vastu Tips:ਘਰ ''ਚ ਇਨ੍ਹਾਂ ਜਾਨਵਰਾਂ ਦੀਆਂ ਮੂਰਤੀਆਂ ਰੱਖਣ ਨਾਲ ਮਿਲੇਗੀ ਕਰੀਅਰ ''ਚ ਤਰੱਕੀ

4/19/2023 5:46:42 PM

ਨਵੀਂ ਦਿੱਲੀ- ਬਹੁਤ ਸਾਰੇ ਲੋਕ ਆਪਣੇ ਘਰ ਨੂੰ ਡੈਕੋਰੇਟਿਵ ਆਈਟਮਸ ਨਾਲ ਸਜਾਉਣਾ ਪਸੰਦ ਕਰਦੇ ਹਨ। ਡੈਕੋਰੇਟਿਵ ਆਈਟਮਸ ਤੋਂ ਇਲਾਵਾ ਘਰ 'ਚ ਜਾਨਵਰਾਂ ਦੀਆਂ ਮੂਰਤੀਆਂ ਵੀ ਰੱਖਦੇ ਹਨ। ਜੋਤਿਸ਼ ਸ਼ਾਸਤਰ 'ਚ ਜਾਨਵਰਾਂ ਦਾ ਬਹੁਤ ਹੀ ਮਹੱਤਵ ਦੱਸਿਆ ਗਿਆ ਹੈ ਕਿਉਂਕਿ ਹਰ ਕੋਈ ਜਾਨਵਰ ਕਿਸੇ ਨਾ ਕਿਸੇ ਗ੍ਰਹਿ ਨਾਲ ਜ਼ਰੂਰ ਜੁੜਿਆ ਹੁੰਦਾ ਹੈ। ਅਜਿਹੇ 'ਚ ਇਨ੍ਹਾਂ ਜਾਨਵਰਾਂ ਦੀਆਂ ਮੂਰਤੀਆਂ ਘਰ 'ਚ ਰੱਖਣ ਨਾਲ ਕਈ ਲਾਭ ਮਿਲਦੇ ਹਨ। ਚੱਲੋ ਅੱਜ ਤੁਹਾਨੂੰ ਕੁਝ ਅਜਿਹੀਆਂ ਮੂਰਤੀਆਂ ਦੱਸਦੇ ਹਾਂ ਜਿਨ੍ਹਾਂ ਨੂੰ ਘਰ 'ਚ ਰੱਖਣ ਨਾਲ ਸ਼ੁਭਤਾ ਆਵੇਗੀ। ਆਓ ਜਾਣਦੇ ਹਾਂ ਕਿ ਇਨ੍ਹਾਂ ਦੇ ਬਾਰੇ 'ਚ...
ਗਾਂ ਦੀ ਮੂਰਤੀ
ਮਾਨਵਤਾਵਾਂ ਮੁਤਾਬਕ ਹਿੰਦੂ ਧਰਮ 'ਚ ਗਾਂ ਨੂੰ ਬਹੁਤ ਹੀ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਅਜਿਹੇ 'ਚ ਵਾਸਤੂ ਮਾਨਵਤਾਵਾਂ ਦੇ ਅਨੁਸਾਰ ਘਰ 'ਚ ਇਸ ਦੀ ਮੂਰਤੀ ਰੱਖਣੀ ਸ਼ੁਭ ਮੰਨੀ ਜਾਂਦੀ ਹੈ। ਇਸ ਨਾਲ ਘਰ 'ਚ ਧਨ-ਦੌਲਤ ਅਤੇ ਪਾਜ਼ੇਟੀਵਿਟੀ ਦਾ ਸੰਚਾਰ ਹੁੰਦਾ ਹੈ। 
ਹਾਥੀ ਦੀ ਮੂਰਤੀ
ਹਾਥੀ ਨੂੰ ਸੁੱਖ-ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੇ 'ਚ ਇਸ ਨੂੰ ਘਰ 'ਚ ਰੱਖਣ ਨਾਲ ਧਨ 'ਚ ਵਾਧਾ ਹੁੰਦਾ ਹੈ। ਇਸ ਮੂਰਤੀ ਨੂੰ ਘਰ 'ਚ ਰੱਖਣਾ ਕਾਫ਼ੀ ਸ਼ੁਭ ਮੰਨਿਆ ਜਾਂਦਾ ਹੈ। 

