Vastu Tips: ਪੂਰਬ ਦਿਸ਼ਾ ''ਚ ਰੱਖੋ ਇਹ ਖ਼ਾਸ ਚੀਜ਼ਾਂ, ਘਰ ''ਚ ਆਵੇਗੀ ਸਕਾਰਾਤਮਕ ਊਰਜਾ
12/26/2023 7:48:43 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਦਿਸ਼ਾਵਾਂ ਦਾ ਖ਼ਾਸ ਮਹੱਤਵ ਮੰਨਿਆ ਜਾਂਦਾ ਹੈ ਕਿਉਂਕਿ ਇਸ ਸ਼ਾਸਤਰ ਨੂੰ ਦਿਸ਼ਾਵਾਂ ਦਾ ਸ਼ਾਸਤਰ ਹੀ ਮੰਨਿਆ ਜਾਂਦਾ ਹੈ। ਹਰ ਦਿਸ਼ਾ ਦਾ ਵੱਖ-ਵੱਖ ਮਹੱਤਵ ਦੱਸਿਆ ਗਿਆ ਹੈ। ਖ਼ਾਸ ਕਰਕੇ ਪੂਰਬ ਦਿਸ਼ਾ ਨੂੰ ਸੂਰਜ ਦੇਵ ਦੀ ਦਿਸ਼ਾ ਮੰਨਿਆ ਜਾਂਦਾ ਹੈ। ਸੂਰਜ ਦੇਵ ਗਿਆਨ, ਬਲ, ਬੁੱਧੀ ਅਤੇ ਜੀਵਨ 'ਚ ਸਫ਼ਲਤਾ ਦਿੰਦੇ ਹਨ। ਇਸ ਲਈ ਇਸ ਨੂੰ ਸਭ ਤੋਂ ਖ਼ਾਸ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਪੂਰਬ ਦਿਸ਼ਾ 'ਚ ਕੁਝ ਚੀਜ਼ਾਂ ਰੱਖਣੀਆਂ ਬਹੁਤ ਹੀ ਸ਼ੁਭ ਮੰਨਿਆ ਜਾਂਦੀਆਂ ਹਨ। ਤਾਂ ਆਓ ਜਾਣਦੇ ਹਾਂ ਇਸ ਦਿਸ਼ਾ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਰੱਖਣੀਆਂ ਸ਼ੁਭ ਹਨ...
ਘਰ 'ਚ ਆਵੇਗੀ ਖੁਸ਼ਹਾਲੀ
ਮਾਨਵਤਾਵਾਂ ਦੇ ਅਨੁਸਾਰ ਜੇਕਰ ਪੂਰਬ ਦਿਸ਼ਾ ਸਹੀ ਹੋਵੇ ਤਾਂ ਸਮਾਜ 'ਚ ਮਾਣ-ਸਨਮਾਨ ਵਧਦਾ ਹੈ ਅਤੇ ਘਰ 'ਚ ਖੁਸ਼ਹਲੀ ਆਉਂਦੀ ਹੈ।
ਖੁਸ਼ਬੂਦਾਰ ਪੌਦੇ
ਪੂਰਬ ਦਿਸ਼ਾ 'ਚ ਖੁਸ਼ਬੂਦਾਰ ਪੌਦੇ ਰੱਖਣੇ ਵੀ ਸ਼ੁਭ ਮੰਨੇ ਜਾਂਦੇ ਹਨ। ਇਹ ਘਰ ਨੂੰ ਮਹਿਕਾਉਂਦੇ ਹਨ ਅਤੇ ਨਾਲ ਹੀ ਘਰ 'ਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਜੇਕਰ ਤੁਸੀਂ ਪੂਰਬ ਦਿਸ਼ਾ 'ਚ ਪੌਦਿਆਂ ਨੂੰ ਲਗਾਉਂਦੇ ਹੋ ਤਾਂ ਹੋਰ ਵੀ ਫ਼ਾਇਦਾ ਹੋਵੇਗਾ।
ਪੇਂਟਿੰਗ
ਪੂਰਬ ਦਿਸ਼ਾ ਦੀ ਕੰਧ 'ਚ ਦਿਨ ਨਿਕਲਣ ਜਾਂ ਫਿਰ ਦੂਰ ਤੋਂ ਕੋਈ ਸੂਰਜ ਡੁੱਬਣ ਦੀ ਤਸਵੀਰ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
ਇਸ ਤੋਂ ਇਲਾਵਾ ਇਸ ਦਿਸ਼ਾ 'ਚ ਦਰਵਾਜ਼ੇ ਖਿੜਕੀਆਂ ਹੋਣ ਨਾਲ ਬੱਚਿਆਂ ਦਾ ਗਿਆਨ, ਬੁੱਧੀ ਅਤੇ ਸ਼ਕਤੀ ਵੀ ਵਧਦੀ ਹੈ।
ਸਟਡੀ ਟੇਬਲ
ਪੂਰਬ ਦਿਸ਼ਾ 'ਚ ਬੱਚਿਆਂ ਦਾ ਸਟਡੀ ਟੇਬਲ ਰੱਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਟੇਬਲ ਨੂੰ ਇਸ ਤਰ੍ਹਾਂ ਰੱਖੋ ਕਿ ਪੜ੍ਹਾਈ ਕਰਦੇ ਹੋਏ ਬੱਚਿਆਂ ਦਾ ਮੂੰਹ ਪੂਰਬ ਦਿਸ਼ਾ ਵੱਲ ਹੋਵੇ। ਇਸ ਨਾਲ ਬੱਚਿਆਂ ਦਾ ਗਿਆਨ ਵਧੇਗਾ ਅਤੇ ਉਨ੍ਹਾਂ ਨੂੰ ਨਵੇਂ-ਨਵੇਂ ਸੁਝਾਅ ਵੀ ਮਿਲਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।