ਸਕਾਰਾਤਮਕ ਊਰਜਾ ਨਾਲ ਭਰ ਜਾਵੇਗਾ ਤੁਹਾਡਾ ਘਰ, ਅੱਜ ਹੀ ਅਪਣਾਓ ਇਹ Vastu Tips

2/26/2023 4:12:43 PM

ਨਵੀਂ ਦਿੱਲੀ- ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਘਰ ਧਨ-ਦੌਲਤ ਨਾਲ ਭਰਿਆ ਰਹੇ, ਘਰ ਵਿਚ ਕੋਈ ਕਮੀ ਨਾ ਰਹੇ। ਇਸ ਦੇ ਲਈ ਅਸੀਂ ਘਰ ਦੀ ਸਫ਼ਾਈ, ਕੰਧਾਂ ਨੂੰ ਪੇਂਟ ਕਰਨ ਅਤੇ ਕਮਰੇ ਨੂੰ ਸਹੀ ਦਿਸ਼ਾ ਵਿਚ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਵਾਸਤੂ ਮਾਨਤਾਵਾਂ ਦੇ ਮੁਤਾਬਕ ਜੇਕਰ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਹੀ ਘਰ 'ਚ ਸੁੱਖ ਅਤੇ ਖੁਸ਼ਹਾਲੀ ਆਉਂਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਜਦੋਂ ਵੀ ਕੁਝ ਹੁੰਦਾ ਹੈ, ਇਹ ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ। ਇਸ ਤੋਂ ਇਲਾਵਾ ਘਰ ਦੀਆਂ ਕੁਝ ਚੀਜ਼ਾਂ ਦਾ ਬਦਲਾਅ ਕਰਕੇ ਤੁਸੀਂ ਘਰ ਦੀ ਊਰਜਾ ਨੂੰ ਬਦਲ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਸਾਫ਼ ਹੋਣਾ ਚਾਹੀਦਾ ਹੈ ਘਰ
ਘਰ ਵਿਚ ਸਕਾਰਾਤਮਕ ਊਰਜਾ ਬਣਾਈ ਰੱਖਣ ਲਈ ਆਪਣੇ ਘਰ ਨੂੰ ਹਰ ਸਮੇਂ ਸਾਫ਼-ਸੁਥਰਾ ਰੱਖੋ। ਘਰ ਦੇ ਕਿਸੇ ਵੀ ਕੋਨੇ ਵਿਚ ਕੂੜਾ ਇਕੱਠਾ ਨਾ ਹੋਣ ਦਿਓ। ਮੁੱਖ ਤੌਰ 'ਤੇ ਉਨ੍ਹਾਂ ਕੋਨਿਆਂ ਨੂੰ ਸਾਫ਼ ਰੱਖੋ ਜਿੱਥੇ ਹਰ ਕਿਸੇ ਦੀ ਨਜ਼ਰ ਪੈਂਦੀ ਹੋਵੇ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਆਵੇਗੀ।

ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਘਰ ਵਿਚ ਆਉਣ ਦਿਓ ਸੂਰਜ ਦੀ ਰੌਸ਼ਨੀ
ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਕਾਰਾਤਮਕ ਰੱਖਣ ਲਈ ਘਰ ਵਿਚ ਸੂਰਜ ਦੀ ਰੌਸ਼ਨੀ ਜ਼ਰੂਰੀ ਹੈ। ਸੂਰਜ ਦੀ ਰੌਸ਼ਨੀ ਵਿਚ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਅਤੇ ਦਿਮਾਗ ਵਿਚ ਊਰਜਾ ਦਾ ਸੰਚਾਰ ਕਰਦੇ ਹਨ। ਰੋਜ਼ਾਨਾ ਘੱਟੋ-ਘੱਟ 3 ਘੰਟੇ ਸੂਰਜ ਦੀ ਰੌਸ਼ਨੀ ਨੂੰ ਘਰ ਵਿਚ ਆਉਣ ਦਿਓ, ਇਸ ਨਾਲ ਵੀ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ।
ਅਰੋਮਾ ਆਇਲ ਜਲਾਓ
ਘਰ 'ਚ ਅਰੋਮਾ ਆਇਲ ਜ਼ਰੂਰ ਜਲਾਓ, ਇਸ ਦੀ ਖੁਸ਼ਬੂ ਨਾਲ ਘਰ 'ਚ ਸਕਾਰਾਤਮਕ ਊਰਜਾ ਅਤੇ ਸ਼ਾਂਤੀ ਬਣੀ ਰਹੇਗੀ। ਇਸ ਤੋਂ ਇਲਾਵਾ ਸ਼ਾਮ ਨੂੰ ਘਰ 'ਚ ਕਪੂਰ ਲਗਾਓ। ਕਪੂਰ ਦਾ ਧੂੰਆਂ ਪੂਰੇ ਘਰ ਵਿਚ ਫੈਲਾਉਣ ਨਾਲ ਘਰ ਵਿਚ ਸਕਾਰਾਤਮਕ ਊਰਜਾ ਆਵੇਗੀ ਅਤੇ ਘਰ ਵਿਚ ਮੌਜੂਦ ਊਰਜਾ ਦੇ ਕਾਰਨ ਤੁਹਾਡਾ ਮਨ ਹਮੇਸ਼ਾ ਸ਼ਾਂਤ ਰਹੇਗਾ।