ਇਹ ਵੀ ਪੜ੍ਹੋ-ਫਰਵਰੀ 'ਚ ESIC ਨੇ ਜੋੜੇ 16.03 ਲੱਖ ਨਵੇਂ ਮੈਂਬਰ
ਹੰਸਾਂ ਦਾ ਜੋੜਾ
ਵਾਸਤੂ ਸ਼ਾਸਤਰ ਦੀ ਮੰਨੀਏ ਤਾਂ ਘਰ 'ਚ ਹੰਸਾਂ ਦਾ ਜੋੜਾ ਡਰਾਇੰਗ ਰੂਮ ਜਾਂ ਬੈੱਡਰੂਮ 'ਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਪਤੀ-ਪਤਨੀ ਦੇ ਰਿਸ਼ਤੇ 'ਚ ਮਿਠਾਸ ਆਉਂਦੀ ਹੈ ਅਤੇ ਘਰ ਦੇ ਮੈਂਬਰਾਂ ਵਿਚਾਲੇ ਪਿਆਰ ਵੀ ਵਧਣ ਲੱਗਦਾ ਹੈ। 
ਚਿੜੀਆਂ ਦੀ ਮੂਰਤੀ
ਘਰ 'ਚ ਚਿੜੀਆਂ ਦੀ ਮੂਰਤੀ ਦਾ ਜੋੜਾ ਰੱਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ 'ਚ ਰੱਖਣ ਨਾਲ ਵਿਆਹੁਤਾ ਜੀਵਨ ਦੇ ਕਸ਼ਟ ਦੂਰ ਹੋਣਗੇ ਅਤੇ ਪਰਿਵਾਰ 'ਚ ਵੀ ਆਪਸੀ ਤਾਲਮੇਲ ਵਧਦਾ ਹੈ। ਇਸ ਤੋਂ ਇਲਾਵਾ ਵਿਵਾਦ ਅਤੇ ਕਲੇਸ਼ ਵੀ ਦੂਰ ਹੁੰਦੇ ਹਨ। 
ਬਾਂਦਰ ਦੀ ਮੂਰਤੀ
ਘਰ 'ਚ ਬਾਂਦਰ ਦੀ ਮੂਰਤੀ ਰੱਖਣਾ ਵੀ ਕਾਫ਼ੀ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਘਰ 'ਚ ਰੱਖਣ ਨਾਲ ਵਿਅਕਤੀ 'ਚ ਚਤੁਰਾਈ ਆਉਂਦੀ ਹੈ ਅਤੇ ਉਲਟ ਸਥਿਤੀ 'ਚ ਵੀ ਵਿਅਕਤੀ 'ਚ ਹੌਂਸਲਾ ਬਣਿਆ ਰਹਿੰਦਾ ਹੈ। ਕਿਸੇ ਵੀ ਤਰ੍ਹਾਂ ਦੀ ਨਵੀਂ ਸ਼ੁਰੂਆਤ ਤੋਂ ਪਹਿਲਾਂ ਇਸ ਨਾਲ ਵਿਅਕਤੀ ਦੇ ਜੀਵਨ 'ਚ ਧਨ ਲਾਭ ਦੇ ਯੋਗ ਬਣਦੇ ਹਨ। 

ਇਹ ਵੀ ਪੜ੍ਹੋ-ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ
ਹਿਰਨ ਦੀ ਮੂਰਤੀ
ਹਿਰਨ ਦੀ ਮੂਰਤੀ ਵੀ ਘਰ 'ਚ ਰੱਖਣੀ ਸ਼ੁਭ ਮੰਨੀ ਜਾਂਦੀ ਹੈ। ਮਾਨਵਤਾਵਾਂ ਅਨੁਸਾਰ ਇਸ ਨੂੰ ਘਰ 'ਚ ਰੱਖਣ ਨਾਲ ਨੌਕਰੀ ਅਤੇ ਕਰੀਅਰ 'ਚ ਤਰੱਕੀ ਮਿਲਦੀ ਹੈ। 
ਸੱਪ ਦੀ ਮੂਰਤੀ
ਘਰ 'ਚ ਸੱਪ ਦੀ ਮੂਰਤੀ ਰੱਖਣ ਨਾਲ ਨੈਗੇਟਿਵ ਐਨਰਜੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਵਿਅਕਤੀ 'ਚ ਦ੍ਰਿੜ ਸੰਕਲਪ ਵਧਦਾ ਹੈ। ਇਹ ਮੂਰਤੀ ਵਿਅਕਤੀ ਨੂੰ ਕਾਰਜ ਖੇਤਰ 'ਚ ਸਫ਼ਲਤਾ ਦਿਵਾਉਣ 'ਚ ਮਦਦ ਕਰਦੀ ਹੈ। 
ਸ਼ੇਰ ਦੀ ਮੂਰਤੀ
ਇਸ ਮੂਰਤੀ ਨੂੰ ਘਰ 'ਚ ਰੱਖਣ ਨਾਲ ਵਿਅਕਤੀ 'ਚ ਸਾਹਸ ਆਉਂਦਾ ਹੈ। ਇਸ ਤੋਂ ਇਲਾਵਾ ਵਿਅਕਤੀ ਦੀ ਫ਼ੈਸਲੇ ਲੈਣ ਦੀ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ। ਵਿਅਕਤੀਤਵ 'ਚ ਤੇਜ਼ੀ ਆਉਂਦੀ ਹੈ। 
ਤੋਤੇ ਦੀ ਮੂਰਤੀ
ਘਰ 'ਚ ਤੋਤੇ ਦੀ ਮੂਰਤੀ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਨਵਤਾਵਾਂ ਦੇ ਅਨੁਸਾਰ ਇਸ ਨੂੰ ਪਾਜ਼ੇਟਿਵਿਟੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਵਿਅਕਤੀ ਦੇ ਜੀਵਨ 'ਚ ਖੁਸ਼ੀਆਂ ਵੀ ਆਉਂਦੀਆਂ ਹਨ। 

ਇਹ ਵੀ ਪੜ੍ਹੋ-ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor Aarti dhillon