Vastu Tips: ਘਰ ਦਾ ਵਾਸਤੂ ਦੋਸ਼ ਦੂਰ ਕਰਨਗੇ ਫਟਕਰੀ ਨਾਲ ਜੁੜੇ ਇਹ ਉਪਾਅ

4/19/2025 6:00:35 PM

ਵੈੱਬ ਡੈਸਕ- ਫਟਕਰੀ ਤੁਸੀਂ ਕਈ ਵਾਰ ਇਸਤੇਮਾਲ ਕੀਤੀ ਹੋਵੇਗੀ ਪਰ ਇਹ ਤੁਹਾਡੀ ਕਿਸਮਤ ਵੀ ਬਦਲ ਸਕਦੀ ਹੈ। ਇਸ ਦੇ ਬਾਰੇ 'ਚ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ। ਵਾਸਤੂ ਸ਼ਾਸਤਰ 'ਚ ਫਟਕਰੀ ਨੂੰ ਲੈ ਕੇ ਕੁਝ ਅਜਿਹੇ ਉਪਾਅ ਦੱਸੇ ਗਏ ਹਨ ਜੋ ਤੁਹਾਡਾ ਜੀਵਨ ਬਦਲ ਸਕਦੇ ਹਨ। 
ਆਯੁਰਵੈਦ ਅਤੇ ਸਿਹਤ ਲਈ ਫ਼ਾਇਦੇਮੰਦ ਮੰਨੀ ਜਾਣ ਵਾਲੀ ਫਟਕਰੀ ਵਾਸਤੂ ਅਨੁਸਾਰ ਵੀ ਬਹੁਤ ਲਾਭਕਾਰੀ ਮੰਨੀ ਜਾਂਦੀ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਫਟਕਰੀ ਦੇ ਕੁਝ ਅਜਿਹੇ ਉਪਾਅ ਜੋ ਤੁਹਾਡੀ ਕਿਸਮਤ ਬਦਲ ਸਕਦੇ ਹਨ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...
ਦੂਰ ਹੋਵੇਗਾ ਘਰ ਦਾ ਵਾਸਤੂ ਦੋਸ਼
ਜੇਕਰ ਤੁਹਾਡੇ ਘਰ 'ਚ ਹਰ ਸਮੇਂ ਕਲੇਸ਼ ਰਹਿੰਦਾ ਹੈ ਤਾਂ ਇਸ ਦਾ ਇਕ ਕਾਰਨ ਘਰ ਦਾ ਵਾਸਤੂ ਦੋਸ਼ ਹੋ ਸਕਦਾ ਹੈ। ਇਸ ਨੂੰ ਦੂਰ ਕਰਨ ਲਈ ਤੁਸੀਂ ਇਕ ਕੌਲੀ 'ਚ ਫਟਕਰੀ ਦੇ ਕੁਝ ਟੁੱਕੜੇ ਰੱਖੋ। ਇਹ ਕੌਲੀ ਤੁਸੀਂ ਘਰ ਦੀ ਅਜਿਹੀ ਥਾਂ 'ਚ ਰੱਖੋ ਜਿਥੇ ਕਿਸੇ ਦੀ ਨਜ਼ਰ ਨਾ ਪਏ। ਸਮੇਂ-ਸਮੇਂ 'ਤੇ ਫਟਕਰੀ ਨੂੰ ਬਦਲਦੇ ਰਹੋ। ਇਸ ਨਾਲ ਘਰ ਦੀ ਨੈਗੇਟਿਵ ਐਨਰਜੀ ਅਤੇ ਵਾਸਤੂ ਦੋਸ਼ ਦੂਰ ਹੋਣ ਲੱਗਣਗੇ।
ਪਰਿਵਾਰ ਦੇ ਮੈਂਬਰ ਰਹਿਣਗੇ ਸਿਹਤਮੰਦ
ਵਾਸਤੂ ਦੋਸ਼ ਦੇ ਕਾਰਨ ਘਰ ਦੇ ਮੈਂਬਰਾਂ 'ਤੇ ਵੀ ਇਸ ਦਾ ਅਸਰ ਪੈਂਦਾ ਹੈ। ਇਸ ਕਾਰਨ ਘਰ ਦੇ ਲੋਕ ਅਕਸਰ ਬੀਮਾਰ ਰਹਿਣ ਲੱਗਦੇ ਹਨ। ਅਜਿਹੇ 'ਚ ਘਰ 'ਚ ਪੋਚਾ ਲਗਾਉਂਦੇ ਸਮੇਂ ਫਟਕਰੀ ਨੂੰ ਪਾਣੀ 'ਚ ਪਾ ਦਿਓ। ਫਟਕਰੀ ਦੇ ਪਾਣੀ ਨਾਲ ਪੋਚਾ ਲਗਾਉਣ ਨਾਲ ਘਰ ਦੇ ਲੋਕਾਂ ਦੀ ਸਿਹਤ ਵੀ ਠੀਕ ਰਹੇਗੀ।
