ਜੇਕਰ ਇਸ ਥਾਂ ''ਤੇ ਰੱਖਿਆ ਹੈ ਲਾਫਿੰਗ ਬੁੱਧਾ ਤਾਂ ਘਰ ''ਚ GoodLuck ਦੀ ਥਾਂ ਆਵੇਗੀ ਬਦਕਿਸਮਤੀ

3/15/2023 4:16:42 PM

ਨਵੀਂ ਦਿੱਲੀ- ਵਿਅਕਤੀ ਦੇ ਜੀਵਨ 'ਚ ਵਾਸਤੂ ਸ਼ਾਸਤਰ ਬਹੁਤ ਹੀ ਡੂੰਘਾ ਪ੍ਰਭਾਵ ਪਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਸੁੱਖ-ਸ਼ਾਂਤੀ ਪ੍ਰਭਾਵਿਤ ਹੋਣ ਦਾ ਕਾਰਨ ਵਾਸਤੂ ਸ਼ਾਸਤਰ ਵੀ ਹੋ ਸਕਦਾ ਹੈ। ਇਸ ਲਈ ਇਸ ਸ਼ਾਸਤਰ 'ਚ ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੁਝ ਨਿਯਮ ਦੱਸੇ ਗਏ ਹਨ। ਉਨ੍ਹਾਂ 'ਚੋਂ ਇਕ ਹੈ ਲਾਫਿੰਗ ਬੁੱਧਾ। ਲਾਫਿੰਗ ਬੁੱਧ ਨੂੰ ਸੁੱਖ-ਸ਼ਾਂਤੀ ਅਤੇ ਪਾਜ਼ੇਟੀਵਿਟੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਜੇਕਰ ਇਸ ਨੂੰ ਨਿਯਮ ਅਨੁਸਾਰ ਨਾ ਰੱਖਿਆ ਜਾਵੇ ਤਾਂ ਘਰ 'ਚ ਨਕਾਰਾਤਮਕ ਊਰਜਾ ਵੀ ਆ ਸਕਦੀ ਹੈ। ਤਾਂ ਆਓ ਜਾਣਦੇ ਹਾਂ ਲਾਫਿੰਗ ਬੁੱਧਾ ਨਾਲ ਜੁੜੇ ਕੁਝ ਖ਼ਾਸ ਨਿਯਮ...

ਇਨ੍ਹਾਂ ਥਾਂਵਾਂ 'ਤੇ ਬਿਲਕੁੱਲ ਵੀ ਨਾ ਰੱਖੋ ਲਾਫਿੰਗ ਬੁੱਧਾ

ਲਾਫਿੰਗ ਬੁੱਧਾ ਕਦੇ ਵੀ ਮੁੱਖ ਡਾਈਨਿੰਗ ਰੂਮ, ਬੈੱਡਰੂਮ 'ਚ ਨਹੀਂ ਰੱਖਣਾ ਚਾਹੀਦਾ। ਇਸ ਤੋਂ ਇਲਾਵਾ ਇਸ ਦੀ ਪੂਜਾ ਵੀ ਨਹੀਂ ਕਰਨੀ ਚਾਹੀਦੀ। ਸਿੱਧੇ ਜ਼ਮੀਨ 'ਚ ਲਾਫਿੰਗ ਬੁੱਧਾ ਰੱਖਣ ਨਾਲ ਵੀ ਜੀਵਨ 'ਚ ਪਰੇਸ਼ਾਨੀਆਂ ਆ ਸਕਦੀਆਂ ਹਨ।

ਇਹ ਵੀ ਪੜ੍ਹੋ-ਖੇਤੀ ਨੂੰ ਲਾਭਕਾਰੀ ਬਣਾਉਣ, ਛੋਟੇ ਕਿਸਾਨਾਂ ਦੀ ਆਮਦਨ ਵਧਾਉਣ 'ਤੇ ਧਿਆਨ ਦੇਣ ਦੀ ਲੋੜ : ਤੋਮਰ

