Vastu Tips: ਘਰ ''ਚ ਲਗਾਉਣ ਵਾਲੇ ਹੋ ਬਾਂਸ ਦਾ ਪੌਦਾ ਤਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
4/18/2023 1:32:59 PM
ਨਵੀਂ ਦਿੱਲੀ- ਹਰ ਕੋਈ ਆਪਣੇ ਘਰ ਨੂੰ ਵੱਖ-ਵੱਖ ਤਰੀਕੇ ਨਾਲ ਸਜਾਉਣਾ ਪਸੰਦ ਕਰਦੇ ਹਨ ਕੁਝ ਲੋਕ ਰੁੱਖ ਅਤੇ ਪੌਦਿਆਂ ਨਾਲ ਤਾਂ ਕੁਝ ਨਵੇਂ-ਨਵੇਂ ਡੈਕੋਰੇਟਿਵ ਆਈਟਮਸ ਦੇ ਨਾਲ ਆਪਣਾ ਘਰ ਸਜਾਉਂਦੇ ਹਨ। ਜੇਕਰ ਤੁਹਾਨੂੰ ਵੀ ਘਰ 'ਚ ਰੁੱਖ ਅਤੇ ਪੌਦੇ ਲਗਾਉਣਾ ਪਸੰਦ ਹਨ ਤਾਂ ਬਾਂਸ ਦਾ ਪੌਦਾ ਤੁਸੀਂ ਘਰ 'ਚ ਲਗਾ ਸਕਦੇ ਹੋ। ਬਾਂਸ ਦਾ ਪੌਦਾ ਘਰ 'ਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਮਾਨਵਤਾਵਾਂ ਦੇ ਅਨੁਸਾਰ ਇਸ ਨੂੰ ਘਰ 'ਚ ਲਗਾਉਣ ਨਾਲ ਆਰਥਿਕ ਸੰਕਟ ਦੂਰ ਹੁੰਦੇ ਹਨ। ਇਸ ਤੋਂ ਇਲਾਵਾ ਇਹ ਪੌਦਾ ਸੁੱਤੀ ਹੋਈ ਕਿਸਮਤ ਚਮਕਾਉਣ 'ਚ ਵੀ ਮਦਦ ਕਰਦਾ ਹੈ। ਪਰ ਇਸ ਪੌਦੇ ਨੂੰ ਸਹੀ ਦਿਸ਼ਾ 'ਚ ਲਗਾਉਣਾ ਬਹੁਤ ਹੀ ਜ਼ਰੂਰੀ ਮੰਨਿਆ ਜਾਂਦਾ ਹੈ। ਵਾਸਤੂ ਮਾਨਵਤਾਵਾਂ ਦੇ ਅਨੁਸਾਰ ਇਸ ਨੂੰ ਕਿਸ ਦਿਸ਼ਾ 'ਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ 'ਚ ਦੱਸਾਂਗੇ। ਤਾਂ ਆਓ ਜਾਣਦੇ ਹਾਂ।
ਇਹ ਵੀ ਪੜ੍ਹੋ- ਮਹਿੰਗਾਈ ਤੋਂ ਰਾਹਤ! ਥੋਕ ਮਹਿੰਗਾਈ ਦਰ 29 ਮਹੀਨੇ ਦੇ ਹੇਠਲੇ ਪੱਧਰ ’ਤੇ
ਪੂਰਬ ਦਿਸ਼ਾ 'ਚ ਲਗਾਓ
ਮਾਨਤਾਵਾਂ ਦੇ ਅਨੁਸਾਰ ਤੁਸੀਂ ਇਸ ਪੌਦੇ ਨੂੰ ਘਰ ਦੀ ਪੂਰਬ ਦਿਸ਼ਾ 'ਚ ਲਗਾ ਸਕਦੇ ਹੋ। ਇਸ ਨਾਲ ਘਰ 'ਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਆਰਥਿਕ ਹਾਲਤ ਵੀ ਸੁਧਰਦੀ ਹੈ।
