Vastu Tips : ਪਤੀ-ਪਤਨੀ ਦੇ ਰਿਸ਼ਤੇ ''ਚ ਆਈ ਖਟਾਸ ਦੂਰ ਕਰਨ ਲਈ ਅਪਣਾਓ ਇਹ ਟਿਪਸ
1/24/2025 7:15:53 PM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿਚ ਕਈ ਸਮੱਸਿਆਵਾਂ ਦੇ ਹੱਲ ਲਈ ਟਿਪਸ ਦੱਸੇ ਜਾਂਦੇ ਹਨ ਜਿਨ੍ਹਾਂ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਆਪਣੇ ਜੀਵਨ ਵਿਚ ਆ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦਾ ਹੈ । ਅੱਜ ਅਸੀਂ ਤੁਹਾਨੂੰ ਪਤੀ ਅਤੇ ਪਤਨੀ ਦੇ ਰਿਸ਼ਤੇ ਵਿਚ ਆ ਰਹੀ ਖਟਾਸ ਨੂੰ ਘੱਟ ਕਰਨ ਲਈ ਕੁਝ ਟਿਪਸ ਦੱਸਣ ਜਾ ਰਹੇ ਹਨ।
ਸੌਣ ਵਾਲੇ ਕਮਰੇ ਵਿੱਚ ਹਾਥੀ ਦੀ ਮੂਰਤੀ ਰੱਖਣ ਨਾਲ ਪਤੀ ਅਤੇ ਪਤਨੀ ਦਰਮਿਆਨ ਪਿਆਰ ਅਤੇ ਸਤਿਕਾਰ ਵਧਦਾ ਹੈ।
- ਸੌਣ ਵਾਲੇ ਕਮਰੇ ਤੋਂ ਇਲਾਵਾ, ਦੋ ਹਾਥੀਆਂ ਦੇ ਵਿਚਕਾਰ ਬੈਠੀ ਦੇਵੀ ਲਕਸ਼ਮੀ ਵਾਲੀ ਤਸਵੀਰ ਤਿਜੋਰੀ ਦੇ ਦਰਵਾਜ਼ੇ 'ਤੇ ਲਗਾਈ ਜਾਣੀ ਚਾਹੀਦੀ ਹੈ ਅਤੇ ਤਿਜੋਰੀ ਵਾਲੇ ਕਮਰੇ ਵਿੱਚ ਕਰੀਮ ਜਾਂ ਸਫੇਦ ਚਿੱਤਰਕਾਰੀ ਕੀਤੀ ਜਾਣੀ ਚਾਹੀਦੀ ਹੈ। ਇਸਦੇ ਕਾਰਨ ਪਰਿਵਾਰ ਵਿੱਚ ਖੁਸ਼ਹਾਲੀ ਅਤੇ ਬਰਕਤ ਬਣੀ ਰਹਿੰਦੀ ਹੈ ਅਤੇ ਨਤੀਜੇ ਵਜੋਂ ਵਿੱਤੀ ਸਥਿਤੀ ਮਜ਼ਬੂਤ ਹੁੰਦੀ ਹੈ।
- ਇਸ ਤੋਂ ਇਲਾਵਾ, ਵਿੱਤੀ ਪਰੇਸ਼ਾਨੀਆਂ ਤੋਂ ਬਚਣ ਲਈ ਖੂਹ ਵਿੱਚ ਹਾਥੀ ਦੇ ਪੈਰਾਂ ਦੇ ਹੇਠਾਂ ਦੀ ਮਿੱਟੀ ਪਾਉ।
- ਜੇ ਤੁਸੀਂ ਆਪਣੀ ਯਾਦਦਾਸ਼ਤ ਵਧਾਉਣਾ ਚਾਹੁੰਦੇ ਹੋ, ਤਾਂ ਉਸ ਮਿੱਟੀ ਨੂੰ ਘਿਓ ਅਤੇ ਪਾਣੀ ਵਿੱਚ ਮਿਲਾ ਕੇ 6 ਗੋਲੀਆਂ ਬਣਾਉ ਅਤੇ ਉਨ੍ਹਾਂ ਵਿੱਚ ਸਿੰਧੂਰ ਲਗਾ ਕੇ ਉਨ੍ਹਾਂ ਨੂੰ ਇੱਕ ਡੱਬੇ ਵਿੱਚ ਰੱਖੋ ਅਤੇ ਉਨ੍ਹਾਂ ਨੂੰ ਆਪਣੇ ਕਮਰੇ ਦੀ ਦੱਖਣ-ਪੱਛਮ ਦਿਸ਼ਾ ਵਿੱਚ ਲੁਕੋ ਕੇ ਰੱਖ ਦਿਓ।
- ਜੇ ਤੁਸੀਂ ਆਪਣੇ ਦੁਸ਼ਮਣਾਂ 'ਤੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹੋ ਅਤੇ ਬਿਨਾਂ ਕਿਸੇ ਲੜਾਈ ਝਗੜੇ ਦੇ ਹਰ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹਾਥੀ ਨੂੰ ਵੱਸ ਚ ਕਰਨ ਵਾਲਾ ਲੋਹੇ ਦਾ ਯੰਤਰ, ਜੋ ਡੰਡੇ ਦੀ ਸ਼ਕਲ ਦਾ ਹੁੰਦਾ ਹੈ ਉਸ ਨੂੰ ਹਾਥੀ ਦੇ ਮਹਾਵਤ ਨੂੰ ਦਾਨ ਕਰਨਾ ਚਾਹੀਦਾ ਹੈ।