Holi Vastu Tips: ਹੋਲੀ ''ਤੇ ਆਪਣੇ ਘਰ ਲਿਆਓ ਇਹ ਚੀਜ਼ਾਂ, ਪੂਰਾ ਸਾਲ ਰਹੇਗੀ ਬਰਕਤ
3/5/2023 4:17:34 PM
ਨਵੀਂ ਦਿੱਲੀ- ਰੰਗਾਂ ਦਾ ਤਿਉਹਾਰਾਂ ਭਾਵ ਹੋਲੀ ਆਉਣ 'ਚ ਕੁਝ ਹੀ ਦਿਨ ਬਚੇ ਹਨ। ਅਜਿਹੇ 'ਚ ਸਭ ਲੋਕਾਂ ਨੇ ਤਿਉਹਾਰ ਦੀਆਂ ਤਿਆਰੀਆਂ ਵੀ ਧੂਮਧਾਮ ਨਾਲ ਸ਼ੁਰੂ ਕਰ ਦਿੱਤੀਆਂ ਹਨ। 7 ਮਾਰਚ ਨੂੰ ਹੋਲੀ ਕਾ ਦਹਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਗਲੇ ਦਿਨ 8 ਮਾਰਚ ਨੂੰ ਹੋਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ। ਹੋਲੀ 'ਤੇ ਤੁਸੀਂ ਕੁਝ ਉਪਾਅ ਵੀ ਕਰ ਸਕਦੇ ਹੋ। ਇਨ੍ਹਾਂ ਉਪਾਵਾਂ ਦੇ ਨਾਲ ਹੋਲੀ ਦੇ ਸਾਮਾਨ ਦੀ ਤੁਸੀਂ ਖਰੀਦਾਰੀ ਕਰ ਸਕਦੇ ਹੋ। ਵਾਸਤੂ ਅਨੁਸਾਰ ਹੋਲੀ 'ਤੇ ਘਰ 'ਚ ਇਹ ਸਾਮਾਨ ਲਿਆਉਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਸੁੱਖ-ਸ਼ਾਂਤੀ ਆਵੇਗੀ ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...
ਇਹ ਵੀ ਪੜ੍ਹੋ-ਫਿਸਲਣ ਤੋਂ ਬਾਅਦ ਅਰਬਪਤੀਆਂ ਦੀ ਸੂਚੀ 'ਚ ਅਡਾਨੀ ਦੀ ਲੰਬੀ ਛਲਾਂਗ, ਹੁਣ ਪਹੁੰਚੇ ਇਸ ਨੰਬਰ 'ਤੇ
ਘਰ 'ਚ ਨਹੀਂ ਰਹੇਗੀ ਪੈਸੇ ਦੀ ਕਮੀ
ਜੋਤਿਸ਼ ਸ਼ਾਸਤਰ ਦੀ ਮੰਨੀਏ ਤਾਂ ਹੋਲੀ 'ਤੇ ਕੁਝ ਵਾਸਤੂ ਉਪਾਅ ਕਰਨੇ ਬਹੁਤ ਹੀ ਸ਼ੁਭ ਮੰਨੇ ਜਾਂਦੇ ਹਨ। ਇਨ੍ਹਾਂ ਉਪਾਵਾਂ ਨਾਲ ਤੁਹਾਡੇ ਘਰ 'ਚ ਕਦੇ ਵੀ ਪੈਸੇ ਦੀ ਘਾਟ ਨਹੀਂ ਰਹਿੰਦੀ ਹੈ ਅਤੇ ਹਮੇਸ਼ਾ ਬਰਕਤ ਰਹਿੰਦੀ ਹੈ।
ਮੁੱਖ ਦਰਵਾਜ਼ੇ 'ਤੇ ਤੋਰਨ
ਹੋਲਾਸ਼ਟਕ ਅਤੇ ਹੋਲਿਕਾ ਦਹਨ ਦੇ ਵਿਚਕਾਰ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਬੰਦਨਵਾਰ ਜਾਂ ਤੋਰਨ ਲਗਾਓ। ਮਾਨਤਾਵਾਂ ਦੇ ਅਨੁਸਾਰ ਇਸ ਨਾਲ ਘਰ ਦੇ ਵਾਸਤੂ ਦੋਸ਼ ਖਤਮ ਹੁੰਦੇ ਹਨ ਅਤੇ ਹਰ ਕੰਮ 'ਚ ਸਫ਼ਲਤਾ ਮਿਲਦੀ ਹੈ।
