ਕਿਸਮਤ ਬਦਲ ਸਕਦੇ ਹਨ ਘਰ ''ਚ ਲੱਗੇ ਪਰਦੇ, ਲਗਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

4/27/2023 6:07:21 PM

ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਰੱਖੀ ਹਰ ਚੀਜ਼ 'ਚ ਇੱਕ ਊਰਜਾ ਹੁੰਦੀ ਹੈ। ਉਹ ਤੁਹਾਡੇ ਘਰ ਨੂੰ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਨਾਲ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਇਸ ਊਰਜਾ ਦਾ ਅਸਰ ਘਰ 'ਚ ਰਹਿਣ ਵਾਲੇ ਮੈਂਬਰਾਂ 'ਤੇ ਵੀ ਪੈਂਦਾ ਹੈ। ਘਰ 'ਚ ਲੱਗੇ ਹੋਏ ਪਰਦੇ ਜਿੱਥੇ ਖੂਬਸੂਰਤੀ ਵਧਾਉਣ 'ਚ ਮਦਦ ਕਰਦੇ ਹਨ, ਉਥੇ ਹੀ ਇਹ ਘਰ ਨੂੰ ਧੁੱਪ ਅਤੇ ਧੂੜ ਤੋਂ ਵੀ ਬਚਾਉਂਦੇ ਹਨ। ਵਾਸਤੂ ਸ਼ਾਸਤਰ 'ਚ ਪਰਦਿਆਂ ਨਾਲ ਸਬੰਧਤ ਕੁਝ ਨਿਯਮ ਵੀ ਦੱਸੇ ਗਏ ਹਨ। ਮਾਨਤਾਵਾਂ ਦੇ ਮੁਤਾਬਕ ਜੇਕਰ ਤੁਸੀਂ ਪਰਦੇ ਨਾਲ ਜੁੜੇ ਇਨ੍ਹਾਂ ਵਾਸਤੂ ਨਿਯਮਾਂ ਦਾ ਪਾਲਣ ਨਹੀਂ ਕਰਦੇ ਤਾਂ ਘਰ 'ਚ ਨਕਾਰਾਤਮਕਤਾ ਫੈਲ ਸਕਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਘਰ 'ਚ ਕਿਸ ਤਰ੍ਹਾਂ ਦਾ ਪਰਦੇ ਲਗਾਉਣਾ ਸ਼ੁਭ ਮੰਨੇ ਜਾਂਦੇ ਹਨ...

ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ
ਪੂਜਾ ਘਰ 'ਚ ਅਜਿਹਾ ਪਰਦਾ ਹੋਣਾ ਚਾਹੀਦਾ ਹੈ
ਪੂਜਾ ਘਰ ਨੂੰ ਘਰ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ 'ਚ ਇੱਥੇ ਸੰਤਰੀ ਜਾਂ ਹਲਕੇ ਪੀਲੇ ਰੰਗ ਦੇ ਪਰਦੇ ਲਗਾਉਣਾ ਹਮੇਸ਼ਾ ਸ਼ੁਭ ਮੰਨਿਆ ਜਾਂਦਾ ਹੈ। ਇਹ ਦੋਵੇਂ ਰੰਗ ਸ਼ੁੱਧਤਾ ਅਤੇ ਸਕਾਰਾਤਮਕਤਾ ਦਾ ਪ੍ਰਤੀਕ ਮੰਨੇ ਜਾਂਦੇ ਹਨ, ਅਜਿਹੀ ਸਥਿਤੀ 'ਚ ਇਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਪੂਰੇ ਘਰ ਦਾ ਮਾਹੌਲ ਸਕਾਰਾਤਮਕ ਬਣਿਆ ਰਹਿੰਦਾ ਹੈ।
ਡਰਾਇੰਗ ਰੂਮ 'ਚ ਹੋਣਾ ਚਾਹੀਦਾ ਹੈ ਅਜਿਹਾ ਪਰਦਾ
ਜੇਕਰ ਤੁਸੀਂ ਘਰ 'ਚ ਡਰਾਇੰਗ ਰੂਮ ਜਾਂ ਗੈਸਟ ਰੂਮ ਬਣਾ ਰਹੇ ਹੋ ਤਾਂ ਬਾਦਾਮੀ ਜਾਂ ਫਿਰ ਕਰੀਮ ਰੰਗ ਦੇ ਪਰਦੇ ਲਗਾਓ। ਮਾਨਤਾਵਾਂ ਦੇ ਅਨੁਸਾਰ ਘਰ 'ਚ ਅਜਿਹਾ ਪਰਦਾ ਲਗਾਉਣ ਨਾਲ, ਸੁੱਖ-ਸ਼ਾਂਤੀ ਆਉਂਦੀ ਹੈ ਅਤੇ ਘਰ 'ਚ ਸਕਾਰਾਤਮਕਤਾ ਵੀ ਆਉਂਦੀ ਹੈ।
ਬੈੱਡਰੂਮ 'ਚ ਹੋਵੇ ਅਜਿਹਾ ਪਰਦਾ
ਪਤੀ-ਪਤਨੀ ਦੇ ਕਮਰੇ 'ਚ ਲਾਲ, ਜਾਮਨੀ ਜਾਂ ਗੁਲਾਬੀ ਰੰਗ ਦਾ ਪਰਦਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਅਨੁਸਾਰ ਇਸ ਨਾਲ ਵਿਆਹੁਤਾ ਜੀਵਨ 'ਚ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਉਨ੍ਹਾਂ ਦੇ ਰਿਸ਼ਤੇ ਮਜ਼ਬੂਤ ​​ਹੁੰਦੇ ਹਨ।