ਇਹ ਵੀ ਪੜ੍ਹੋ-IT ਇੰਡੈਕਸ ਰਿਪੋਰਟ : ਭਾਰਤ ਨੂੰ ਮਿਲਿਆ 42ਵਾਂ ਸਥਾਨ, 55 ਦੇਸ਼ ਸਨ ਸ਼ਾਮਲ
ਮੁੱਖ ਗੇਟ ਨੂੰ ਖਾਲੀ ਰੱਖੋ
ਘਰ ਦੇ ਮੁੱਖ ਗੇਟ ਨੂੰ ਹਮੇਸ਼ਾ ਖਾਲੀ ਰੱਖੋ, ਇੱਥੇ ਕੋਈ ਵੀ ਭਾਰੀ ਸਮਾਨ ਨਾ ਰੱਖੋ। ਕੋਈ ਵੀ ਭਾਰੀ ਚੀਜ਼ ਰੱਖਣ ਨਾਲ ਘਰ 'ਚ ਆਉਣ ਵਾਲੀ ਊਰਜਾ 'ਤੇ ਅਸਰ ਪੈਂਦਾ ਹੈ ਅਤੇ ਉਸ ਥਾਂ 'ਤੇ ਨਕਾਰਾਤਮਕ ਊਰਜਾ ਆ ਸਕਦੀ ਹੈ।
ਬਾਂਸ ਦਾ ਬੂਟਾ ਲਗਾਓ
ਘਰ ਦੇ ਪੂਰਬੀ ਕੋਨੇ 'ਚ ਬਾਂਸ ਦਾ ਬੂਟਾ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਅਨੁਸਾਰ ਇਸ ਨਾਲ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਦੱਖਣ-ਪੂਰਬ ਦਿਸ਼ਾ 'ਚ ਬਾਂਸ ਦਾ ਬੂਟਾ ਰੱਖਣ ਨਾਲ ਆਰਥਿਕ ਲਾਭ ਮਿਲਦਾ ਹੈ ਅਤੇ ਪਰਿਵਾਰ 'ਚ ਸੁੱਖ ਅਤੇ ਖੁਸ਼ਹਾਲੀ ਰਹਿੰਦੀ ਹੈ।
ਚਿੱਟੀਆਂ ਮੋਮਬੱਤੀਆਂ
ਘਰ ਵਿਚ ਸਫ਼ੈਦ ਮੋਮਬੱਤੀਆਂ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਦਾ ਮਾਹੌਲ ਸਕਾਰਾਤਮਕ ਰਹਿੰਦਾ ਹੈ। ਮਾਨਤਾਵਾਂ ਦੇ ਅਨੁਸਾਰ, ਚਿੱਟੀਆਂ ਮੋਮਬੱਤੀਆਂ ਘਰ ਦੀ ਨਕਾਰਾਤਮਕ ਊਰਜਾ ਨੂੰ ਸਕਾਰਾਤਮਕ ਊਰਜਾ ਵਿਚ ਬਦਲਦੀਆਂ ਹਨ। ਘਰ ਦੀ ਉੱਤਰ-ਪੂਰਬ ਅਤੇ ਦੱਖਣ ਦਿਸ਼ਾ ਵਿਚ ਮੋਮਬੱਤੀ ਜਗਾਉਣ ਨਾਲ ਘਰ ਵਿਚ ਸੁੱਖ-ਸ਼ਾਂਤੀ ਆਉਂਦੀ ਹੈ।

ਇਹ ਵੀ ਪੜ੍ਹੋ-ਭਾਰਤ ਨਾਲ ‘ਫਰੈਂਡਸ਼ੋਰਿੰਗ’ ਦਾ ਰੁਖ ਅਪਣਾਉਣ ’ਚ ਜੁਟਿਆ ਅਮਰੀਕਾ : ਯੇਲੇਨ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor Aarti dhillon