ਘਰ 'ਚ ਖੁਸ਼ੀਆਂ ਲਿਆਉਂਦਾ ਹੈ ਸ਼ੀਸ਼ਾ, ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
9/23/2023 12:20:02 AM

ਨਵੀਂ ਦਿੱਲੀ- ਵਾਸਤੂ ਸ਼ਾਸਤਰ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਲਈ ਕੁਝ ਨਿਯਮ ਦੱਸੇ ਗਏ ਹਨ। ਘਰ ਵਿੱਚ ਕਿਹੜੀਆਂ ਚੀਜ਼ਾਂ ਕਿੱਥੇ ਹੋਣੀਆਂ ਚਾਹੀਦੀਆਂ ਹਨ, ਇਸ ਨਾਲ ਜੁੜੀਆਂ ਕਈ ਚੀਜ਼ਾਂ ਦੱਸੀਆਂ ਗਈਆਂ ਹਨ। ਚੀਜ਼ਾਂ ਦੀ ਗੱਲ ਕਰੀਏ ਸ਼ੀਸ਼ਾ ਵੀ ਉਨ੍ਹਾਂ 'ਚੋਂ ਇਕ ਹੈ। ਘਰ ਵਿੱਚ ਸ਼ੀਸ਼ਾ ਕਿੱਥੇ ਕਿਸ ਥਾਂ 'ਤੇ ਹੋਣਾ ਚਾਹੀਦਾ ਹੈ ਇਹ ਵੀ ਇਸ ਸ਼ਾਸਤਰ 'ਚ ਦੱਸਿਆ ਗਿਆ ਹੈ। ਡਾਇਨਿੰਗ ਰੂਮ 'ਚ ਸ਼ੀਸ਼ਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਇੱਥੇ ਕਿਹੋ ਜਿਹਾ ਸ਼ੀਸ਼ਾ ਹੋਣਾ ਚਾਹੀਦਾ ਹੈ ਅਤੇ ਕਿੱਥੇ 'ਤੇ ਇਸ ਨੂੰ ਲਗਾਉਣਾ ਨਾਲ ਸਕਾਰਾਤਮਕਤ ਊਰਜਾ ਆਉਂਦੀ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ। ਆਓ ਜਾਣਦੇ ਹਾਂ...
ਡਾਇਨਿੰਗ ਰੂਮ
ਵਾਸਤੂ ਸ਼ਾਸਤਰ ਦੇ ਮੁਤਾਬਕ ਘਰ ਦੇ ਡਾਇਨਿੰਗ ਰੂਮ 'ਚ ਵੱਡੇ ਆਕਾਰ ਦਾ ਸ਼ੀਸ਼ਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇੱਥੇ ਲੱਗੇ ਵੱਡੇ ਸ਼ੀਸ਼ੇ ਊਰਜਾ ਦਾ ਚੰਗਾ ਸਰੋਤ ਮੰਨੇ ਜਾਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇੱਥੇ ਲੱਗੇ ਸ਼ੀਸ਼ੇ 'ਚ ਖਾਣਾ ਦੁੱਗਣਾ ਦਿਖਾਈ ਦਿੰਦਾ ਹੈ, ਜਿਸ ਨਾਲ ਤੁਹਾਨੂੰ ਜ਼ਿਆਦਾ ਭੁੱਖ ਲੱਗਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵੀ ਠੀਕ ਰਹਿੰਦੀ ਹੈ। ਇਸ ਨਾਲ ਘਰ 'ਚ ਸਕਾਰਾਤਮਕਤ ਊਰਜਾ ਦਾ ਪ੍ਰਵਾਹ ਵਧਦਾ ਹੈ।
ਬਾਥਰੂਮ
ਵਾਸਤੂ ਸ਼ਾਸਤਰ ਦੇ ਅਨੁਸਾਰ ਇਸ ਨੂੰ ਬਾਥਰੂਮ ਦੀ ਪੂਰਬੀ ਜਾਂ ਪੱਛਮੀ ਕੰਧ 'ਤੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਵਪਾਰ 'ਚ ਹੋਵੇਗਾ ਵਾਧਾ
ਇਸ ਤੋਂ ਇਲਾਵਾ ਪੂਰਬ ਜਾਂ ਉੱਤਰ ਦਿਸ਼ਾ 'ਚ ਵੀ ਸ਼ੀਸ਼ਾ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਉੱਤਰ ਦਿਸ਼ਾ ਭਗਵਾਨ ਕੁਬੇਰ ਦੀ ਮੰਨੀ ਜਾਂਦੀ ਹੈ, ਇਸ ਨੂੰ ਇੱਥੇ ਰੱਖਣ ਨਾਲ ਸਕਾਰਾਤਮਕ ਊਰਜਾ ਮਿਲਦੀ ਹੈ। ਘਰ 'ਚ ਖੁਸ਼ੀਆਂ ਅਤੇ ਕਾਰੋਬਾਰ 'ਚ ਵੀ ਵਾਧਾ ਵੀ ਹੁੰਦਾ ਹੈ।
ਕਿੱਥੇ ਨਹੀਂ ਲਗਾਉਣਾ ਚਾਹੀਦਾ ਸ਼ੀਸ਼ਾ
ਸ਼ੀਸ਼ਾ ਦੱਖਣ-ਪੱਛਮ ਦਿਸ਼ਾ 'ਚ ਨਹੀਂ ਲਗਾਉਣਾ ਚਾਹੀਦਾ। ਇੱਥੇ ਸ਼ੀਸ਼ਾ ਲਗਾਉਣ ਨਾਲ ਝਗੜਾ ਵਧਦਾ ਹੈ ਅਤੇ ਕਮਰੇ ਦੀਆਂ ਕੰਧਾਂ 'ਤੇ ਵੀ ਆਹਮੋ-ਸਾਹਮਣੇ ਸ਼ੀਸ਼ਾ ਲੱਗਾ ਹੋਣ ਨਾਲ ਘਰ ਵਿੱਚ ਤਣਾਅ ਪੈਦਾ ਹੋ ਸਕਦਾ ਹੈ |
ਮੁੱਖ ਦਰਵਾਜ਼ਾ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ 'ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੋਵੇ ਤਾਂ ਮੁੱਖ ਦਰਵਾਜ਼ੇ 'ਤੇ ਸ਼ੀਸ਼ਾ ਨਾ ਲਗਾਓ।
ਸਟੋਰ ਰੂਮ
ਇੱਥੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ। ਮਾਨਤਾਵਾਂ ਦੇ ਅਨੁਸਾਰ ਇਸ ਨੂੰ ਇੱਥੇ ਲਗਾਉਣ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਹਮੇਸ਼ਾ ਮਾਨਸਿਕ ਤਣਾਅ ਬਣਿਆ ਰਹਿੰਦਾ ਹੈ ਅਤੇ ਉਹ ਕੋਈ ਵੀ ਫੈਸਲਾ ਸਹੀ ਢੰਗ ਨਾਲ ਨਹੀਂ ਲੈ ਪਾਉਂਦੇ ਹਨ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8