ਵਾਸਤੂ ਦੋਸ਼ ਤੋਂ ਨਿਜ਼ਾਤ ਪਾਉਣ ਲਈ ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਕਰੋ ਠੀਕ
8/24/2022 6:12:00 PM
ਨਵੀਂ ਦਿੱਲੀ- ਸੁਖੀ ਅਤੇ ਖੁਸ਼ਹਾਲ ਜੀਵਨ ਲਈ ਵਾਸਤੂ ਦੇ ਉਪਾਅ ਬਹੁਤ ਕਾਰਗਰ ਸਾਬਤ ਹੁੰਦੇ ਹਨ। ਜੇਕਰ ਤੁਹਾਡੇ ਘਰ ਨਾਲ ਜੁੜੀ ਹਰ ਜ਼ਰੂਰੀ ਚੀਜ਼ ਵਾਸਤੂ ਅਨੁਸਾਰ ਹੋਵੇਗੀ ਤਾਂ ਤੁਹਾਡੇ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ। ਉਧਰ ਕੁਝ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਘਰ 'ਚ ਨਕਾਰਾਤਮਕ ਊਰਜਾ ਆਉਂਦੀ ਹੈ। ਵਾਸਤੂ ਸ਼ਾਸਤਰ ਮੁਤਾਬਕ ਪੁਰਾਣੀਆਂ, ਟੁੱਟੀਆਂ-ਫੁੱਟੀਆਂ ਅਣਲੋੜੀਂਦੀਆਂ ਚੀਜ਼ਾਂ ਘਰ 'ਚ ਨਕਾਰਾਤਮਕਤਾ ਲਿਆਉਂਦੀ ਹਨ। ਇਸ ਲਈ ਸਮੇਂ-ਸਮੇਂ 'ਤੇ ਇਨ੍ਹਾਂ ਦੀ ਮੁਰੰਮਤ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ 'ਚੋਂ ਵਾਸਤੂ ਦੋਸ਼ ਦੂਰ ਕਰਨ 'ਚ ਤੁਹਾਡੇ ਘਰ ਦੀ ਸਜ਼ਾਵਟ ਮਦਦਗਾਰ ਸਾਬਤ ਹੋ ਸਕਦੀ ਹੈ। ਅੱਜ ਅਸੀਂ ਤੁਹਾਡੇ ਘਰ ਨਾਲ ਜੁੜੀਆਂ ਕੁਝ ਛੋਟੀਆਂ-ਛੋਟੀਆਂ ਚੀਜ਼ਾਂ ਦੇ ਬਾਰੇ 'ਚ ਗੱਲ ਕਰਾਂਗੇ, ਜਿਨ੍ਹਾਂ ਨੂੰ ਸਹੀ ਕਰਨ ਨਾਲ ਤੁਹਾਡੇ ਘਰ 'ਚੋਂ ਵਾਸਤੂ ਦੋਸ਼ ਦੂਰ ਹੋ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਦੇ ਬਾਰੇ 'ਚ...
ਘਰ ਨਾਲ ਜੁੜੇ ਵਾਸਤੂ ਟਿਪਸ
ਮਨ ਦੀ ਸ਼ਾਂਤੀ ਅਤੇ ਘਰ ਦੇ ਚੌਮੁੱਖੀ ਵਿਕਾਸ ਲਈ ਪੂਜਾ ਘਰ ਦਾ ਸਥਾਨ ਉੱਤਰ-ਪੂਰਬ ਭਾਵ ਇਸ਼ਾਨ ਕੋਣ 'ਤੇ ਹੋਣਾ ਚਾਹੀਦਾ। ਅਜਿਹਾ ਇਸ ਲਈ ਕਿਉਂਕਿ ਇਹ ਦੇਵਤਿਆਂ ਦਾ ਸਥਾਨ ਹੁੰਦਾ ਹੈ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਪੂਜਾ ਘਰ ਦੇ ਉਪਰ ਜਾਂ ਹੇਠਾਂ ਕਦੇ ਟਾਇਲਟ, ਰਸੋਈ ਘਰ ਜਾਂ ਪੌੜੀਆਂ ਨਾ ਹੋਣ।
ਘਰ ਦੇ ਅੰਦਰ ਲੱਗੇ ਹੋਏ ਮੱਕੜੀ ਦੇ ਜਾਲੇ, ਧੂੜ-ਗੰਦਗੀ ਨੂੰ ਸਮੇਂ-ਸਮੇਂ 'ਤੇ ਹਟਾਉਂਦੇ ਰਹਿਣਾ ਚਾਹੀਦਾ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਨਹੀਂ ਰਹਿੰਦੀ। ਜੇਕਰ ਤੁਸੀਂ ਘਰ 'ਚ ਪੌਦੇ ਲਗਾਏ ਹਨ ਤਾਂ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਪਾਣੀ ਦਿੰਦੇ ਰਹੋ।
ਉਧਰ ਜੇਕਰ ਕੋਈ ਪੌਦਾ ਸੁੱਕ ਜਾਵੇ ਤਾਂ ਉਸ ਨੂੰ ਤੁਰੰਤ ਉਥੋਂ ਹਟਾ ਦਿਓ।
ਘਰ ਦੇ ਦਰਵਾਜ਼ੇ ਨੂੰ ਖੋਲਦੇ ਜਾਂ ਬੰਦ ਕਰਦੇ ਸਮੇਂ ਜੇਕਰ ਆਵਾਜ਼ ਆਉਂਦੀ ਹੈ ਤਾਂ ਉਸ ਨੂੰ ਸਹੀ ਕਰਵਾ ਲਓ। ਦਰਵਾਜ਼ੇ 'ਚੋਂ ਨਿਕਲਣ ਵਾਲੀ ਆਵਾਜ਼ ਨਕਾਰਾਤਮਕ ਊਰਜਾ ਲਿਆਉਂਦੀ ਹੈ।
ਵਾਸਤੂ ਅਨੁਸਾਰ ਕਦੇ ਵੀ ਦੱਖਣੀ ਦਿਸ਼ਾ ਵੱਲ ਪੈਰ ਕਰਕੇ ਨਹੀਂ ਸੌਣਾ ਚਾਹੀਦਾ। ਅਜਿਹਾ ਕਰਨਾ ਸ਼ੁੱਭ ਨਹੀਂ ਹੁੰਦਾ ਹੈ।
ਉਧਰ ਪੂਰਬ ਦਿਸ਼ਾ 'ਚ ਸਿਰ ਅਤੇ ਪੱਛਮੀ ਦਿਸ਼ਾ 'ਚ ਪੈਰ ਕਰਕੇ ਸੌਣ ਨਾਲ ਅਧਿਆਤਮਿਕ ਭਾਵਨਾਵਾਂ 'ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਘਰ 'ਚ ਕੰਢੇਦਾਰ ਝਾੜੀਆਂ ਵਾਲੇ ਪੌਦੇ ਵੀ ਨਹੀਂ ਲਗਾਉਣੇ ਚਾਹੀਦੇ। ਵਾਸਤੂ ਅਨੁਸਾਰ ਅਜਿਹੇ ਪੌਦੇ ਘਰ 'ਚ ਨਕਾਰਾਤਮਕਤਾ ਲਿਆਉਂਦੇ ਹਨ।