Vastu Tips: ਜਾਣੋ ਘਰ ''ਚ ਫਿਟਕਰੀ ਰੱਖਣ ਨਾਲ ਕੀ ਹੁੰਦਾ ਹੈ ਲਾਭ?
9/23/2025 4:30:35 PM

ਵੈੱਬ ਡੈਸਕ- ਵਾਸਤੂ ਸ਼ਾਸਤਰ ਅਤੇ ਜੋਤਿਸ਼ ਦੇ ਅਨੁਸਾਰ, ਘਰ 'ਚ ਫਿਟਕਰੀ ਰੱਖਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਫਿਟਕਰੀ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਇਸ ਨਾਲ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਧਨ-ਲਾਭ ਦੇ ਯੋਗ ਬਣਦੇ ਹਨ।
ਧਨ ਵਾਲੀ ਜਗ੍ਹਾ 'ਤੇ ਰੱਖਣ ਦੇ ਲਾਭ
ਵਾਸਤੂ ਅਨੁਸਾਰ, ਜੇ ਤਿਜੋਰੀ ਜਾਂ ਧਨ ਰੱਖਣ ਵਾਲੀ ਜਗ੍ਹਾ 'ਤੇ ਲਾਲ ਕੱਪੜੇ 'ਚ ਬੰਨ੍ਹ ਕੇ ਫਿਟਕਰੀ ਰੱਖੀ ਜਾਵੇ, ਤਾਂ ਆਰਥਿਕ ਸੰਕਟ ਅਤੇ ਧਨ ਸੰਬੰਧੀ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
ਵਾਸਤੂ ਦੋਸ਼ ਦੂਰ ਕਰਨ ਲਈ
ਕਮਰੇ 'ਚ ਫਿਟਕਰੀ ਰੱਖਣ ਨਾਲ ਵਾਸਤੂ ਦੋਸ਼ ਦੂਰ ਹੋ ਜਾਂਦੇ ਹਨ। ਇਹ ਘਰ ਦੇ ਮਾਹੌਲ 'ਚ ਸਕਾਰਾਤਮਕ ਊਰਜਾ ਵਧਾਉਂਦੀ ਹੈ ਅਤੇ ਨਕਾਰਾਤਮਕਤਾ ਨੂੰ ਖ਼ਤਮ ਕਰਦੀ ਹੈ।
ਬਾਥਰੂਮ 'ਚ ਫਿਟਕਰੀ
ਬਾਥਰੂਮ 'ਚ ਇਕ ਕਟੋਰੀ 'ਚ ਫਿਟਕਰੀ ਰੱਖਣ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਇਸ ਨਾਲ ਘਰ ਦਾ ਵਾਤਾਵਰਣ ਸ਼ੁੱਧ ਅਤੇ ਤਾਜ਼ਗੀ ਭਰਿਆ ਬਣਦਾ ਹੈ।
ਪਰਿਵਾਰ 'ਚ ਸੁੱਖ-ਸ਼ਾਂਤੀ ਲਈ
ਸੌਂਣ ਤੋਂ ਪਹਿਲਾਂ ਇਕ ਗਿਲਾਸ ਪਾਣੀ 'ਚ ਫਿਟਕਰੀ ਦਾ ਟੁਕੜਾ ਰੱਖ ਕੇ ਉਸ ਨੂੰ ਢੱਕ ਦੇਣਾ ਚਾਹੀਦਾ ਹੈ। ਸਵੇਰੇ ਇਹ ਵਗਦੇ ਪਾਣੀ 'ਚ ਵਹਾਅ ਦੇਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
ਪੈਸੇ ਵਾਲੇ ਬਟੂਏ 'ਚ ਫਿਟਕਰੀ
ਪੈਸੇ ਵਾਲੇ ਪਰਸ 'ਚ ਫਿਟਕਰੀ ਦਾ ਛੋਟਾ ਟੁਕੜਾ ਰੱਖਣਾ ਸ਼ੁੱਭ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਧਨ-ਲਾਭ ਦੇ ਯੋਗ ਬਣਦੇ ਹਨ ਅਤੇ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8