Vastu Tips: ਘਰ ਦੀ ਇਸ ਦਿਸ਼ਾ ''ਚ ਦੀਵਾ ਜਗਾਉਣਾ ਮੰਨਿਆ ਜਾਂਦਾ ਹੈ ਸ਼ੁਭ
4/2/2023 11:15:06 AM
ਨਵੀਂ ਦਿੱਲੀ- ਹਿੰਦੂ ਧਰਮ 'ਚ ਪੂਜਾ-ਪਾਠ ਦਾ ਬਹੁਤ ਮਹੱਤਵ ਦੱਸਿਆ ਗਿਆ ਹੈ। ਸਭ ਘਰਾਂ 'ਚ ਪੂਜਾ ਪਾਠ ਦੇ ਲਈ ਇਕ ਵੱਖ ਤੋਂ ਮੰਦਰ ਵੀ ਬਣਾਇਆ ਜਾਂਦਾ ਹੈ ਇਥੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਕਰਕੇ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਨਿਯਮਿਤ ਪੂਜਾ ਪਾਠ ਕਰਨ ਨਾਲ ਭਗਵਾਨ ਖੁਸ਼ ਹੁੰਦੇ ਹਨ ਅਤੇ ਮਨਚਾਹਾ ਵਰਦਾਨ ਵੀ ਦਿੰਦੇ ਹਨ। ਪਰ ਪੂਜਾ ਦੇ ਦੌਰਾਨ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਦੇਵੀ-ਦੇਵਤੇ ਨਾਰਾਜ਼ ਵੀ ਹੋ ਸਕਦੇ ਹਨ। ਕਿਸ ਦਿਸ਼ਾ 'ਚ ਪੂਜਾ ਕਰਨੀ ਚਾਹੀਦੀ ਹੈ ਅਤੇ ਤੁਸੀਂ ਪ੍ਰਮਾਤਮਾ ਨੂੰ ਕਿਵੇਂ ਖੁਸ਼ ਕਰ ਸਕਦੇ ਹੋ। ਇਸਦੇ ਲਈ ਵਾਸਤੂ ਸ਼ਾਸਤਰ 'ਚ ਕੁਝ ਨਿਯਮ ਦੱਸੇ ਗਏ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਇਹ ਵੀ ਪੜ੍ਹੋ- ਪ੍ਰੀਮੀਅਮ ਉਤਪਾਦਨ ਦੀ ਵਧੀ ਡਿਮਾਂਡ, TV, ਫੋਨ, ਲੈਪਟਾਪ ਸਮੇਤ ਇਹ ਚੀਜ਼ਾਂ 18 ਫ਼ੀਸਦੀ ਤੱਕ ਹੋਈਆਂ ਮਹਿੰਗੀਆਂ
ਦੀਵਾ ਜਗਾਉਣ ਦੀ ਸਹੀ ਦਿਸ਼ਾ
ਘਰ ਦੀ ਦੱਖਣ ਦਿਸ਼ਾ 'ਚ ਦੀਵਾ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਮੁਤਾਬਕ ਗਰੀਬੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਦਿਸ਼ਾ 'ਚ ਦੀਵਾ ਜਗਾ ਸਕਦੇ ਹੋ।
ਉੱਤਰ ਜਾਂ ਪੂਰਬ ਦਿਸ਼ਾ
ਸ਼ਾਸਤਰਾਂ ਦੇ ਅਨੁਸਾਰ, ਕਿਸੇ ਵਿਅਕਤੀ ਲਈ ਪੂਜਾ ਕਰਦੇ ਸਮੇਂ ਉੱਤਰ ਜਾਂ ਪੂਰਬ ਵੱਲ ਮੂੰਹ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਪੂਰਬ ਦਿਸ਼ਾ ਵੱਲ ਮੂੰਹ ਕਰਕੇ ਪੂਜਾ ਕਰਨ ਨਾਲ ਗਿਆਨ ਪ੍ਰਾਪਤ ਹੁੰਦਾ ਹੈ। ਇਸ ਦਿਸ਼ਾ ਨੂੰ ਤਾਕਤ ਅਤੇ ਬਹਾਦਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਇਸ ਦਿਸ਼ਾ 'ਚ ਹੋਵੇ ਪੂਜਾ ਮੰਦਰ
ਘਰ ਦੀ ਪੂਰਬ ਦਿਸ਼ਾ 'ਚ ਪੂਜਾ ਮੰਦਰ ਬਣਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਅਨੁਸਾਰ ਇੱਥੇ ਮੰਦਰ ਬਣਾਉਣ ਨਾਲ ਵਿਅਕਤੀ ਨੂੰ ਸੁੱਖ, ਖੁਸ਼ਹਾਲੀ, ਸ਼ਾਂਤੀ ਅਤੇ ਧਨ ਦੀ ਪ੍ਰਾਪਤੀ ਹੁੰਦੀ ਹੈ।
ਇਹ ਵੀ ਪੜ੍ਹੋ- ਹੁਣ ਆਵੇਗਾ ਚਿਪ ਵਾਲਾ ਈ-ਪਾਸਪੋਰਟ, ਮਈ 'ਚ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ, ਜਾਣੋ ਖ਼ਾਸੀਅਤ
ਚੌੜਾਈ ਹੋਣੀ ਚਾਹੀਦੀ ਹੈ ਦੁੱਗਣੀ
ਮੰਦਰ ਦੀ ਉਚਾਈ ਚੌੜਾਈ ਨਾਲੋਂ ਦੁੱਗਣੀ ਹੋਣੀ ਚਾਹੀਦੀ ਹੈ। ਵਾਸਤੂ ਅਨੁਸਾਰ ਇਸ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
ਮੰਦਰ 'ਚ ਆਵੇ ਸੂਰਜ ਦੀ ਰੌਸ਼ਨੀ
ਘਰ ਦਾ ਪੂਜਾ ਸਥਾਨ ਅਜਿਹੀ ਦਿਸ਼ਾ 'ਚ ਹੋਣਾ ਸ਼ੁਭ ਮੰਨਿਆ ਜਾਂਦਾ ਹੈ ਕਿ ਇੱਥੇ ਸੂਰਜ ਦੀ ਰੌਸ਼ਨੀ ਪਵੇ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਸੁੱਖ ਅਤੇ ਖੁਸ਼ਹਾਲੀ ਆਉਂਦੀ ਹੈ ਅਤੇ ਘਰ 'ਚ ਸਕਾਰਾਤਮਕਤ ਊਰਜਾ ਵੀ ਆਉਂਦੀ ਹੈ।
ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।