ਇੰਨਾ ਉੱਚਾ ਹੋਵੇ ਬਾਂਸ ਦਾ ਪੌਦਾ
ਘਰ 'ਚ 2-3 ਫੁੱਟ ਦੀ ਉਚਾਈ ਤੱਕ ਲਗਾਏ ਬਾਂਸ ਦੇ ਪੌਦੇ ਨੂੰ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਅਨੁਸਾਰ ਘਰ 'ਚ ਇੰਨੀ ਉਚਾਈ ਦਾ ਪੌਦਾ ਲਗਾਉਣ ਨਾਲ ਮਾਹੌਲ ਸਕਾਰਾਤਮਕ ਬਣਿਆ ਰਹਿੰਦਾ ਹੈ ਅਤੇ ਨਕਾਰਾਤਮਕ ਊਰਜਾ ਘਰ 'ਚ ਦਾਖਲ ਨਹੀਂ ਹੁੰਦੀ ਹੈ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਨਾ ਰੱਖੋ ਅਜਿਹੀ ਥਾਂ 'ਤੇ
ਪੌਦੇ ਨੂੰ ਕਦੇ ਵੀ ਖਿੜਕੀ ਦੇ ਨੇੜੇ ਨਹੀਂ ਰੱਖਣਾ ਚਾਹੀਦਾ। ਇਸ ਪੌਦੇ ਨੂੰ ਧੁੱਪ 'ਚ ਰੱਖਣ ਨਾਲ ਇਹ ਖਰਾਬ ਹੋਣ ਲੱਗਦਾ ਹੈ, ਇਸ ਤੋਂ ਇਲਾਵਾ ਪੌਦੇ ਦੇ ਸੁੱਕਣ ਨਾਲ ਘਰ ਦੀ ਆਰਥਿਕ ਸਥਿਤੀ 'ਤੇ ਵੀ ਮਾੜਾ ਅਸਰ ਪੈਂਦਾ ਹੈ।
ਪਰਿਵਾਰ ਨਾਲ ਰਿਸ਼ਤੇ ਹੋਣਗੇ ਮਜ਼ਬੂਤ
ਵਾਸਤੂ ਸ਼ਾਸਤਰ ਦੇ ਅਨੁਸਾਰ ਤੁਸੀਂ ਬਾਂਸ ਦੇ ਪੌਦੇ ਨੂੰ ਡਰਾਇੰਗ ਰੂਮ ਜਾਂ ਬੈੱਡਰੂਮ 'ਚ ਰੱਖ ਸਕਦੇ ਹੋ। ਇਸ ਨਾਲ ਤੁਹਾਡੇ ਪਰਿਵਾਰ ਦੇ ਮੈਂਬਰਾਂ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਵਿਆਹੁਤਾ ਜੀਵਨ 'ਚ ਖੁਸ਼ਹਾਲੀ ਆਵੇਗੀ।
ਇਸ ਦਿਸ਼ਾ 'ਚ ਨਾ ਲਗਾਓ
ਘਰ ਦੀ ਦੱਖਣ-ਪੱਛਮ ਦਿਸ਼ਾ 'ਚ ਕਦੇ ਵੀ ਬਾਂਸ ਦਾ ਪੌਦਾ ਨਹੀਂ ਲਗਾਉਣਾ ਚਾਹੀਦਾ। ਇਸ ਦਿਸ਼ਾ 'ਚ ਤੁਲਸੀ, ਕੇਲਾ, ਬਾਂਸ ਵਰਗੇ ਸ਼ੁਭ ਰੁੱਖਾਂ ਅਤੇ ਪੌਦਿਆਂ ਨੂੰ ਲਗਾਉਣਾ ਚੰਗਾ ਨਹੀਂ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- ਕੰਪਨੀਆਂ ਦੇ ਤਿਮਾਹੀ ਨਤੀਜੇ ਦਾ ਬਾਜ਼ਾਰ 'ਤੇ ਰਹੇਗਾ ਅਸਰ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।