ਘਰ ''ਚ ਰਹਿੰਦੀ ਹੈ ਆਰਥਿਕ ਤੰਗੀ ਤਾਂ ਇਹ Vastu Tips ਕਰਨਗੇ ਪਰੇਸ਼ਾਨੀ ਦਾ ਹੱਲ
3/26/2023 5:44:26 PM
ਨਵੀਂ ਦਿੱਲੀ- ਕਈ ਵਾਰ ਬੇਹੱਦ ਮਿਹਨਤ ਕਰਨ ਤੋਂ ਬਾਅਦ ਵੀ ਇੱਛਾ ਅਨੁਸਾਰ ਫਲ ਨਹੀਂ ਮਿਲਦਾ। ਇਸ ਦਾ ਕਾਰਨ ਘਰ 'ਚ ਮੌਜੂਦ ਵਾਸਤੂ ਦੋਸ਼ ਹੋ ਸਕਦਾ ਹੈ। ਵਾਸਤੂ ਦੋਸ਼ ਹੋਣ ਕਾਰਨ ਵਿਅਕਤੀ ਨੂੰ ਉਸ ਦੇ ਪੂਰੇ ਕਾਰਜ ਦਾ ਫਲ ਨਹੀਂ ਮਿਲਦਾ ਅਤੇ ਜੀਵਨ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਸਤੂ ਸ਼ਾਸਤਰ 'ਚ ਘਰ 'ਚ ਮੌਜੂਦ ਵਾਸਤੂ ਦੋਸ਼ ਨੂੰ ਦੂਰ ਕਰਨ ਦੇ ਕੁਝ ਖ਼ਾਸ ਉਪਾਅ ਦੱਸੇ ਗਏ ਹਨ। ਆਰਥਿਕ ਤੰਗੀ ਦੂਰ ਕਰਨ ਅਤੇ ਮਾਂ ਲਕਸ਼ਮੀ ਜੀ ਦੀ ਕਿਰਪਾ ਜੀਵਨ 'ਚ ਬਣਾਏ ਰੱਖਣ ਲਈ ਇਸ ਸ਼ਾਸਤਰ 'ਚ ਕੁਝ ਨਿਯਮ ਦੱਸੇ ਗਏ ਹਨ ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...
ਮਾਂ ਲਕਸ਼ਮੀ-ਕੁਬੇਰ ਦੀ ਮੂਰਤੀ ਕਰੋ ਸਥਾਪਤ
ਜੇਕਰ ਪੂਰੀ ਮਿਹਨਤ ਕਰਨ ਤੋਂ ਬਾਅਦ ਵੀ ਤੁਹਾਨੂੰ ਜੀਵਨ 'ਚ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੱਥਾਂ 'ਚ ਪੈਸਾ ਨਹੀਂ ਟਿੱਕਦਾ ਤਾਂ ਤੁਸੀ ਘਰ 'ਚ ਮਾਂ ਲਕਸ਼ਮੀ ਜੀ ਅਤੇ ਕੁਬੇਰ ਦੇਵਤਾ ਦੀ ਮੂਰਤੀ ਰੱਖੋ। ਨਿਯਮਿਤ ਉਨ੍ਹਾਂ ਦੀ ਪੂਜਾ ਕਰੋ। ਮਾਨਵਤਾਵਾਂ ਦੇ ਅਨੁਸਾਰ ਇਸ ਨਾਲ ਆਰਥਿਕ ਤੰਗੀ ਦੂਰ ਹੋਵੇਗੀ।
ਇਹ ਵੀ ਪੜ੍ਹੋ- ਭਗਵਾਨ ਸ਼ਿਵ ਜੀ ਦੀ ਪੂਜਾ ਦੌਰਾਨ ਭੁੱਲ ਕੇ ਵੀ ਨਾ ਪਾਓ ਅਜਿਹੇ ਕੱਪੜੇ, ਨਹੀਂ ਹੋਵੇਗੀ ਕਿਰਪਾ
ਪਿੱਤਲ ਨਾਲ ਬਣਿਆ ਪਿਰਾਮਿਡ
ਘਰ ਨੂੰ ਧਨ-ਦੌਲਤ ਨਾਲ ਭਰਿਆ ਰੱਖਣ ਅਤੇ ਪੈਸੇ ਦੀ ਕਮੀ ਦੂਰ ਕਰਨ ਲਈ ਤੁਸੀਂ ਪੂਰਬ ਦਿਸ਼ਾ 'ਚ ਚਾਂਦੀ, ਪਿੱਤਲ ਅਤੇ ਤਾਂਬੇ ਨਾਲ ਬਣਿਆ ਪਿਰਾਮਿਡ ਰੱਖੋ। ਇਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
ਮਿੱਟੀ ਦਾ ਘੜਾ
ਜੇਕਰ ਪਰਿਵਾਰ ਦੇ ਮੈਂਬਰਾਂ 'ਚ ਹਰ ਸਮੇਂ ਲੜ੍ਹਾਈ-ਝਗੜੇ ਹੁੰਦੇ ਹਨ ਤਾਂ ਤੁਸੀਂ ਉੱਤਰ ਦਿਸ਼ਾ 'ਚ ਪਾਣੀ ਨਾਲ ਭਰਿਆ ਮਿੱਟੀ ਦਾ ਘੜਾ ਰੱਖੋ। ਇਸ ਉਪਾਅ ਨਾਲ ਪਰਿਵਾਰ ਦੇ ਮੈਂਬਰਾਂ 'ਚ ਕਦੇ ਵੀ ਲੜ੍ਹਾਈ ਝਗੜੇ ਨਹੀਂ ਹੋਣਗੇ ਅਤੇ ਹਮੇਸ਼ਾ ਪਿਆਰ ਬਣਿਆ ਰਹੇਗਾ।
ਇਹ ਵੀ ਪੜ੍ਹੋ-ਫਿਰ ਵਧਣ ਲੱਗੇ ਕੋਰੋਨਾ ਦੇ ਮਾਮਲੇ, ਰਸੋਈ 'ਚ ਵਰਤੋਂ ਹੋਣ ਵਾਲੀਆਂ ਇਨ੍ਹਾਂ ਚੀਜ਼ਾਂ ਨਾਲ ਕਰੋ ਖ਼ੁਦ ਦਾ ਬਚਾਅ
ਬਾਂਸ ਨਾਲ ਬਣੀ ਬੰਸਰੀ
ਨੌਕਰੀ, ਕਾਰੋਬਾਰ ਜਾਂ ਪੜ੍ਹਾਈ ਦੇ ਮਾਮਲੇ 'ਚ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਘਰ 'ਚ ਬਾਂਸ ਨਾਲ ਬਣੀ ਬੰਸਰੀ ਰੱਖੋ। ਇਸ ਨਾਲ ਕਰੀਅਰ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋਣਗੀਆਂ ਅਤੇ ਜੀਵਨ 'ਚ ਖੁਸ਼ਹਾਲੀ ਆਵੇਗੀ।
ਦੱਖਣੀ ਸ਼ੰਖ
ਪੂਜਾ ਘਰ 'ਚ ਦੱਖਣੀ ਸ਼ੰਖ ਰੱਖੋ। ਪੂਜਾ ਦੇ ਦੌਰਾਨ ਸ਼ੰਖ ਨੂੰ ਨਿਯਮਿਤ ਤੌਰ 'ਤੇ ਵਜਾਓ, ਇਸ ਨਾਲ ਦੇਵੀ ਲਕਸ਼ਮੀ ਦਾ ਘਰ 'ਚ ਵਾਸ ਹੋਵੇਗਾ ਅਤੇ ਧਨ ਸੰਬੰਧੀ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ।
ਚਾਂਦੀ ਦਾ ਮੋਰ
ਜੇਕਰ ਤੁਹਾਡੇ ਵਿਆਹੁਤਾ ਜੀਵਨ 'ਚ ਕਲੇਸ਼ ਚੱਲ ਰਿਹਾ ਹੈ ਅਤੇ ਘਰ 'ਚ ਹਮੇਸ਼ਾ ਵਿਵਾਦ ਰਹਿੰਦਾ ਹੈ ਤਾਂ ਘਰ 'ਚ ਚਾਂਦੀ ਦੇ ਮੋਰ ਦੀ ਜੋੜੀ ਰੱਖੋ। ਇਸ ਨਾਲ ਵਿਆਹੁਤਾ ਜੀਵਨ 'ਚ ਸ਼ਾਂਤੀ ਅਤੇ ਪਿਆਰ ਦੋਵਾਂ ਦਾ ਵਾਸ ਹੋਵੇਗਾ।
ਇਹ ਵੀ ਪੜ੍ਹੋ-ਨਵੀਂ ਪੈਨਸ਼ਨ ਯੋਜਨਾ 'ਚ ਸੁਧਾਰ ਦੀ ਸਮੀਖਿਆ ਕਰੇਗੀ ਸਰਕਾਰ, ਵਿੱਤ ਮੰਤਰੀ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।