ਬੁਰੇ ਸੁਫ਼ਨੇ ਨਹੀਂ ਆਉਣਗੇ
ਜੇਕਰ ਤੁਹਾਨੂੰ ਚੰਗੇ ਸੁਫ਼ਨੇ ਨਹੀਂ ਆਉਂਦੇ ਅਤੇ ਘਰ 'ਚ ਹਰ ਸਮੇਂ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ ਤਾਂ ਖੁਸ਼ਹਾਲੀ, ਸ਼ਾਂਤੀ ਅਤੇ ਧਨ-ਦੌਲਤ ਵਧਾਉਣ ਲਈ ਫਟਕਰੀ ਨੂੰ ਕੱਪੜੇ 'ਚ ਬੰਨ੍ਹ ਕੇ ਸੌਣ ਤੋਂ ਪਹਿਲਾਂ ਸਿਰ ਜਾਂ ਸਿਰਹਾਣੇ ਦੇ ਹੇਠਾਂ ਰੱਖੋ। ਇਸ ਨਾਲ ਬੁਰੇ ਸੁਫ਼ਨੇ ਨਹੀਂ ਆਉਣਗੇ।
ਕਾਰੋਬਾਰ 'ਚ ਮਿਲੇਗੀ ਤਰੱਕੀ 
ਕਈ ਵਾਰ ਮਿਹਨਤ ਕਰਨ ਦੇ ਬਾਵਜੂਦ ਵੀ ਵਿਅਕਤੀ ਨੂੰ ਕਾਰੋਬਾਰ 'ਚ ਸਫਲਤਾ ਨਹੀਂ ਮਿਲਦੀ। ਇਸ ਦਾ ਕਾਰਨ ਘਰ 'ਚ ਮੌਜੂਦ ਵਾਸਤੂ ਦੋਸ਼ ਵੀ ਹੋ ਸਕਦੇ ਹਨ। ਅਜਿਹੀ ਸਥਿਤੀ 'ਚ ਇਸ ਨੂੰ ਦੂਰ ਕਰਨ ਲਈ ਇੱਕ ਕਾਲੇ ਕੱਪੜੇ 'ਚ ਫਟਕਰੀ ਦੇ ਇੱਕ ਟੁੱਕੜੇ ਨੂੰ ਬੰਨ੍ਹੋ। ਇਸ ਨੂੰ ਦੁਕਾਨ ਜਾਂ ਦਫ਼ਤਰ ਦੇ ਮੁੱਖ ਦਰਵਾਜ਼ੇ 'ਤੇ ਟੰਗ ਦਿਓ। ਇਸ ਨਾਲ ਦਫ਼ਤਰ ਦੀ ਨਕਾਰਾਤਮਕਤਾ ਦੂਰ ਹੋ ਜਾਵੇਗੀ।
ਕਲੇਸ਼ ਹੋਣਗੇ ਦੂਰ
ਵਾਸਤੂ ਸ਼ਾਸਤਰ 'ਚ ਵੀ ਦਿਸ਼ਾਵਾਂ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਅਜਿਹੇ 'ਚ ਖਿੜਕੀ ਅਤੇ ਦਰਵਾਜ਼ੇ ਦੇ ਕੋਲ ਫਟਕਰੀ ਦਾ ਟੁੱਕੜਾ ਰੱਖਣ ਨਾਲ ਘਰ 'ਚ ਨਕਾਰਾਤਮਕ ਊਰਜਾ ਨਹੀਂ ਆਵੇਗੀ ਅਤੇ ਕਲੇਸ਼ ਵੀ ਦੂਰ ਹੋਵੇਗਾ। ਇਸ ਤੋਂ ਇਲਾਵਾ ਕੱਚ ਦੀ ਪਲੇਟ 'ਚ ਫਟਕਰੀ ਰੱਖੋ। ਇਸ ਨੂੰ ਮਹੀਨੇ ਬਾਅਦ ਬਦਲਦੇ ਰਹੋ। ਇਸ ਨਾਲ ਘਰ ਦਾ ਕਲੇਸ਼ ਵੀ ਦੂਰ ਹੋ ਜਾਵੇਗਾ।


Aarti dhillon

Content Editor Aarti dhillon