ਇਹ ਵੀ ਪੜ੍ਹੋ- ਹੁਣ ਉਬਰ ਕੈਬ ਬੁੱਕ ਕਰਨ ਦਾ ਸਭ ਤੋਂ ਵੱਡਾ ਝੰਝਟ ਖਤਮ, ਕੰਪਨੀ ਨੇ 6 ਸ਼ਹਿਰਾਂ 'ਚ ਸ਼ੁਰੂ ਕੀਤੀ ਇਹ ਸਕੀਮ
ਸਟੱਡੀ ਰੂਮ 'ਚ ਹੋਵੇ ਅਜਿਹਾ ਪਰਦਾ
ਬੱਚਿਆਂ ਦੇ ਸਟੱਡੀ ਰੂਮ 'ਚ ਹਰੇ, ਨੀਲੇ ਜਾਂ ਗੁਲਾਬੀ ਰੰਗ ਦਾ ਪਰਦਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਦੋਵੇਂ ਰੰਗ ਸ਼ਾਂਤੀ ਅਤੇ ਸਿਹਤ ਦਾ ਪ੍ਰਤੀਕ ਮੰਨੇ ਜਾਂਦੇ ਹਨ। ਅਜਿਹੇ 'ਚ ਸਟੱਡੀ ਰੂਮ 'ਚ ਇਸ ਰੰਗ ਦੇ ਪਰਦੇ ਨੂੰ ਲਗਾਉਣ ਨਾਲ ਬੱਚਿਆਂ ਦੀ ਇਕਾਗਰਤਾ ਸ਼ਕਤੀ ਵਧਦੀ ਹੈ ਅਤੇ ਉਨ੍ਹਾਂ ਦਾ ਮਨ ਪੜ੍ਹਾਈ 'ਚ ਵੀ ਲੱਗਾ ਰਹਿੰਦਾ ਹੈ।

ਇਹ ਵੀ ਪੜ੍ਹੋ-ਸਾਬਕਾ ਚੀਨੀ ਜਨਰਲ ਨੇ ਖੁੱਲ੍ਹੇਆਮ ਕਬੂਲਿਆ-ਚੀਨ ਲਈ ਪਹਿਲੀ ਪਸੰਦ ਹੈ ਪਾਕਿਸਤਾਨ
ਕਲੇਸ਼ ਦੂਰ ਕਰਨ ਲਈ ਅਜਿਹਾ ਪਰਦਾ ਹੋਣਾ ਚਾਹੀਦਾ ਹੈ
ਜੇਕਰ ਤੁਹਾਡੇ ਘਰ ਦੇ ਮੈਂਬਰਾਂ 'ਚ ਹਰ ਸਮੇਂ ਝਗੜਾ ਰਹਿੰਦਾ ਹੈ ਜਾਂ ਉਹ ਇੱਕ ਦੂਜੇ ਦੇ ਨਾਲ ਨਹੀਂ ਚੱਲਦੇ ਹਨ ਤਾਂ ਘਰ ਦੀ ਦੱਖਣ ਦਿਸ਼ਾ 'ਚ ਲਾਲ ਰੰਗ ਦਾ ਪਰਦਾ ਲਗਾਓ। ਇਸ ਨਾਲ ਪਰਿਵਾਰ ਦੇ ਮੈਂਬਰਾਂ 'ਚ ਪਿਆਰ ਵੀ ਵਧੇਗਾ ਅਤੇ ਆਪਸੀ ਰਿਸ਼ਤੇ ਮਜ਼ਬੂਤ ​​ਹੋਣੇ ਸ਼ੁਰੂ ਹੋ ਜਾਣਗੇ। ਇਸ ਤੋਂ ਇਲਾਵਾ ਜੇਕਰ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਤਾਂ ਨੀਲਾ ਪਰਦਾ ਲਗਾਓ।
ਘਰ ਦੇ ਮੁਖੀਆ ਦੇ ਕਮਰੇ 'ਚ ਲਗਾਓ ਅਜਿਹੇ ਪਰਦੇ
ਘਰ ਦੇ ਮੁਖੀਆ ਦੇ ਕਮਰੇ 'ਚ ਨੀਲੇ, ਭੂਰੇ, ਨਾਰੰਗੀ ਪਰਦੇ ਲਗਾਉਣੇ ਸ਼ੁਭ ਮੰਨੇ ਜਾਂਦੇ ਹਨ। ਮਾਨਵਤਾਵਾਂ ਦੇ ਅਨੁਸਾਰ ਇਸ ਨਾਲ ਉਨ੍ਹਾਂ ਦੀ ਸਿਹਤ ਚੰਗੀ ਹੁੰਦੀ ਹੈ ਅਤੇ ਘਰ 'ਚ ਪਾਜ਼ੇਟੀਵਿਟੀ ਵਧਦੀ ਹੈ। ਇਸ ਤੋਂ ਇਲਾਵਾ ਇਸ ਰੰਗ ਦੇ ਪ੍ਰਭਾਵ ਨਾਲ ਘਰ ਦੇ ਮੈਂਬਰਾਂ ਦੀ ਵੀ ਤਰੱਕੀ ਹੋਣ ਲੱਗਦੀ ਹੈ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।  


Aarti dhillon

Content Editor Aarti dhillon