Vastu Tips: ਘਰ ਦੀ ਬਾਲਕੋਨੀ ''ਚ ਇਹ ਪੌਦੇ ਲਗਾਉਣੇ ਹੁੰਦੇ ਹਨ ਸ਼ੁਭ
2/18/2023 5:49:02 PM
ਨਵੀਂ ਦਿੱਲੀ- ਸੁੰਦਰ ਕੁਦਰਤ, ਹਰਿਆ-ਭਰਿਆ ਵਾਤਾਵਰਣ ਅਤੇ ਹਰਿਆਲੀ ਘਰ ਦੀ ਸੁੰਦਰਤਾ 'ਚ ਵਾਧਾ ਕਰਦੀ ਹੈ, ਇਸ ਲਈ ਬਹੁਤ ਸਾਰੇ ਲੋਕ ਆਪਣੇ ਘਰ 'ਚ ਬਾਲਕੋਨੀ ਬਣਾਉਂਦੇ ਹਨ। ਘਰ ਦੇ ਇਸ ਹਿੱਸੇ 'ਚ ਵਿਅਕਤੀ ਸਭ ਤੋਂ ਅਰਾਮਦਾਇਕ ਅਤੇ ਸ਼ਾਂਤ ਮਹਿਸੂਸ ਕਰਦਾ ਹੈ ਪਰ ਘਰ ਦੀ ਬਾਲਕੋਨੀ 'ਚ ਵੀ ਵਾਸਤੂ ਦੋਸ਼ ਹੋ ਸਕਦੇ ਹਨ। ਵਾਸਤੂ ਮਾਨਤਾਵਾਂ ਦੇ ਅਨੁਸਾਰ, ਜੇਕਰ ਬਾਲਕੋਨੀ 'ਚ ਵਾਸਤੂ ਦੋਸ਼ ਹੋਣ ਤਾਂ ਘਰ 'ਚ ਨਕਾਰਾਤਮਕ ਊਰਜਾ ਦਾਖਲ ਹੋ ਸਕਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਬਾਲਕੋਨੀ ਨਾਲ ਜੁੜੇ ਕੁਝ ਵਾਸਤੂ ਟਿਪਸ...
ਪੂਰਬ, ਉੱਤਰ ਜਾਂ ਉੱਤਰ ਦਿਸ਼ਾ 'ਚ ਹੋਵੇ ਬਾਲਕੋਨੀ
ਵਾਸਤੂ ਸ਼ਾਸਤਰ ਦੇ ਅਨੁਸਾਰ ਬਾਲਕੋਨੀ ਦਾ ਪੂਰਬ ਜਾਂ ਫਿਰ ਉੱਤਰ ਦਿਸ਼ਾ 'ਚ ਹੋਣਾ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦਿਸ਼ਾਵਾਂ ਤੋਂ ਸੂਰਜ ਦੀ ਰੌਸ਼ਨੀ ਮਿਲਦੀ ਹੈ। ਇਸ ਤੋਂ ਇਲਾਵਾ ਘਰ ਦੀ ਪੱਛਮ ਦਿਸ਼ਾ 'ਚ ਬਾਲਕੋਨੀ ਦਾ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ, ਜਿਸ ਕਾਰਨ ਘਰ ਦੇ ਮੈਂਬਰਾਂ ਨੂੰ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ-ਦੇਸ਼ 'ਚ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਵਧ ਕੇ 117 ਕਰੋੜ ਦੇ ਪਾਰ, Jio ਨੇ ਮਾਰੀ ਬਾਜੀ
ਬਾਲਕੋਨੀ 'ਚ ਇਨ੍ਹਾਂ ਪੌਦਿਆਂ ਨੂੰ ਲਗਾਉਣਾ ਹੁੰਦਾ ਹੈ ਸ਼ੁਭ
