਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ ਇਸ ਨਾਲ ਘਰ 'ਚ ਹਮੇਸ਼ਾ ਧਨ-ਦੌਲਤ ਬਣੀ ਰਹਿੰਦੀ ਹੈ।

ਇਸ ਦਿਸ਼ਾ 'ਤੇ ਨੀਲੇ ਪਿਰਾਮਿਡ ਨੂੰ ਰੱਖੋ

ਵਾਸਤੂ ਅਨੁਸਾਰ ਘਰ ਦੀ ਉੱਤਰ ਦਿਸ਼ਾ ਵਿੱਚ ਨੀਲਾ ਪਿਰਾਮਿਡ ਰੱਖਣ ਨਾਲ ਆਰਥਿਕ ਸਥਿਤੀ ਮਜ਼ਬੂਤ ​​ਹੁੰਦੀ ਹੈ। ਇਸ ਦੇ ਨਾਲ, ਜੇ ਹੋ ਸਕੇ, ਤਾਂ ਇਸ ਦਿਸ਼ਾ ਦੀਆਂ ਕੰਧਾਂ ਨੂੰ ਨੀਲਾ ਰੰਗ ਦਿਓ।

ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ 'ਤੇ ਜ਼ਰੂਰ ਕਰੋ ਇਹ ਉਪਾਅ, ਹਮੇਸ਼ਾ ਪਰਿਵਾਰ ਰਹੇਗਾ ਖ਼ੁਸ਼ਹਾਲ

ਕੱਚ ਦੇ ਕਟੋਰੇ ਨੂੰ ਇਸ ਦਿਸ਼ਾ 'ਤੇ ਰੱਖੋ

ਚਾਂਦੀ ਦੇ ਸਿੱਕਿਆਂ ਨੂੰ ਕੱਚ ਦੇ ਵੱਡੇ ਕਟੋਰੇ 'ਚ ਪਾ ਕੇ ਘਰ ਦੇ ਉੱਤਰ ਵਾਲੇ ਪਾਸੇ ਰੱਖੋ। ਵਾਸਤੂ ਅਨੁਸਾਰ ਅਜਿਹਾ ਕਰਨ ਨਾਲ ਘਰ ਵਿੱਚ ਪੈਸੇ ਦੀ ਕਮੀ ਨਹੀਂ ਹੁੰਦੀ ਹੈ।

ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੀ ਮੂਰਤੀ ਇਸ ਦਿਸ਼ਾ 'ਤੇ ਰੱਖੋ

ਵਾਸਤੂ ਅਨੁਸਾਰ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੀ ਮੂਰਤੀ ਨੂੰ ਘਰ ਦੀ ਪੂਰਬ-ਉੱਤਰ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇੱਥੇ ਦੀਵਾ ਜਗਾ ਕੇ ਰੋਜ਼ਾਨਾ ਪੂਜਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਦਿਸ਼ਾ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ-ਪਰਿਵਾਰ 'ਤੇ ਗਣਪਤੀ ਬੱਪਾ ਅਤੇ ਦੇਵੀ ਲਕਸ਼ਮੀ ਜੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ। ਅਜਿਹਾ ਕਰਨ ਨਾਲ ਜੀਵਨ ਵਿਚ ਧਨ ਸਬੰਧੀ ਕੋਈ ਸਮੱਸਿਆ ਨਹੀਂ ਹੁੰਦੀ।

ਇਹ ਵੀ ਪੜ੍ਹੋ : Falgun Month : ਗੱਲ-ਗੱਲ 'ਤੇ ਆਉਂਦਾ ਹੈ ਗੁੱਸਾ ਤਾਂ ਇਹ ਉਪਾਅ ਤੁਹਾਨੂੰ ਬਣਾਉਣਗੇ 'ਕੂਲ' ਅਤੇ 'ਮਜ਼ਬੂਤ' ​

ਇਸ ਦਿਸ਼ਾ ਵਿਚ ਲਗਾਓ ਬੂਟਾ

ਘਰ ਦੀ ਉੱਤਰ ਦਿਸ਼ਾ ਵਿਚ ਤੁਲਸੀ ਦਾ ਪੌਦਾ ਜਾਂ ਆਂਵਲੇ ਦਾ ਦਰੱਖਤ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ  ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਅੰਨ-ਧੰਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਨਾਲ ਹੀ ਘਰ ਦੀ ਉੱਤਰ ਦਿਸ਼ਾ ਵਿਚ ਪਾਣੀ ਦੀ ਖ਼ਾਸ ਵਿਵਸਥਾ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : Jyotish Shastra : ਮਾਂ ਲਕਸ਼ਮੀ ਨੂੰ ਬਹੁਤ ਪਿਆਰਾ ਹੈ ਇਹ ਯੰਤਰ, ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹੇਗਾ ਘਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur