Vastu Tips: ਧਨ ਦੀ ਪ੍ਰਾਪਤੀ ਲਈ ਅਪਣਾਓ ਵਾਸਤੂ ਦੇ ਇਹ ਉਪਾਅ, ਹਮੇਸ਼ਾ ਭਰੀ ਰਹੇਗੀ ਅਲਮਾਰੀ
11/4/2022 10:43:37 AM
ਨਵੀਂ ਦਿੱਲੀ- ਅਸੀਂ ਸਭ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਦਿਨ-ਰਾਤ ਸਖ਼ਤ ਮਿਹਨਤ ਕਰਕੇ ਪੈਸਾ ਕਮਾਉਂਦੇ ਹਾਂ। ਪਰ ਕਈ ਵਾਰ ਸਾਨੂੰ ਆਪਣੀ ਮਿਹਨਤ ਦੇ ਅਨੁਰੂਪ ਫ਼ਲ ਨਹੀਂ ਮਿਲਦਾ, ਜਿਸ ਨਾਲ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਇਸ ਤੋਂ ਇਲਾਵਾ ਕਈ ਵਾਰ ਬਿਨਾਂ ਕਾਰਨ ਪੈਸਾ ਵੀ ਖਰਚ ਹੋ ਜਾਂਦਾ ਹੈ। ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਘਰ ਵਾਸਤੂ ਦੋਸ਼ ਹੋਣ 'ਤੇ ਪਰਿਵਾਰ ਦੀ ਤਰੱਕੀ ਵਿੱਚ ਰੁਕਾਵਟ ਆਉਂਦੀ ਹੈ ਅਤੇ ਧਨ ਵੀ ਨਹੀਂ ਟਿਕਦਾ। ਤੁਸੀਂ ਵਾਸਤੂ ਨਾਲ ਜੁੜੀਆਂ ਹੋਈਆਂ ਛੋਟੀਆਂ-ਛੋਟੀਆਂ ਗੱਲਾਂ ਧਿਆਨ 'ਚ ਰੱਖ ਕੇ ਜੀਵਨ 'ਚ ਸੁੱਖ-ਖੁਸ਼ਹਾਲੀ ਅਤੇ ਤਰੱਕੀ ਪ੍ਰਾਪਤ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਵਾਸਤੂ ਦੇ ਆਸਾਨ ਉਪਾਅ ਜਿਸ ਨੂੰ ਕਰਨ ਨਾਲ ਤੁਹਾਡਾ ਘਰ ਧਨ-ਦੌਲਤ ਨਾਲ ਭਰਿਆ ਰਹੇਗਾ।
-ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਦੀ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਤੁਲਸੀ ਦਾ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਾਨਸਿਕ, ਸਰੀਰਕ ਅਤੇ ਆਰਥਿਕ ਲਾਭ ਹੁੰਦਾ ਹੈ।
-ਜੇਕਰ ਤੁਸੀਂ ਆਪਣੇ ਜੀਵਨ ਵਿੱਚ ਤਰਕੀ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਉੱਤਰ-ਪੂਰਬ ਭਾਵ ਈਸ਼ਾਨ ਕੋਣ ਨੂੰ ਸਾਫ਼ ਰੱਖੋ। ਇੱਥੇ ਸਫੈਦ ਰੰਗ ਦੇ ਕ੍ਰਿਸਟਲ ਰੱਖੋ, ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਵਧਦੀ ਹੈ ਜਿਸ ਨਾਲ ਧਨ ਦਾ ਲਾਭ ਅਤੇ ਤਰੱਕੀ ਦੇ ਰਾਹ ਖੁੱਲ੍ਹਦੇ ਹਨ।
-ਵਾਸਤੂ ਸ਼ਾਸਤਰ ਦੇ ਅਨੁਸਾਰ ਟੂਟੀ ਜਾਂ ਟੰਕੀਆਂ ਤੋਂ ਵਹਿੰਦਾ ਪਾਣੀ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ। ਵਾਸਤੂ ਦੇ ਅਨੁਸਾਰ ਜਿਸ ਘਰ 'ਚ ਅਜਿਹਾ ਹੁੰਦਾ ਹੈ ਉਥੇ ਬਰਕਤ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਬੇਵਜ੍ਹਾ ਪੈਸੇ ਖਰਚ ਹੁੰਦਾ ਹੈ, ਉਥੇ ਬਰਕਤ ਨਹੀਂ ਹੁੰਦੀ ਹੈ। ਇਸ ਤੋਂ ਧਿਆਨ ਰੱਖੋ ਕੇ ਪਾਣੀ ਦੀ ਬਰਬਾਦੀ ਨਾ ਹੋਵੇ।
-ਜੇਕਰ ਤੁਹਾਡੇ ਕੰਮ 'ਚ ਰੁਕਾਵਟਾਂ ਆ ਰਹੀਆਂ ਹਨ ਅਤੇ ਤਰੱਕੀ ਨਹੀਂ ਹੋ ਪਾ ਰਹੀ ਹੈ ਤਾਂ ਘਰ 'ਚ ਦੋ ਕੰਢੇਦਾਰ, ਦੁੱਧ ਨਿਕਲਣ ਵਾਲੇ ਅਤੇ ਬੋਨਸਾਈ ਪੌਦਿਆਂ ਨੂੰ ਹਟਾ ਦਿਓ। ਇਸ ਦੀ ਜਗ੍ਹਾ ਆਪਣੇ ਘਰ 'ਚ ਛੋਟੇ ਹਰੇ ਪੌਦੇ ਲਗਾਓ। ਇਸ ਨਾਲ ਤੁਹਾਡੇ ਘਰ 'ਚ ਸਕਾਰਾਤਮਕ ਊਰਜਾ ਨੂੰ ਵਾਧਾ ਮਿਲੇਗਾ ਅਤੇ ਧਨ ਦੀ ਆਵਾਜਾਈ ਹੋਵੇਗੀ।
-ਆਪਣੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਹਮੇਸ਼ਾ ਸਾਫ਼ ਰੱਖੋ ਕਿਉਂਕਿ ਇਸ ਨਾਲ ਘਰ 'ਚ ਆਉਣ ਵਾਲੇ ਧਨ ਦਾ ਸਿੱਧਾ ਸਬੰਧ ਹੈ। ਇਹ ਸਾਫ਼ ਨਹੀਂ ਹੋਣ 'ਤੇ ਧਨ ਪ੍ਰਾਪਤੀ ਦੇ ਮਾਰਗ 'ਚ ਰੁਕਾਵਟ ਆਉਂਦੀ ਹੈ।
-ਘਰ 'ਚ ਪੂਜਾ ਸਥਾਨ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਹਾਡੇ ਘਰ 'ਚ ਦੱਖਣੀ ਕੰਧ 'ਤੇ ਮੰਦਰ ਬਣਿਆ ਹੋਇਆ ਹੈ ਤਾਂ ਅਜਿਹੇ 'ਚ ਤੁਹਾਨੂੰ ਧਨ ਨਾਲ ਸਬੰਧਤ ਭਿਆਨਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਰ 'ਚ ਪੂਜਾ ਸਥਾਨ ਈਸ਼ਾਨ ਕੋਣ ਭਾਵ ਉੱਤਰ ਪੂਰਬ 'ਚ ਹੀ ਬਣਾਓ।
-ਘਰ ਦੀ ਉੱਤਰ ਦਿਸ਼ਾ ਨੂੰ ਕੁਬੇਰ ਦੀ ਦਿਸ਼ਾ ਮੰਨਿਆ ਜਾਂਦਾ ਹੈ ਇਸ ਲਈ ਅਲਮਾਰੀ ਨੂੰ ਇਸ ਤਰ੍ਹਾਂ ਰੱਖੋ ਕਿ ਅਲਮਾਰੀ ਦਾ ਦਰਵਾਜ਼ਾਂ ਉੱਤਰ ਦਿਸ਼ਾ ਵੱਲ ਖੁੱਲ੍ਹੇ ਇਸ ਨਾਲ ਧਨ 'ਚ ਵਾਧਾ ਹੁੰਦਾ ਹੈ।
-ਵਾਸਤੂ ਸ਼ਾਸਤਰ ਦੇ ਅਨੁਸਾਰ ਕ੍ਰਾਸੁਲਾ ਦਾ ਪੌਦਾ ਘਰ 'ਚ ਸਕਾਰਾਤਮਕ ਊਰਜਾ ਵਧਾਉਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪੌਦੇ ਨੂੰ ਰੱਖਣ ਨਾਲ ਘਰ 'ਚ ਧਨ ਵਾਧਾ ਹੁੰਦਾ ਹੈ। ਜੇਕਰ ਤੁਹਾਡੇ ਘਰ 'ਚ ਧਨ ਨਹੀਂ ਰੁਕਦਾ ਹੈ ਤਾਂ ਤੁਸੀਂ ਵੀ ਕ੍ਰਾਸੁਲਾ ਦਾ ਪੌਦਾ ਲਗਾ ਸਕਦੇ ਹੋ।