Vastu Tips : ਦੱਖਣ ਦਿਸ਼ਾ ''ਚ ਰੱਖੀਆਂ ਇਨ੍ਹਾਂ ਚੀਜ਼ਾਂ ਨਾਲ ਘਰ ''ਚ ਹੋਵੇਗੀ ਪੈਸੇ ਦੀ ਬਰਸਾਤ

7/5/2023 4:48:35 PM

ਨਵੀਂ ਦਿੱਲੀ- ਬਹੁਤ ਸਾਰੇ ਲੋਕ ਆਪਣੇ ਘਰ ਦਾ ਨਿਰਮਾਣ ਵਾਸਤੂ ਦੇ ਅਨੁਸਾਰ ਕਰਵਾਉਂਦੇ ਹਨ। ਇਸ ਸ਼ਾਸਤਰ 'ਚ ਦਿਸ਼ਾਵਾਂ ਦਾ ਖ਼ਾਸ ਮਹੱਤਵ ਹੁੰਦਾ ਹੈ। ਘਰ 'ਚ ਮੌਜੂਦ ਹਰ ਚੀਜ਼ ਦੀ ਇਸ ਸ਼ਾਸਤਰ 'ਚ ਇਕ ਦਿਸ਼ਾ ਦੱਸੀ ਗਈ ਹੈ। ਜੇਕਰ ਇਸ ਦੇ ਅਨੁਸਾਰ ਘਰ ਦੇ ਸਾਮਾਨ ਨੂੰ ਨਾ ਰੱਖਿਆ ਜਾਵੇ ਤਾਂ ਘਰ 'ਚ ਨੈਗੇਟਿਵ ਊਰਜਾ ਫੈਲਣ ਲੱਗਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਚੀਜ਼ਾਂ ਦਾ ਗਲਤ ਪ੍ਰਭਾਵ ਘਰ ਦੇ ਮੈਂਬਰਾਂ 'ਤੇ ਵੀ ਪੈਂਦਾ ਹੈ। ਇਸ ਸ਼ਾਸਤਰ 'ਚ ਦੱਖਣ ਦਿਸ਼ਾ ਨੂੰ ਲੈ ਕੇ ਕੁਝ ਖ਼ਾਸ ਨਿਯਮ ਦੱਸੇ ਗਏ ਹਨ। 
ਕਿਉਂਕਿ ਇਹ ਦਿਸ਼ਾ ਯਮ ਅਤੇ ਪਿੱਤਰਾਂ ਦੀ ਮੰਨੀ ਜਾਂਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਥੇ ਕਿਹੜੀ ਚੀਜ਼ ਰੱਖਣੀ ਸ਼ੁਭ ਮੰਨੀ ਜਾਂਦੀ ਹੈ। 
ਝਾੜੂ 
ਦੱਖਣੀ ਦਿਸ਼ਾ 'ਚ ਝਾੜੂ ਰੱਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਮਾਨਵਤਾਵਾਂ ਦੇ ਅਨੁਸਾਰ ਇਸ ਨਾਲ ਤੁਹਾਨੂੰ ਘਰ 'ਚ ਧਨ ਲਾਭ ਹੋ ਸਕਦਾ ਹੈ। ਕਿਉਂਕਿ ਝਾੜੂ ਨੂੰ ਮਾਂ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੇ 'ਚ ਇਥੇ ਝਾੜੂ ਰੱਖਣ ਨਾਲ ਘਰ 'ਚ ਖੁਸ਼ੀਆਂ ਆਉਂਦੀਆਂ ਹਨ। 
ਸਿਰ੍ਹਾਣਾ
