Vastu Tips: ਘਰ 'ਚ ਇਸ ਦਿਸ਼ਾ 'ਚ ਰੱਖੋ ਮਿੱਟੀ ਦਾ ਘੜਾ, ਨਹੀਂ ਹੋਵੇਗੀ ਪੈਸੇ ਦੀ ਘਾਟ
4/8/2023 5:58:14 PM
ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਆ ਗਿਆ ਹੈ ਇਸ ਲਈ ਇਸ ਮੌਸਮ 'ਚ ਬਹੁਤ ਸਾਰੇ ਲੋਕ ਮਿੱਟੀ ਦੇ ਘੜੇ ਦਾ ਪਾਣੀ ਪੀਂਦੇ ਹਨ। ਇਸ ਘੜੇ ਦਾ ਪਾਣੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਦੂਜੇ ਪਾਸੇ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਮਿੱਟੀ ਦਾ ਘੜਾ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਗੁਨ ਸ਼ਾਸਤਰ ਦੇ ਮੁਤਾਬਕ ਜੇਕਰ ਘਰ ਤੋਂ ਬਾਹਰ ਨਿਕਲਦੇ ਸਮੇਂ ਪਾਣੀ ਨਾਲ ਭਰਿਆ ਘੜਾ ਦਿਖੇ ਤਾਂ ਇਸ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਨੂੰ ਹਰ ਕੰਮ 'ਚ ਸਫਲਤਾ ਵੀ ਮਿਲਦੀ ਹੈ। ਇਸ ਤੋਂ ਇਲਾਵਾ ਵਾਸਤੂ ਸ਼ਾਸਤਰ ਦੇ ਮੁਤਾਬਕ ਘਰ 'ਚ ਇਸ ਦਿਸ਼ਾ 'ਚ ਪਾਣੀ ਨਾਲ ਭਰਿਆ ਘੜਾ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਮਾਂ ਲਕਸ਼ਮੀ ਵੀ ਖੁਸ਼ ਹੁੰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਘੜੇ ਨੂੰ ਕਿਸ ਦਿਸ਼ਾ 'ਚ ਰੱਖਣਾ ਚਾਹੀਦਾ ਹੈ...
ਇਹ ਵੀ ਪੜ੍ਹੋ- ਲੋੜ ਪੈਣ 'ਤੇ ਡੇਅਰੀ ਉਤਪਾਦਾਂ ਦਾ ਕਰ ਸਕਦੇ ਹਾਂ ਆਯਾਤ, ਸਰਕਾਰ ਨੇ ਵਧਦੀ ਮੰਗ ਦੌਰਾਨ ਦਿੱਤੀ ਮਨਜ਼ੂਰੀ
ਇਸ ਦਿਸ਼ਾ 'ਚ ਰੱਖਣ ਨਾਲ ਮਿਲੇਗੀ ਤਰੱਕੀ
ਵਾਸਤੂ ਮਾਨਤਾਵਾਂ ਦੇ ਮੁਤਾਬਕ ਜੇਕਰ ਤੁਸੀਂ ਘਰ 'ਚ ਮਿੱਟੀ ਦਾ ਘੜਾ ਰੱਖਣਾ ਚਾਹੁੰਦੇ ਹੋ ਤਾਂ ਉਸ ਲਈ ਉੱਤਰ ਦਿਸ਼ਾ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਸ਼ਾ ਨੂੰ ਪਾਣੀ ਦਾ ਦੇਵਤਾ ਵਰੁਣ ਦੇਵ ਮੰਨਿਆ ਜਾਂਦਾ ਹੈ, ਅਜਿਹੇ 'ਚ ਇੱਥੇ ਘੜਾ ਰੱਖਣ ਨਾਲ ਘਰ ਦੇ ਲੋਕਾਂ ਦੀ ਆਮਦਨ 'ਚ ਵਾਧਾ ਹੁੰਦਾ ਹੈ, ਇਸ ਤੋਂ ਇਲਾਵਾ ਉਨ੍ਹਾਂ ਦੇ ਕਰੀਅਰ 'ਚ ਵੀ ਤਰੱਕੀ ਹੁੰਦੀ ਹੈ। ਜੇਕਰ ਕਿਸੇ ਕਾਰਨ ਕਰਕੇ ਤੁਸੀਂ ਉੱਤਰ ਦਿਸ਼ਾ 'ਚ ਘੜਾ ਨਹੀਂ ਰੱਖ ਸਕਦੇ ਹੋ ਤਾਂ ਤੁਸੀਂ ਇਸ ਨੂੰ ਉੱਤਰ-ਪੂਰਬ ਦਿਸ਼ਾ 'ਚ ਵੀ ਰੱਖ ਸਕਦੇ ਹੋ।
ਮਾਂ ਲਕਸ਼ਮੀ ਹੋਵੇਗੀ ਖੁਸ਼