ਫਿਸ਼ ਐਕੁਏਰੀਅਮ
ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਫਿਸ਼ ਐਕੁਏਰੀਅਮ ਰੱਖਣਾ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਇਹ ਧਨ ਦੌਲਤ ਦੇ ਦੇਵਤਾ ਕੁਬੇਰ ਦੀ ਦਿਸ਼ਾ ਮੰਨੀ ਜਾਂਦੀ ਹੈ। ਇੱਥੇ ਐਕੁਏਰੀਅਮ ਰੱਖਣ ਨਾਲ ਘਰ 'ਚ ਸੁੱਖ-ਸ਼ਾਂਤੀ ਆਉਂਦੀ ਹੈ।
ਇਹ ਵੀ ਪੜ੍ਹੋ- ਹੋਲੀ 'ਤੇ ਜ਼ਰੂਰ ਕਰੋ ਇਹ ਖ਼ਾਸ ਵਾਸਤੂ ਉਪਾਅ, ਘਰ 'ਚ ਆਉਣਗੀਆਂ ਖੁਸ਼ੀਆਂ
ਡ੍ਰੈਗਨ ਦੀ ਤਸਵੀਰ
ਫੇਂਗਸ਼ੂਈ ਸ਼ਾਸਤਰ ਦੇ ਮੁਤਾਬਕ ਘਰ 'ਚ ਡ੍ਰੈਗਨ ਦੀ ਤਸਵੀਰ ਲਗਾਉਣ ਨਾਲ ਬੁਰੀ ਨਜ਼ਰ ਨਹੀਂ ਲੱਗਦੀ। ਅਜਿਹੇ 'ਚ ਤੁਸੀਂ ਹੋਲੀ 'ਤੇ ਆਪਣੇ ਘਰ 'ਚ ਡ੍ਰੈਗਨ ਦੀ ਮੂਰਤੀ ਲਗਾ ਸਕਦੇ ਹੋ।
ਬਾਂਸ ਦਾ ਪੌਦਾ
ਬਾਂਸ ਦਾ ਪੌਦਾ ਵੀ ਹੋਲੀ ਤੋਂ ਪਹਿਲਾਂ ਆਪਣੇ ਘਰ 'ਚ ਜ਼ਰੂਰ ਲੈ ਕੇ ਆਓ। ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ 'ਚ ਬਾਂਸ ਦਾ ਪੌਦਾ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਘਰ 'ਚ ਚੰਗੀ ਕਿਸਮਤ ਵੀ ਆਉਂਦੀ ਹੈ।
ਇਹ ਵੀ ਪੜ੍ਹੋ-ਕੇਂਦਰ ਕਰਮਚਾਰੀਆਂ ਲਈ ਚੰਗੀ ਖ਼ਬਰ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ
ਕ੍ਰਿਸਟਲ ਦਾ ਕੱਛੂਆਂ
ਘਰ 'ਚ ਕ੍ਰਿਸਟਲ ਦਾ ਕੱਛੂਆਂ ਰੱਖਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਮੁਤਾਬਕ ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਵਾਸ ਅਤੇ ਧਨ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਕ੍ਰਿਸਟਲ ਦਾ ਕੱਛੂਆਂ ਤੁਹਾਡੇ ਘਰ ਦੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਕਰਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।