ਇਸ ਦਿਸ਼ਾ ''ਚ ਰੱਖਿਆ ਪਾਇਦਾਨ ਬਦਲ ਦੇਵੇਗਾ ਤੁਹਾਡੀ ਕਿਸਮਤ, ਘਰ ਤੋਂ ਦੂਰ ਹੋਵੇਗੀ Negativity
3/10/2023 5:48:27 PM
ਨਵੀਂ ਦਿੱਲੀ-ਘਰ 'ਚ ਰੱਖੀਆਂ ਚੀਜ਼ਾਂ ਦਾ ਵਾਸਤੂ ਸ਼ਾਸਤਰ ਦੇ ਅਨੁਸਾਰ ਬਹੁਤ ਹੀ ਮਹੱਤਵ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਵਾਸਤੂ ਅਨੁਸਾਰ ਸਾਮਾਨ ਘਰ 'ਚ ਰੱਖਣ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਹਰ ਕੰਮ 'ਚ ਸਫ਼ਲਤਾ ਮਿਲਦੀ ਹੈ। ਜੇਕਰ ਘਰੇਲੂ ਵਸਤੂਆਂ ਦੀ ਗੱਲ ਕਰੀਏ ਤਾਂ ਉਸ 'ਚ ਪਾਇਦਾਨ ਵੀ ਆਉਂਦਾ ਹੈ। ਵਾਸਤੂ ਮਾਨਤਾਵਾਂ ਦੇ ਅਨੁਸਾਰ ਡੋਰਮੈਟ 'ਚ ਘਰ ਦਾ ਸੁੱਖ ਅਤੇ ਖੁਸ਼ਹਾਲੀ ਲੁਕੀ ਹੁੰਦੀ ਹੈ। ਇਸ ਲਈ ਇਸ ਨੂੰ ਘਰ 'ਚ ਰੱਖਣ ਤੋਂ ਪਹਿਲਾਂ ਕੁਝ ਵਾਸਤੂ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਇਸ ਨਾਲ ਜੁੜੇ ਵਾਸਤੂ ਟਿਪਸ...
ਇਹ ਵੀ ਪੜ੍ਹੋ- ਭਾਰਤ ’ਤੇ ਵਧੇਰੇ ਫੋਕਸ ਕਰੇਗਾ ਐਪਲ, ਦੇਸ਼ ’ਚ ਕਾਰੋਬਾਰ ਵਧਾਉਣ ’ਤੇ ਜ਼ੋਰ
ਪਾਇਦਾਨ ਦਾ ਆਕਾਰ
ਵਾਸਤੂ ਸ਼ਾਸਤਰ ਦੇ ਅਨੁਸਾਰ ਪਾਇਦਾਨ ਦਾ ਆਕਾਰ ਆਯਾਤਕਾਰ ਹੋਣਾ ਚਾਹੀਦਾ ਹੈ। ਇਸ ਨਾਲ ਪਰਿਵਾਰਕ ਮੈਂਬਰਾਂ ਦੇ ਰਿਸ਼ਤੇ ਮਜ਼ਬੂਤ ਹੁੰਦੇ ਹਨ।
ਘਰ ਦਾ ਕਲੇਸ਼ ਹੋਵੇਗਾ ਦੂਰ
ਜੇਕਰ ਤੁਹਾਡੇ ਘਰ 'ਚ ਕਲੇਸ਼ ਅਤੇ ਅਸ਼ਾਂਤੀ ਰਹਿੰਦੀ ਹੈ ਤਾਂ ਪਾਇਦਾਨ ਤੁਹਾਡੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ। ਮਾਨਤਾਵਾਂ ਦੇ ਅਨੁਸਾਰ, ਕੁਝ ਕਪੂਰ ਨੂੰ ਕਾਲੇ ਕੱਪੜੇ 'ਚ ਬੰਨ੍ਹ ਕੇ ਪਾਇਦਾਨ ਦੇ ਹੇਠਾਂ ਰੱਖ ਦਿਓ। ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੋਵੇਗੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਰਿਸ਼ਤੇ ਵੀ ਮਜ਼ਬੂਤ ਹੋਣਗੇ।