ਕਿੰਨੀ ਲੰਬੀ ਹੋਣੀ ਚਾਹੀਦੀ ਹੈ ਮੂਰਤੀ

ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਰੱਖੀ ਹੋਈ ਲਾਫਿੰਗ ਬੁੱਧਾ ਦੀ ਮੂਰਤੀ ਘਰ ਦੇ ਮਾਲਕ ਦੇ ਹੱਥ ਦੇ ਬਰਾਬਰ ਹੋਣੀ ਚਾਹੀਦੀ ਹੈ। ਮੰਨਿਆ ਜਾਂਦਾ ਹੈ ਕਿ ਅਜਿਹੀ ਮੂਰਤੀ ਇਨਸਾਨ ਨੂੰ ਕਦੇ ਵੀ ਕੰਗਾਲ ਨਹੀਂ ਹੋਣ ਦਿੰਦੀ ਅਤੇ ਘਰ 'ਚ ਪਰੇਸ਼ਾਨੀਆਂ ਵੀ ਨਹੀਂ ਆਉਂਦੀਆਂ।

ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਰੱਖੋ ਲਾਫਿੰਗ ਬੁੱਧਾ

ਤੁਸੀਂ ਦਰਵਾਜ਼ੇ ਦੇ ਬਿਲਕੁੱਲ ਸਾਹਮਣੇ ਰੱਖੋ ਤਾਂ ਜੋ ਘਰ 'ਚ ਆਉਣ ਵਾਲੇ ਲੋਕਾਂ ਦੀ ਸਭ ਤੋਂ ਪਹਿਲਾਂ ਇਸ 'ਤੇ ਨਜ਼ਰ ਪਏ। ਇਸ ਨਾਲ ਘਰ 'ਚ ਆਉਣ ਵਾਲੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਇਕਾਗਰਤਾ ਵਧਦੀ ਹੈ।

ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ

ਨੌਕਰੀ 'ਚ ਮਿਲੇਗੀ ਤਰੱਕੀ

ਜੇਕਰ ਤੁਸੀਂ ਕਾਰੋਬਾਰ 'ਚ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਲਾਫਿੰਗ ਬੁੱਧਾ ਘਰ ਦੀ ਦੱਖਣ ਦਿਸ਼ਾ ਵੱਲ ਰੱਖੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਸਕਾਰਾਤਮਕ ਐਨਰਜੀ ਦਾ ਪ੍ਰਵਾਹ ਵਧਦਾ ਹੈ ਅਤੇ ਘਰ 'ਚ ਸੁੱਖ-ਸ਼ਾਂਤੀ ਦਾ ਵਾਸ ਹੁੰਦਾ ਹੈ।

ਪੈਸਿਆਂ ਦੀ ਕਮੀ ਦੂਰ ਕਰਨਗੇ ਅਜਿਹੇ ਲਾਫਿੰਗ ਬੁੱਧਾ

ਜੇਕਰ ਤੁਹਾਨੂੰ ਜੀਵਨ 'ਚ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਘਰ 'ਚ ਅਜਿਹੇ ਲਾਫਿੰਗ ਬੁੱਧਾ ਦੀ ਪ੍ਰਤਿਮਾ ਰੱਖੋ ਜਿਨ੍ਹਾਂ ਦੇ ਹੱਥ 'ਚ ਧਨ ਦੀ ਪੋਟਲੀ ਹੋਵੇ। ਇਸ ਤਰ੍ਹਾਂ ਦੇ ਲਾਫਿੰਗ ਬੁੱਧਾ ਨੂੰ ਘਰ 'ਚ ਪੈਸਿਆਂ ਦੀ ਕਮੀ ਦੂਰ ਕਰਨ 'ਚ ਮਦਦ ਕਰਦੇ ਹਨ।

ਇਹ ਵੀ ਪੜ੍ਹੋ- ਟਾਇਰ ਐਕਸਪੋਰਟ ਵਿੱਤੀ ਸਾਲ 2022-23 ’ਚ 15 ਫ਼ੀਸਦੀ ਵਧਣ ਦਾ ਅਨੁਮਾਨ : ATMA

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor Aarti dhillon