ਬਾਲਕੋਨੀ ਦੇ ਉੱਤਰ-ਪੂਰਬ ਅਤੇ ਪੂਰਬ ਦਿਸ਼ਾ 'ਚ ਤੁਸੀਂ ਛੋਟੇ ਪੌਦੇ ਜਿਵੇਂ ਤੁਲਸੀ, ਗੇਂਦਾ, ਲਿਲੀ, ਹਰੀਦੁਬ, ਪੁਦੀਨਾ, ਹਲਦੀ ਵਰਗੇ ਛੋਟੇ ਪੌਦੇ ਲਗਾ ਸਕਦੇ ਹੋ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਦਾ ਹੈ। ਇਸ ਤੋਂ ਇਲਾਵਾ ਤੁਸੀਂ ਉੱਤਰ ਦਿਸ਼ਾ 'ਚ ਨੀਲੇ ਰੰਗ ਦੇ ਫੁੱਲ ਦੇਣ ਵਾਲੇ ਪੌਦੇ ਵੀ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਜੀਵਨ 'ਚ ਖੁਸ਼ਹਾਲੀ ਵੀ ਵਧੇਗੀ।
ਤਿਰਛੀ ਛੱਤ ਹੁੰਦੀ ਹੈ ਸ਼ੁਭ
ਵਾਸਤੂ ਸ਼ਾਸਤਰ ਦੇ ਅਨੁਸਾਰ, ਬਾਲਕੋਨੀ ਦੇ ਉੱਪਰ ਇਕ ਤਿਰਛੀ ਛੱਤ ਹੋਣੀ ਵੀ ਸ਼ੁਭ ਮੰਨੀ ਜਾਂਦੀ ਹੈ। ਜੇਕਰ ਇਸ ਛੱਤ ਦੀ ਢਲਾਨ ਉੱਤਰ ਜਾਂ ਪੂਰਬ ਵੱਲ ਹੋਵੇ ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ-ਸੀਨੀਅਰ ਪ੍ਰੋਫੈਸ਼ਨਲਸ, IT ਸੈਕਟਰ ਦੇ ਲੋਕਾਂ ’ਤੇ ਲਟਕ ਸਕਦੀ ਹੈ ਛਾਂਟੀ ਦੀ ਤਲਵਾਰ
ਬਾਲਕੋਨੀ 'ਚ ਝੂਲਾ
ਬਾਲਕੋਨੀ 'ਚ ਝੂਲਾ ਲਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਉੱਤਰ ਜਾਂ ਫਿਰ ਦੱਖਣ ਦਿਸ਼ਾ 'ਚ ਤੁਸੀਂ ਝੂਲਾ ਲਗਾ ਸਕਦੇ ਹੋ।
ਪੌਦਿਆਂ ਦੀ ਦਿਸ਼ਾ
ਤੁਸੀਂ ਬਾਲਕੋਨੀ 'ਚ ਜੇਕਰ ਪੌਦੇ ਲਗਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਦੱਖਣ ਅਤੇ ਪੱਛਮ ਦਿਸ਼ਾ 'ਚ ਲਗਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਘਰ ਦੀ ਬਾਲਕੋਨੀ 'ਚ ਖੂਬਸੂਰਤ ਮੁਦਰਾ ਦੀ ਕਲਾਤਮਕ ਪੇਂਟਿੰਗ, ਸ਼ੋਪੀਸ, ਸਵਾਸਤਿਕ ਚਿੰਨ੍ਹ, ਵਿੰਡਚਾਈਮ ਵਰਗੀਆਂ ਚੀਜ਼ਾਂ ਵੀ ਲਗਾ ਸਕਦੇ ਹੋ।
ਇਹ ਵੀ ਪੜ੍ਹੋ-ਗੋਦਰੇਜ਼ ਪ੍ਰਾਪਰਟੀਜ਼ ਨੇ ਖਰੀਦਿਆ ਸ਼ੋਅ ਮੈਨ ਰਾਜ ਕਪੂਰ ਦਾ ਬੰਗਲਾ, ਜਾਣੋ ਕੀ ਹੈ ਅੱਗੇ ਦਾ ਪਲਾਨ
ਸਾਫ਼ ਹੋਣੀ ਚਾਹੀਦੀ ਹੈ ਬਾਲਕੋਨੀ
ਬਾਲਕੋਨੀ 'ਚ ਗੰਦਗੀ ਹੋਣਾ ਵੀ ਸ਼ੁਭ ਨਹੀਂ ਮੰਨਿਆ ਜਾਂਦਾ, ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਆਉਂਦੀ ਹੈ। ਇਸ ਤੋਂ ਇਲਾਵਾ ਪਰਿਵਾਰ 'ਚ ਵੀ ਅਣਬਣ ਹੋ ਸਕਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।