ਘਰ 'ਚ ਨਹੀਂ ਆਵੇਗੀ ਨਕਾਰਾਤਮਕ ਊਰਜਾ
ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਤੁਸੀਂ ਡੋਰਮੈਟ ਦੇ ਹੇਠਾਂ ਇਕ ਫਟਕੜੀ ਰੱਖ ਦਿਓ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਨਹੀਂ ਆਵੇਗੀ ਅਤੇ ਘਰ ਦਾ ਮਾਹੌਲ ਵੀ ਸਕਾਰਾਤਮਕ ਬਣਿਆ ਰਹੇਗਾ।
ਇਹ ਵੀ ਪੜ੍ਹੋ- World Kidney Day: ਕਿਡਨੀ ਨੂੰ ਰੱਖਣਾ ਚਾਹੁੰਦੇ ਹੋ ਸਿਹਤਮੰਦ ਤਾਂ ਜ਼ਰੂਰ ਖਾਓ ਇਹ ਫੂਡਸ
ਹਲਕੇ ਰੰਗ ਦਾ ਰੱਖੋ ਡੋਰਮੈਟ
ਜੇਕਰ ਤੁਹਾਡੇ ਘਰ ਦਾ ਮੁੱਖ ਦਰਵਾਜ਼ਾ ਪੂਰਬ ਦਿਸ਼ਾ ਵੱਲ ਹੈ ਤਾਂ ਮੁੱਖ ਦਰਵਾਜ਼ੇ 'ਤੇ ਹਮੇਸ਼ਾ ਹਲਕੇ ਰੰਗ ਦਾ ਪਾਇਦਾਨ ਹੀ ਰੱਖੋ। ਇਸ ਨਾਲ ਤੁਹਾਨੂੰ ਜੀਵਨ 'ਚ ਸ਼ੁਭ ਫਲ ਮਿਲਣਗੇ ਅਤੇ ਘਰ 'ਚ ਸੁੱਖ ਸ਼ਾਂਤੀ ਬਣੀ ਰਹੇਗੀ। ਹਲਕੇ ਰੰਗ ਮਨ ਨੂੰ ਸ਼ਾਂਤੀ ਦਿੰਦੇ ਹਨ ਇਸ ਲਈ ਤੁਸੀਂ ਉਨ੍ਹਾਂ ਨੂੰ ਆਪਣੇ ਘਰ 'ਚ ਰੱਖ ਸਕਦੇ ਹੋ।
ਟੁੱਟੇ ਹੋਏ ਫਰਸ਼ 'ਤੇ ਡੋਰਮੈਟ
ਟੁੱਟਿਆ ਹੋਇਆ ਫਰਸ਼ ਘਰ 'ਚ ਵਾਸਤੂ ਦੋਸ਼ ਪੈਦਾ ਕਰ ਸਕਦਾ ਹੈ ਜਿਸ ਕਾਰਨ ਘਰ 'ਚ ਨਕਾਰਾਤਮਕ ਊਰਜਾ ਪੈਦਾ ਹੋਣ ਲੱਗਦੀ ਹੈ ਅਤੇ ਘਰ ਦੇ ਮੈਂਬਰਾਂ 'ਚ ਤਣਾਅ ਦੀ ਸਥਿਤੀ ਬਣ ਜਾਂਦੀ ਹੈ। ਇਸ ਸਥਿਤੀ 'ਚ ਤੁਹਾਨੂੰ ਟੁੱਟੇ ਹੋਏ ਫਰਸ਼ 'ਤੇ ਇਕ ਡੋਰਮੈਟ ਰੱਖ ਦਿਓ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।