ਘਰ 'ਚ ਜਦੋਂ ਵੀ ਤੁਸੀਂ ਨਵਾਂ ਮਿੱਟੀ ਦਾ ਘੜਾ ਲਿਆਓ ਤਾਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਇਸ 'ਚ ਕੁਝ ਦੇਰ ਪਾਣੀ ਭਰ ਕੇ ਰੱਖੋ। ਇਸ ਪਾਣੀ ਨੂੰ ਕੁਝ ਘੰਟਿਆਂ ਬਾਅਦ ਸੁੱਟ ਦਿਓ। ਇਸ ਤੋਂ ਬਾਅਦ ਇਸ 'ਚ ਪਾਏ ਪਾਣੀ ਦਾ ਸੇਵਨ ਕਰੋ। ਇਸ ਤੋਂ ਇਲਾਵਾ ਨਵੇਂ ਘੜੇ ਦਾ ਪਹਿਲਾ ਪਾਣੀ ਕੁੜੀਆਂ ਨੂੰ ਪਿਲਾਓ। ਇਸ ਨਾਲ ਮਾਂ ਲਕਸ਼ਮੀ ਖੁਸ਼ ਹੋਵੇਗੀ ਅਤੇ ਘਰ 'ਚ ਬਰਕਤ ਵੀ ਆਵੇਗੀ।
ਇਹ ਵੀ ਪੜ੍ਹੋ- ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਕੈਂਸਰ ਮਾਮਲਿਆਂ 'ਚ ਪੀੜਤਾਂ ਨੂੰ 8.9 ਅਰਬ ਡਾਲਰ ਦੇਣ ਨੂੰ ਤਿਆਰ
ਨਾ ਛੱਡੋ ਖਾਲੀ
ਮਿੱਟੀ ਦੇ ਘੜੇ ਨੂੰ ਕਦੇ ਵੀ ਖਾਲੀ ਨਹੀਂ ਛੱਡਣਾ ਚਾਹੀਦਾ। ਇਸ 'ਚ ਹਮੇਸ਼ਾ ਪਾਣੀ ਭਰ ਕੇ ਰੱਖੋ। ਮਾਨਤਾਵਾਂ ਦੇ ਅਨੁਸਾਰ ਖ਼ਾਸ ਕਰਕੇ ਰਾਤ ਨੂੰ ਕਦੇ ਵੀ ਘੜੇ ਨੂੰ ਖਾਲੀ ਨਹੀਂ ਰੱਖਣਾ ਚਾਹੀਦਾ ਹੈ। ਰਾਤ ਨੂੰ ਘੜੇ ਨੂੰ ਖਾਲੀ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ, ਇਸ ਨਾਲ ਧਨ ਦਾ ਨੁਕਸਾਨ ਵੀ ਹੁੰਦਾ ਹੈ।
ਕੰਮ 'ਚ ਆ ਰਹੀਆਂ ਰੁਕਾਵਟਾਂ ਹੋਣਗੀਆਂ ਦੂਰ
ਜੇਕਰ ਤੁਸੀਂ ਜੀਵਨ 'ਚ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਜਾਂ ਤੁਹਾਡੇ ਕੰਮ 'ਚ ਕੋਈ ਰੁਕਾਵਟ ਆ ਰਹੀ ਹੈ ਤਾਂ ਸ਼ਾਮ ਨੂੰ ਮਿੱਟੀ ਦੇ ਘੜੇ ਦੇ ਸਾਹਮਣੇ ਦੀਵਾ ਜ਼ਰੂਰ ਜਗਾਓ। ਇਸ ਨਾਲ ਮਾਂ ਲਕਸ਼ਮੀ ਖੁਸ਼ ਹੋਵੇਗੀ ਅਤੇ ਘਰ 'ਚ ਸਕਾਰਾਤਮਕਤਾ ਆਵੇਗੀ। ਇਸ ਤੋਂ ਇਲਾਵਾ ਘਰ 'ਚ ਸੁੱਖ ਅਤੇ ਸ਼ਾਂਤੀ ਵੀ ਆਵੇਗੀ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ
ਗ੍ਰਹਿ ਹੋਣਗੇ ਮਜ਼ਬੂਤ
ਘਰ 'ਚ ਰੱਖਿਆ ਮਿੱਟੀ ਦਾ ਘੜਾ ਬੁੱਧ ਅਤੇ ਚੰਦਰਮਾ ਦੀ ਸਥਿਤੀ ਨੂੰ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ ਦੋਹਾਂ ਦੇ ਅਸ਼ੁਭ ਪ੍ਰਭਾਵ ਵੀ ਦੂਰ ਹੋ ਜਾਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਘੜੇ ਦਾ ਪਾਣੀ ਪੀਣ ਨਾਲ ਉਨ੍ਹਾਂ ਦੀ ਕੁੰਡਲੀ 'ਚ ਸਥਿਤੀ ਮਜ਼ਬੂਤ ਹੁੰਦੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।