ਬੈੱਡ ਦਾ ਸਿਰ੍ਹਾਣਾ ਇਸ ਦਿਸ਼ਾ 'ਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਸੋਂਦੇ ਸਮੇਂ ਜੇਕਰ ਸਿਰ ਦੱਖਣ ਤੇ ਪੈਰ ਉੱਤਰ ਦਿਸ਼ਾ 'ਚ ਹੋਣ ਤਾਂ ਅਜਿਹਾ ਮੰਨਿਆ ਜਾਂਦਾ ਹੈ ਕਿ ਮਨ 'ਚ ਚੰਗੇ ਵਿਚਾਰ ਆਉਣਗੇ ਅਤੇ ਨੀਂਦ ਵੀ ਚੰਗੀ ਆਵੇਗੀ। ਇਸ ਤੋਂ ਇਲਾਵਾ ਇਥੇ ਸਿਰ੍ਹਾਣਾ ਰੱਖਣ ਨਾਲ ਵਿਆਹੁਤਾ ਜੀਵਨ ਵੀ ਖੁਸ਼ਹਾਲ ਰਹਿੰਦਾ ਹੈ।
ਫਿਨਿਕਸ ਚਿੜੀਆਂ
ਫਿਨਿਕਸ ਚਿੜੀਆਂ ਦੱਖਣੀ ਦਿਸ਼ਾ 'ਚ ਲਗਾਉਣੀਆਂ ਬਹੁਤ ਸ਼ੁਭ ਮੰਨੀਆਂ ਜਾਂਦੀਆਂ ਹਨ। ਇਸ ਨੂੰ ਘਰ 'ਚ ਖੁਸ਼ਹਾਲੀ ਦਾ ਸੰਕੇਤ ਮੰਨਿਆ ਜਾਂਦਾ ਹੈ। ਅਜਿਹੇ 'ਚ ਇਸ ਨੂੰ ਘਰ 'ਚ ਲਗਾਉਣ ਨਾਲ ਨਾ-ਪੱਖੀ ਊਰਜਾ ਦੂਰ ਹੁੰਦੀ ਹੈ। ਤੁਸੀਂ ਲਿਵਿੰਗ ਰੂਮ 'ਚ ਇਸ ਤਸਵੀਰ ਨੂੰ ਲਗਾ ਸਕਦੇ ਹੋ। 
ਜੈੱਡ ਪਲਾਂਟ
ਜੈੱਡ ਪਲਾਂਟ ਨੂੰ ਲਗਾਉਣ ਲਈ ਵੀ ਇਹ ਦਿਸ਼ਾ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ। ਮਾਨਵਤਾਵਾਂ ਦੇ ਅਨੁਸਾਰ ਤੁਸੀਂ ਇਸ ਨੂੰ ਹਾਲ ਜਾਂ ਫਿਰ ਡਰਾਇੰਗ ਰੂਮ 'ਚ ਲਗਾ ਸਕਦੇ ਹੋ। ਇਹ ਦਿਸ਼ਾ ਸ਼ੁੱਕਰ ਗ੍ਰਹਿ ਦੀ ਵੀ ਮੰਨੀ ਜਾਂਦੀ ਹੈ ਅਜਿਹੇ 'ਚ ਇਥੇ ਪੌਦੇ ਲਗਾਉਣ ਨਾਲ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। 
ਪੈਸੇ ਅਤੇ ਗਹਿਣੇ
ਇਸ ਤੋਂ ਇਲਾਵਾ ਕੋਈ ਵੀ ਕੀਮਤੀ ਸਾਮਾਨ ਅਤੇ ਗਹਿਣੇ ਵੀ ਇਥੇ ਰੱਖਣੇ ਸ਼ੁਭ ਮੰਨੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਥੇ ਇਹ ਚੀਜ਼ਾਂ ਰੱਖਣ ਨਾਲ ਇਨ੍ਹਾਂ ਦੀ ਕੀਮਤ ਕਈ ਗੁਣਾ ਵਧ ਜਾਂਦੀ ਹੈ। ਅਲਮਾਰੀ ਨੂੰ ਵੀ ਤੁਸੀਂ ਇਸ ਦਿਸ਼ਾ 'ਚ ਰੱਖ ਸਕਦੇ ਹੋ। 


Aarti dhillon

Content Editor Aarti dhillon