Vastu Tips: ਪੂਜਾ ਘਰ 'ਚ ਭੁੱਲ ਕੇ ਵੀ ਨਾ ਕਰੋ ਗਲਤੀਆਂ, ਨਹੀਂ ਤਾਂ ਕਰਨਾ ਪਵੇਗਾ ਕੰਗਾਲੀ ਦਾ ਸਾਹਮਣਾ
3/8/2023 1:17:27 PM
ਮੁੰਬਈ- ਹਰ ਘਰ 'ਚ ਇਕ ਪੂਜਾ ਘਰ ਜ਼ਰੂਰ ਹੁੰਦਾ ਹੈ। ਪੂਜਾ ਘਰ ਨੂੰ ਘਰ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਕਿਉਂਕਿ ਇਥੇ ਵੱਖ-ਵੱਖ ਤਰ੍ਹਾਂ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਜਾਂਦੀਆਂ ਹਨ। ਇਸ ਲਈ ਵਾਸਤੂ ਮਾਨਵਤਾਵਾਂ ਦੇ ਅਨੁਸਾਰ ਪੂਜਾ ਰੂਮ ਨੂੰ ਲੈ ਕੇ ਕਈ ਸਾਰੇ ਨਿਯਮ ਦੱਸੇ ਗਏ ਹਨ ਜਿਨ੍ਹਾਂ ਦਾ ਪਾਲਣ ਕਰਨ ਨਾਲ ਘਰ 'ਚ ਪਾਜ਼ੇਟਿਵ ਐਨਰਜੀ ਦਾ ਸੰਚਾਰ ਹੁੰਦਾ ਹੈ ਅਤੇ ਘਰ 'ਚ ਸੁੱਖ-ਸ਼ਾਂਤੀ ਦੀ ਸ਼ੁਰੂਆਤ ਵੀ ਹੁੰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਪੂਜਾ ਰੂਮ ਨਾਲ ਜੁੜੇ ਕੁਝ ਅਜਿਹੇ ਨਿਯਮ...
ਨਾ ਰੱਖੋ ਅਜਿਹੀਆਂ ਮੂਰਤੀਆਂ
ਮਾਨਵਤਾਵਾਂ ਦੇ ਅਨੁਸਾਰ ਪੂਜਾ ਰੂਮ 'ਚ ਕਦੇ ਵੀ ਰਾਹੂ-ਕੇਤੂ, ਸ਼ਨੀ ਦੇਵ ਅਤੇ ਕਾਲੀ ਮਾਂ ਦੀ ਮੂਰਤੀ ਸਥਾਪਿਤ ਨਹੀਂ ਕਰਨੀ ਚਾਹੀਦੀ। ਇਸ ਨਾਲ ਘਰ 'ਚ ਨੈਗੇਟਿਵ ਊਰਜਾ ਦਾ ਆਗਮਨ ਹੁੰਦਾ ਹੈ।
ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਦਿਸ਼ਾ ਦਾ ਰੱਖੋ ਧਿਆਨ
ਪੂਜਾ ਰੂਮ ਉੱਤਰ-ਪੂਰਬ ਦਿਸ਼ਾ 'ਚ ਬਣਵਾਉਣਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਸ਼ਾ ਨੂੰ ਦੇਵ ਦਿਸ਼ਾ ਕਿਹਾ ਜਾਂਦਾ ਹੈ। ਇਸ ਦਿਸ਼ਾ 'ਚ ਪਾਜ਼ੇਟਿਵ ਐਨਰਜੀ ਦਾ ਵੀ ਵਾਸ ਹੁੰਦਾ ਹੈ। ਪਰ ਜੇਕਰ ਤੁਸੀਂ ਇਸ ਦਿਸ਼ਾ 'ਚ ਪੂਜਾ ਘਰ ਨਹੀਂ ਬਣਵਾ ਪਾਓ ਤਾਂ ਤੁਸੀਂ ਪੂਰਬ ਦਿਸ਼ਾ 'ਚ ਵੀ ਪੂਜਾ ਘਰ ਬਣਵਾ ਸਕਦੇ ਹਨ।
ਇਸ ਰੰਗ ਦਾ ਲਗਾਓ ਬਲਬ
ਮੰਦਰ ਦੇ ਅੰਦਰ ਸਫੇਦ ਰੰਗ ਦਾ ਬਲਬ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਮਾਨਵਤਾਵਾਂ ਦੇ ਅਨੁਸਾਰ ਇਸ ਨਾਲ ਘਰ 'ਚ ਪਾਜ਼ੇਟਿਵ ਊਰਜਾ ਆਉਂਦੀ ਹੈ। ਇਸ ਤੋਂ ਇਲਾਵਾ ਮੰਦਰ ਦੇ ਫਰਸ਼ 'ਤੇ ਪੀਲਾ ਕੱਪੜਾ ਵੀ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ-Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ
ਹਰ ਦਿਨ ਜਗਾਓ ਦੀਵਾ
ਵਾਸਤੂ ਸ਼ਾਸਤਰ 'ਚ ਪੂਜਾ ਘਰ 'ਚ ਹਰ ਦਿਨ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ। ਇਸ ਨਾਲ ਘਰ 'ਚ ਸੁਖ-ਸ਼ਾਂਤੀ ਦਾ ਵਾਸ ਹੁੰਦਾ ਹੈ। ਇਸ ਤੋਂ ਇਲਾਵਾ ਬਿਨਾਂ ਨਹਾਏ ਹੋਏ ਮੂਰਤੀ ਨੂੰ ਕਦੇ ਵੀ ਨਹੀਂ ਛੂਹਣਾ ਚਾਹੀਦਾ।
ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਸਾਫ਼-ਸਫ਼ਾਈ ਦਾ ਰੱਖੋ ਧਿਆਨ
ਪੂਜਾ ਘਰ 'ਚ ਸਾਫ਼-ਸਫ਼ਾਈ ਰੱਖਣੀ ਵੀ ਜ਼ਰੂਰੀ ਹੈ। ਇਸ ਲਈ ਸਵੇਰੇ ਉੱਠਦੇ ਹੀ ਪੂਜਾ ਰੂਮ ਨੂੰ ਸਾਫ਼ ਕਰੋ ਇਸ ਤੋਂ ਇਲਾਵਾ ਸ਼ਾਮ ਨੂੰ ਸੌਣ ਤੋਂ ਪਹਿਲਾਂ ਪੂਜਾ ਰੂਮ ਨੂੰ ਸਾਫ਼ ਜ਼ਰੂਰ ਕਰੋ।
ਨਾ ਰੱਖੋ ਟੁੱਟੀਆਂ ਮੂਰਤੀਆਂ
ਪੂਜਾ ਰੂਮ 'ਚ ਕਦੇ ਵੀ ਕਿਸੇ ਦੇਵੀ-ਦੇਵਤੇ ਦੀ ਟੁੱਟੀ ਹੋਈ ਮੂਰਤੀ ਨਹੀਂ ਰੱਖਣੀ ਚਾਹੀਦੀ। ਇਸ ਨਾਲ ਵਾਸਤੂ ਦੋਸ਼ ਦਾ ਖਤਰਾ ਵਧਦਾ ਹੈ ਅਤੇ ਜੀਵਨ 'ਚ ਪਰੇਸ਼ਾਨੀਆਂ ਵੀ ਵਧ ਸਕਦੀਆਂ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।