Vastu Tips: ਘਰ ''ਚ ਲਗਾਓ ਇਸ ਰੰਗ ਦੀ ਨੇਮ ਪਲੇਟ, ਖੁੱਲ੍ਹਣਗੇ ਤਰੱਕੀ ਦੇ ਨਵੇਂ ਰਸਤੇ

2/6/2024 11:30:20 AM

ਨਵੀਂ ਦਿੱਲੀ- ਕਈ ਵਾਰ ਜੀਵਨ 'ਚ ਅਜਿਹੀਆਂ ਪਰੇਸ਼ਾਨੀਆਂ ਆਉਣ ਲੱਗਦੀਆਂ ਹਨ ਜਿਨ੍ਹਾਂ 'ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਮੁਸ਼ਕਲਾਂ ਦਾ ਕਾਰਨ ਘਰ 'ਚ ਹੋਣ ਵਾਲਾ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਵਾਸਤੂ ਸਾਸ਼ਤਰ ਅਨੁਸਾਰ ਘਰ 'ਚ ਰੱਖੀ ਹੋਈ ਇਕ-ਇਕ ਚੀਜ਼ ਵਿਅਕਤੀ ਦੇ ਜੀਵਨ 'ਤੇ ਖ਼ਾਸ ਅਸਰ ਪਾਉਂਦੀ ਹੈ। ਇਨ੍ਹਾਂ ਚੀਜ਼ਾਂ 'ਚੋਂ ਇਕ ਹੈ ਨੇਮ ਪਲੇਟ। ਗਲਤ ਦਿਸ਼ਾ 'ਚ ਲੱਗੀ ਹੋਈ ਨੇਮ ਪਲੇਟ ਮਾਣ-ਸਨਮਾਨ ਘੱਟ ਕਰ ਸਕਦੀ ਹੈ। ਇਸ ਲਈ ਇਸ ਨੂੰ ਲਗਾਉਣ ਤੋਂ ਪਹਿਲਾਂ ਕੁਝ ਨਿਯਮਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਨੇਮ ਪਲੇਟ ਨਾਲ ਜੁੜੇ ਵਾਸਤੂ ਟਿਪਸ...
ਇਸ ਪਾਸੇ ਲਗਾਓ ਨੇਮ ਪਲੇਟ
ਨੇਮ ਪਲੇਟ ਵਾਸਤੂ ਮਾਨਵਤਾਵਾਂ ਦੇ ਅਨੁਸਾਰ ਹਮੇਸ਼ਾ ਐਂਟਰੀ ਗੇਟ ਦੇ ਸੱਜੇ ਪਾਸੇ ਲਗਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਦਰਵਾਜ਼ੇ ਜਾਂ ਕੰਧ ਦੇ ਵਿਚਕਾਰ ਲਗਾ ਸਕਦੇ ਹੋ। 
ਨੇਮ ਪਲੇਟ 'ਤੇ ਬਣਵਾਓ ਇਹ ਚਿੰਨ੍ਹ
ਨੇਮ ਪਲੇਟ 'ਤੇ ਤੁਸੀਂ ਇਕ ਗਣੇਸ਼ ਜਾਂ ਸਵਾਸਤਿਕ ਦਾ ਚਿੰਨ੍ਹ ਬਣਵਾ ਸਕਦੇ ਹੋ। ਇਸ ਤਰ੍ਹਾਂ ਦਾ ਚਿੰਨ੍ਹ ਨੇਮ ਪਲੇਟ 'ਤੇ ਬਣਵਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਨੇਮ ਪਲੇਟ 'ਤੇ ਇਕ ਛੋਟਾ ਜਿਹਾ ਬਲਬ ਵੀ ਤੁਸੀਂ ਲਗਾ ਸਕਦੇ ਹੋ।
ਇਸ ਧਾਤੂ ਦੀ ਨੇਮ ਪਲੇਟ ਹੁੰਦੀ ਹੈ ਸ਼ੁੱਭ
ਘਰ ਦੇ ਬਾਹਰ ਲੱਗੀ ਨੇਮ ਪਲੇਟ ਤਾਂਬਾ, ਸਟੀਲ ਜਾਂ ਪਿੱਤਲ ਦੀ ਹੋਣੀ ਸ਼ੁੱਭ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਲਕੜੀ, ਠੋਸ ਗਲਾਸ ਜਾਂ ਫਿਰ ਪੱਥਰ ਦੀ ਨੇਮ ਪਲੇਟ ਵੀ ਆਪਣੇ ਘਰ 'ਚ ਲਗਾ ਸਕਦੇ ਹੋ। ਪਰ ਘਰ 'ਚ ਕਦੇ ਵੀ ਪਲਾਸਟਿਕ ਦੀ ਨੇਮ ਪਲੇਟ ਨਹੀਂ ਲਗਾਉਣੀ ਚਾਹੀਦੀ ਇਸ ਨਾਲ ਘਰ 'ਚ ਨੈਗੇਟਿਵਿਟੀ ਦਾ ਸੰਚਾਰ ਹੋ ਸਕਦਾ ਹੈ।
ਨਾ ਹੋਵੇ ਅਜਿਹੀ ਨੇਮ ਪਲੇਟ
ਵਾਸਤੂ ਸ਼ਾਸਤਰ ਦੇ ਅਨੁਸਾਰ ਕਾਰ, ਤ੍ਰਿਕੋਣ ਨੇਮ ਪਲੇਟ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਲਗਾ ਸਕਦੇ ਹੋ। ਅਜਿਹੀ ਨੇਮ ਪਲੇਟ ਘਰ ਦੇ ਅੰਦਰ ਵਾਸਤੂ ਦੋਸ਼ ਆਉਣ ਤੋਂ ਰੋਕਦੀ ਹੈ ਅਤੇ ਘਰ 'ਚ ਪਾਜ਼ੇਟਿਵ ਐਨਰਜੀ ਦਾ ਸੰਚਾਰ ਹੁੰਦਾ ਹੈ। 
ਇਸ ਰੰਗ ਦੀ ਨੇਮ ਪਲੇਟ ਦਿੰਦੀ ਹੈ ਨਵੇਂ-ਨਵੇਂ ਮੌਕੇ
ਉੱਤਰ ਦਿਸ਼ਾ 'ਚ ਹਲਕੇ ਪੀਲੇ, ਹਰੇ, ਅਸਮਾਨੀ, ਸੀਗ੍ਰੀਨ ਅਤੇ ਹਲਕੇ ਨੀਲੇ ਰੰਗ ਦੀ ਨੇਮ ਪਲੇਟ ਲਗਾਉਣੀ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ। ਇਸ ਦਿਸ਼ਾ 'ਚ ਇਨ੍ਹਾਂ ਰੰਗਾਂ ਦੀ ਵਰਤੋਂ ਕਰਨ ਨਾਲ ਧਨ ਦੇ ਨਵੇਂ ਰਸਤੇ ਖੁੱਲ੍ਹਦੇ ਹਨ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਕਰੀਅਰ 'ਚ ਸਫ਼ਲਤਾ ਮਿਲਦੀ ਹੈ। ਦੱਖਣ ਦਿਸ਼ਾ 'ਚ ਤੁਸੀਂ ਲਾਲ-ਨਾਰੰਗੀ, ਗੁਲਾਬੀ ਅਤੇ ਬੈਂਗਣੀ ਰੰਗ ਦੀ ਨੇਮ ਪਲੇਟ ਲਗਾ ਸਕਦੇ ਹੋ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor Aarti dhillon